ਕਾਰ ਵਾਲੇ ਨੇ 10 ਫੁੱਟ ਹਵਾ ਚ ਉਡਾਕੇ ਮਾਰੀਆ ਕੁੜੀਆਂ, ਮਾਮਲਾ CCTV ਚ ਕੈਦ, ਕਾਰ ਵਾਲਾ ਦੇਖੋ ਕੌਣ ਨਿਕਲਿਆ

ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ। ਜਦੋਂ ਵੀ ਕੋਈ ਗ਼ਲਤ ਘਟਨਾ ਵਾਪਰਦੀ ਹੈ ਤਾਂ ਪੁਲਿਸ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਦੀ ਹੈ। ਜੇਕਰ ਸੜਕ ਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਵੀ ਪੁਲਸ ਮੌਕੇ ਤੇ ਪਹੁੰਚਦੀ ਹੈ ਅਤੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉੰਦੀ ਹੈ ਪਰ ਕਈ ਅਜਿਹੇ ਪੁਲਿਸ ਮੁਲਾਜ਼ਮ ਵੀ ਹਨ ਜੋ ਡਿਊਟੀ ਨੂੰ ਡਿਊਟੀ ਨਹੀਂ ਸਮਝਦੇ। ਕਿਸੇ ਦੀ ਜਾਨ ਬਚਾਉਣ ਦੀ ਬਜਾਏ ਉੱਥੋਂ ਖਿਸਕਣਾ ਹੀ ਠੀਕ ਸਮਝਦੇ ਹਨ।

ਮਾਮਲਾ ਜਲੰਧਰ ਲੁਧਿਆਣਾ ਹਾਈਵੇ ਦਾ ਦੱਸਿਆ ਜਾਂਦਾ ਹੈ। ਜਿੱਥੇ ਇਕ ਬਰੀਜ਼ਾ ਕਾਰ ਨੇ 2 ਲੜਕੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਸ ਸਮੇਂ ਇਕ ਲੜਕੀ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਗਈ ਜਦਕਿ ਦੂਸਰੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਬਰੀਜ਼ਾ ਕਾਰ ਚਾਲਕ ਪੁਲੀਸ ਇੰਸਪੈਕਟਰ ਸੀ। ਜੋ ਲੜਕੀਆਂ ਦੀ ਮਦਦ ਕਰਨ ਦੀ ਬਜਾਏ ਘਟਨਾ ਸਥਾਨ ਤੋਂ ਆਪਣੀ ਕਾਰ ਲੈ ਕੇ ਦੌੜ ਗਿਆ।

ਅਜਿਹੇ ਔਖੇ ਸਮੇਂ ਲੋਕਾਂ ਨੂੰ ਪੁਲੀਸ ਤੋਂ ਹੀ ਮੱਦਦ ਦੀ ਉਮੀਦ ਹੁੰਦੀ ਹੈ ਪਰ ਜੇਕਰ ਪੁਲਿਸ ਹੀ ਇਸ ਤਰ੍ਹਾਂ ਦਾ ਸਲੂਕ ਕਰਨ ਲੱਗੇ ਤਾਂ ਸਹਾਇਤਾ ਦੀ ਆਸ ਕਿਸ ਤੋਂ ਰੱਖੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਡ਼ਕੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ ਜੋ ਕਿਤੇ ਨੌਕਰੀ ਕਰਕੇ ਆਪਣਾ ਪਰਿਵਾਰ ਪਾਲ ਰਹੀ ਸੀ। ਪੁਲਿਸ ਵਾਲੇ ਦੇ ਮੌਕੇ ਤੋਂ ਦੌੜ ਜਾਣ ਤੋਂ ਬਾਅਦ ਸਥਾਨਕ ਲੋਕਾਂ ਨੇ ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਲੋਕ ਪੁਲਿਸ ਮੁਲਾਜ਼ਮ ਦੇ ਇਸ ਰਵੱਈਏ ਦੀ ਨਿਖੇਧੀ ਕਰ ਰਹੇ ਹਨ। ਜੇਕਰ ਕੋਈ ਹੋਰ ਵਿਅਕਤੀ ਗਲਤੀ ਕਰਕੇ ਮੌਕੇ ਤੋਂ ਦੌੜਦਾ ਹੈ ਤਾਂ ਪੁਲਿਸ ਉਸ ਤੇ ਕਾਰਵਾਈ ਕਰਦੀ ਹੈ ਪਰ ਜੇਕਰ ਪੁਲਸ ਵਾਲੇ ਹੀ ਅਜਿਹੇ ਕੰਮ ਕਰਨ ਲੱਗਣ ਤਾਂ ਇਨਸਾਫ਼ ਦੀ ਉਮੀਦ ਕਿਸ ਤੋਂ ਰੱਖੀ ਜਾਵੇ। ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਪੁਲਿਸ ਮੁਲਾਜ਼ਮ ਹਾਦਸੇ ਤੋਂ ਬਾਅਦ ਮੌਕੇ ਤੋਂ ਦੌੜਿਆ ਹੈ ਤਾਂ ਕਿਸੇ ਨੇ ਵੀਡੀਓ ਵੀ ਬਣਾ ਲਈ ਸੀ।

Leave a Reply

Your email address will not be published. Required fields are marked *