ਘਰੋਂ ਲਾਪਤਾ ਹੋਏ ਬੱਚਿਆਂ ਬਾਰੇ ਆਈ ਚੰਗੀ ਖਬਰ, ਇਹ SHO ਨਾ ਕਰਦਾ ਕਾਰਵਾਈ ਤਾਂ ਹੋ ਜਾਣਾ ਸੀ ਕਾਂਡ

ਗੜ੍ਹਸ਼ੰਕਰ ਪੁਲਿਸ ਨੇ 5 ਦਿਨ ਪਹਿਲਾਂ ਲਾਪਤਾ ਹੋਏ 2 ਬੱਚਿਆਂ ਨੂੰ ਅੰਮ੍ਰਿਤਸਰ ਤੋਂ ਲੱਭ ਕੇ ਉਨ੍ਹਾਂ ਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਗੜ੍ਹਸ਼ੰਕਰ ਦੇ ਆਨੰਦਪੁਰ ਸਾਹਿਬ ਰੋਡ ਤੇ ਵਾਰਡ ਨੰਬਰ 7 ਵਿੱਚ ਕਿਰਾਏ ਦੇ ਮਕਾਨ ਵਿੱਚ 2 ਪਰਵਾਸੀ ਪਰਿਵਾਰ ਰਹਿੰਦੇ ਹਨ। 5 ਦਿਨ ਪਹਿਲਾਂ 11-30 ਵਜੇ ਦਿਨ ਵਿਚ ਅੱਠਵੀਂ ਜਮਾਤ ਵਿੱਚ ਪਡ਼੍ਹਦਾ 12 ਸਾਲ ਦਾ ਸ਼ਿਵਮ ਪੁੱਤਰ ਬਾਬੂ ਲਾਲ ਅਤੇ ਛੇਵੀਂ ਜਮਾਤ ਵਿੱਚ ਪੜ੍ਹਨ ਵਾਲਾ 10 ਸਾਲ ਦਾ ਅਮਨ ਪੁੱਤਰ ਰਾਮ ਕ੍ਰਿਪਾਲ ਲਾਪਤਾ ਹੋ ਗਏ ਸਨ।

ਇਨ੍ਹਾਂ ਦੇ ਪਰਿਵਾਰ ਇਨ੍ਹਾਂ ਨੂੰ ਵੱਖ ਵੱਖ ਥਾਵਾਂ ਤੇ ਭਾਲਦੇ ਰਹੇ ਪਰ ਇਹ ਪਰਿਵਾਰ ਨੂੰ ਕਿਧਰੇ ਨਹੀਂ ਮਿਲੇ। ਇਨ੍ਹਾਂ ਦੇ ਪਰਿਵਾਰ ਵਾਲੇ ਸੋਚਣ ਲੱਗੇ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਨੇ ਚੁੱਕ ਲਿਆ ਹੈ। ਦੋਵੇਂ ਪਰਿਵਾਰਾਂ ਨੇ ਬੱਚਿਆਂ ਦੇ ਲਾਪਤਾ ਹੋਣ ਦੀ ਥਾਣਾ ਗਡ਼੍ਹਸ਼ੰਕਰ ਵਿੱਚ ਦਰਖਾਸਤ ਦੇ ਦਿੱਤੀ ਅਤੇ ਪੁਲਿਸ ਨੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਗੜ੍ਹਸ਼ੰਕਰ ਪੁਲਿਸ ਨੇ ਹੋਰ ਵੀ ਥਾਣੇ ਨਾਲ ਸੰਪਰਕ ਕਰ ਕੇ ਬੱਚਿਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਂਝੀ ਕੀਤੀ।

ਦੋਵੇਂ ਬੱਚਿਆਂ ਦੇ ਪਰਿਵਾਰ ਵਾਲੇ ਰੋ ਰਹੇ ਸਨ। ਗੜ੍ਹਸ਼ੰਕਰ ਪੁਲਿਸ ਨੂੰ ਇਤਲਾਹ ਮਿਲੀ ਕਿ ਇਸ ਉਮਰ ਅਤੇ ਹੁਲੀਏ ਦੇ ਬੱਚੇ ਅੰਮਿ੍ਤਸਰ ਵਿੱਚ ਦੇਖੇ ਗਏ ਹਨ। ਜਦੋਂ ਪੁਲਿਸ ਨੇ ਇਨ੍ਹਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਨਾਲ ਲਿਜਾ ਕੇ ਬੱਚੇ ਦਿਖਾਏ ਤਾਂ ਇਹ ਅਮਨ ਅਤੇ ਸ਼ਿਵਮ ਹੀ ਸਨ। ਪੁਲਿਸ ਨੇ ਅੰਮ੍ਰਿਤਸਰ ਤੋਂ ਬੱਚੇ ਬਰਾਮਦ ਕਰਕੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਸੌਂਪ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਬੱਚੇ ਗਲਤੀ ਨਾਲ ਅੰਮ੍ਰਿਤਸਰ ਪਹੁੰਚ ਗਏ ਸਨ। ਉਹ ਕੋਈ ਗ਼ਲਤ ਕਾਰਵਾਈ ਕਰਕੇ ਨਹੀਂ ਦੌੜੇ ਸਨ।

ਬੱਚਿਆਂ ਨੂੰ ਮਿਲ ਕੇ ਦੋਵੇਂ ਪਰਿਵਾਰ ਖੁਸ਼ ਹਨ। ਬੱਚਿਆਂ ਦੇ ਲਾਪਤਾ ਹੋਣ ਦੀਆਂ ਖਬਰਾਂ ਆਮ ਤੌਰ ਤੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਘਟਨਾਵਾਂ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਕਈ ਮਾਮਲੇ ਤਾਂ ਬਹੁਤ ਹੀ ਜਲਦੀ ਪੁਲਿਸ ਦੁਆਰਾ ਟਰੇਸ ਕਰ ਲਏ ਜਾਂਦੇ ਹਨ ਪਰ ਕਈ ਮਾਮਲਿਆਂ ਨੂੰ ਸੁਲਝਾਉਣ ਵਿੱਚ ਸਮਾਂ ਲੱਗਦਾ ਹੈ। ਇਹ ਬੱਚੇ ਆਪਣੇ ਸਕੂਲ ਬੈਗ ਘਰ ਵਿੱਚ ਰੱਖ ਕੇ ਚਲੇ ਗਏ ਸਨ। ਇਨ੍ਹਾਂ ਨੂੰ ਕੋਈ ਫੜ ਕੇ ਨਹੀਂ ਸੀ ਲੈ ਗਿਆ।

Leave a Reply

Your email address will not be published. Required fields are marked *