ਕਨੇਡਾ ਚ ਪੰਜਾਬੀ ਕੁੜੀ ਦੀ ਹੋਈ ਮੋਤ, ਟੋਰਾਂਟੋ ਚ ਵਾਪਰਿਆ ਦਰਦਨਾਕ ਹਾਦਸਾ

ਇਨਸਾਨ ਸੋਚਦਾ ਤਾਂ ਬਹੁਤ ਕੁਝ ਹੈ ਪਰ ਉਸ ਨਾਲ ਕੀ ਬਣਨਾ ਹੈ? ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ। ਆਦਮੀ ਆਪਣੇ ਭਵਿੱਖ ਨੂੰ ਵਧੀਆ ਬਣਾਉਣ ਲਈ ਹਰ ਸਮੇਂ ਕੋਸ਼ਿਸ਼ ਕਰਦਾ ਰਹਿੰਦਾ ਹੈ ਪਰ ਕਈ ਵਾਰ ਜ਼ਿੰਦਗੀ ਵਿੱਚ ਗ਼ਲਤ ਵੀ ਵਾਪਰ ਜਾਂਦਾ ਹੈ। ਪੰਜਾਬ ਤੋਂ ਕੈਨੇਡਾ ਪੜ੍ਹਾਈ ਕਰਨ ਗਈ ਇਕ ਲੜਕੀ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਵਾਪਰ ਗਿਆ। ਉਹ ਇੱਕ ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਈ ਸੀ।

ਮਾਮਲਾ ਨਾਰਥ ਟੋਰਾਂਟੋ ਨੇੜੇ ਦਾ ਹੈ, ਜਿੱਥੇ ਇਕ ਟ੍ਰੇਨ ਅਤੇ ਕਾਰ ਵਿਚਕਾਰ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 2 ਲੜਕੀਆਂ ਦਮ ਤੋੜ ਗਈਆਂ। ਜਦਕਿ 3 ਕਾਰ ਸਵਾਰਾਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਸਾਰਿਆਂ ਦੀ ਉਮਰ 19 ਤੋਂ 28 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਘਟਨਾ 15 ਅਕਤੂਬਰ ਰਾਤ ਦੀ ਹੈ। ਮ੍ਰਿਤਕਾਂ ਵਿੱਚੋਂ ਪੰਜਾਬੀ ਕੁੜੀ ਦਾ ਨਾਮ ਪ੍ਰਭਜੋਤ ਕੌਰ ਦੱਸਿਆ ਜਾਂਦਾ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਦਾ ਵੀ ਨਾਮ ਜਨਤਕ ਨਹੀਂ ਕੀਤਾ।

ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪੜਤਾਲ ਮੁਕੰਮਲ ਹੋਣ ਤੇ ਹੀ ਕਾਰ ਸਵਾਰਾਂ ਦੇ ਨਾਮ ਜਨਤਕ ਕੀਤੇ ਜਾ ਸਕਦੇ ਹਨ। ਕਿੱਥੇ ਤਾਂ ਇਹ ਲੜਕੀ ਆਪਣੇ ਵਧੀਆ ਭਵਿੱਖ ਦੇ ਸੁਪਨੇ ਲੈੰਦੀ ਹੋਵੇਗੀ। ਕਿੱਥੇ ਉਸ ਨੂੰ ਜਾਨ ਤੋਂ ਹੀ ਹੱਥ ਧੋਣੇ ਪੈ ਗਏ। ਉਸ ਦੇ ਮਾਤਾ ਪਿਤਾ ਦੇ ਵੀ ਅਨੇਕਾਂ ਅਰਮਾਨ ਹੋਣਗੇ। ਜੋ ਉਸ ਦੇ ਨਾਲ ਹੀ ਖ਼ਤਮ ਹੋ ਗਏ।

Leave a Reply

Your email address will not be published. Required fields are marked *