ਪੁਲਿਸ ਵਾਲੇ ਨੇ ਹਵਾ ਚ ਉਡਾਕੇ ਮਾਰੀਆਂ ਕੁੜੀਆਂ, ਲੋਕਾਂ ਨੇ ਕਰ ਦਿੱਤਾ ਰੋਡ ਜਾਮ, ਮੌਕੇ ਦੀ ਵੀਡੀਓ

ਜਲੰਧਰ ਵਿਖੇ ਨੈਸ਼ਨਲ ਹਾਈਵੇ ਤੇ ਪਿੰਡ ਧੰਨੋਵਾਲੀ ਦੇ ਲੋਕਾਂ ਨੇ ਇਕ ਸੜਕ ਹਾਦਸਾ ਵਾਪਰ ਜਾਣ ਕਾਰਨ ਜਾਮ ਲਗਾ ਦਿੱਤਾ ਅਤੇ ਚਾਰ ਮਾਰਗੀ ਰੋਡ ਨੂੰ ਬਿਲਕੁਲ ਬੰਦ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਿੰਡ ਧੰਨੋਵਾਲੀ ਦੀਆਂ 2 ਕੁੜੀਆਂ ਜੋ ਹੁੰਡਈ ਦੇ ਸ਼ੋਅਰੂਮ ਵਿੱਚ ਕੰਮ ਕਰਦੀਆਂ ਸਨ, ਸੜਕ ਪਾਰ ਕਰ ਰਹੀਆਂ ਸਨ। ਸੜਕ ਪਾਰ ਕਰਦੇ ਵਕਤ ਇਨ੍ਹਾਂ ਨੂੰ ਇਕ ਬਰੀਜ਼ਾ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਨਵਜੋਤ ਕੌਰ ਨੇ ਘਟਨਾ ਸਥਾਨ ਤੇ ਹੀ ਦਮ ਤੋੜ ਦਿੱਤਾ ਅਤੇ ਦੂਸਰੀ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਉਸ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ। ਕਾਰ ਨੇ ਲੜਕੀਆਂ ਨੂੰ ਕਈ ਫੁੱਟ ਉੱਚਾ ਹਵਾ ਵਿਚ ਉਡਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਰੀਜ਼ਾ ਕਾਰ ਵਾਲਾ ਪੁਲਿਸ ਮੁਲਾਜ਼ਮ ਹੈ। ਉਸ ਨੇ ਰੁਕ ਕੇ ਆਪਣੀ ਗੱਡੀ ਵਿਚ ਫਸੀ ਲੜਕੀ ਦੀ ਚੁੰਨੀ ਕੱਢੀ ਅਤੇ ਫੇਰ ਗੱਡੀ ਭਜਾ ਕੇ ਲੈ ਗਿਆ। ਉਸ ਨੇ ਲੜਕੀਆਂ ਦੀ ਕੋਈ ਮੱਦਦ ਕਰਨ ਦੀ ਵੀ ਕੋਈ ਕੋਸ਼ਿਸ਼ ਨਹੀਂ ਕੀਤੀ। ਸਾਰਾ ਮਾਮਲਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਉਥੇ ਕਈ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।

ਉਨ੍ਹਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੈਂਟ ਥਾਣੇ ਨਾਲ ਸਬੰਧਤ ਹਨ। ਇਹ ਉਨ੍ਹਾਂ ਦਾ ਇਲਾਕਾ ਨਹੀਂ ਹੈ। ਲੜਕੀਆਂ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲੀਸ ਮੁਲਾਜ਼ਮਾਂ ਨੇ ਕਾਰ ਚਾਲਕ ਨੂੰ ਭਜਾਉਣ ਵਿੱਚ ਮਦਦ ਕੀਤੀ ਹੈ। ਇਸ ਕਰਕੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਲੋਕ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬਰੀਜ਼ਾ ਕਾਰ ਵਾਲੇ ਨੂੰ ਤੁਰੰਤ ਕਾਬੂ ਕੀਤਾ ਜਾਵੇ

ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਸੜਕ ਦੇ ਇੱਕ ਪਾਸੇ ਤੋਂ ਦੂਸਰੇ ਪਾਸੇ ਜਾਣ ਲਈ ਇੱਥੇ ਕੋਈ ਰਸਤਾ ਵੀ ਨਹੀਂ ਹੈ। ਇਸ ਲਈ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਇਸ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਣੀ ਚਾਹੀਦੀ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਨ੍ਹਾ ਨੂੰ ਇਨਸਾਫ਼ ਨਹੀਂ ਮਿਲਦਾ ਉਹ ਆਵਾਜਾਈ ਰੋਕ ਕੇ ਰੱਖਣਗੇ। ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪੁੱਜ ਚੁੱਕੇ ਹਨ ਅਤੇ ਉਹ ਧਰਨਾਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *