ਰਾਮ ਰਹੀਮ ਨੂੰ ਰੱਬ ਮੰਨਣ ਵਾਲਿਆਂ ਨੂੰ ਵੱਡਾ ਝਟਕਾ, ਵੱਡਾ ਖੁਲਾਸਾ ਇਨ੍ਹਾਂ ਕਰਤੂਤਾਂ ਦਾ ਮਾਲਕ ਸੌਦਾ ਸਾਧ

ਤਾਜ਼ੀ ਖ਼ਬਰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਬਾਰੇ ਹੈ। ਜਿਸ ਨੂੰ ਪੰਚਕੂਲਾ ਵਿਖੇ ਸੀ.ਬੀ.ਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਪੰਜ ਦੋਸ਼ੀ ਸਨ। ਡੇਰਾ ਮੁਖੀ ਰਾਮ ਰਹੀਮ ਨੂੰ 31 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਇਹ ਮਾਮਲਾ ਰਣਜੀਤ ਸਿੰਘ ਦੀ ਜਾਨ ਲਏ ਜਾਣ ਦੇ ਦੋਸ਼ ਅਧੀਨ ਦਰਜ ਸੀ। ਰਣਜੀਤ ਸਿੰਘ ਦੇ ਪਰਿਵਾਰ ਨੂੰ ਲੰਬੇ ਸਮੇਂ ਬਾਅਦ ਇਨਸਾਫ ਮਿਲਿਆ ਹੈ। ਜਿੱਥੇ ਬਾਕੀ ਦੋਸ਼ੀ ਅਦਾਲਤ ਵਿਚ ਮੌਜੂਦ ਸਨ

ਉੱਥੇ ਹੀ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤ ਰਿਹਾ ਸੀ। ਭਾਵੇਂ ਡੇਰਾ ਮੁਖੀ ਦੇ ਵਕੀਲਾਂ ਵੱਲੋਂ ਉਸ ਦੀ ਸਜ਼ਾ ਘੱਟ ਕਰਵਾਉਣ ਲਈ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਗਈਆਂ ਪਰ ਅਦਾਲਤ ਤੇ ਇਨ੍ਹਾਂ ਦਾ ਕੋਈ ਅਸਰ ਨਹੀਂ ਹੋਇਆ। ਇੱਥੇ ਦੱਸਣਾ ਬਣਦਾ ਹੈ ਕਿ ਰਾਮ ਰਹੀਮ ਪਹਿਲਾਂ ਹੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ। ਉਸ ਤੇ ਸਾਧਵੀਆਂ ਨਾਲ ਧੱਕਾ ਕਰਨ ਦੇ ਦੋਸ਼ ਲੱਗੇ ਸਨ।

ਰਾਮ ਰਹੀਮ ਪਹਿਲਾਂ ਹੀ 20 ਸਾਲ ਅਤੇ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਹੁਣ ਅਗਲੇ ਮਾਮਲੇ ਵਿਚ ਉਸ ਨੂੰ ਫੇਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਹਿਲਾਂ ਮਿ੍ਤਕ ਰਣਜੀਤ ਸਿੰਘ ਨੇ ਪਿਤਾ ਨੇ ਇਸ ਮਾਮਲੇ ਦੀ ਪੈਰਵਾਈ ਕੀਤੀ ਅਤੇ ਹੁਣ ਰਣਜੀਤ ਸਿੰਘ ਦਾ ਪੁੱਤਰ ਜਗਸੀਰ ਸਿੰਘ ਕੇਸ ਦੀ ਪੈਰਵਾਈ ਕਰ ਰਿਹਾ ਸੀ। ਮ੍ਰਿਤਕ ਰਣਜੀਤ ਸਿੰਘ ਦਾ ਪਿਤਾ ਇਹ ਸੋਚ ਕੇ ਚੱਲ ਰਿਹਾ ਸੀ ਕਿ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ। ਇਕ ਦਿਨ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।

ਸਮਾਂ ਤਾਂ ਜ਼ਰੂਰ ਲੱਗਾ ਹੈ ਪਰ ਰਣਜੀਤ ਸਿੰਘ ਦੇ ਪੁੱਤਰ ਜਗਸੀਰ ਸਿੰਘ ਨੂੰ ਇਨਸਾਫ਼ ਮਿਲਿਆ ਹੈ। ਜਗਸੀਰ ਸਿੰਘ ਖ਼ੁਦ ਖੇਤੀ ਦਾ ਕੰਮ ਕਰਦਾ ਹੈ। ਪਰਿਵਾਰ ਵਿਚ ਉਸ ਦੀ ਮਾਂ, ਭੈਣ, ਪਤਨੀ ਅਤੇ ਬੱਚੇ ਹਨ। ਰਾਮ ਰਹੀਮ ਤੇ ਅਜੇ ਹੋਰ ਵੀ ਬਕਾਇਆ ਮਾਮਲੇ ਦੱਸੇ ਜਾ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇੱਕ ਗੁੰਮਨਾਮ ਚਿੱਠੀ ਨੇ ਹੀ ਰਾਮ ਰਹੀਮ ਤੇ ਕਾਰਵਾਈ ਸ਼ੁਰੂ ਕਰਵਾ ਦਿੱਤੀ ਸੀ। ਜਿਸ ਦੇ ਪੈਰੋਕਾਰਾਂ ਵੱਲੋਂ ਉਸ ਨੂੰ ਇੰਨਾ ਮਾਣ ਸਤਿਕਾਰ ਦਿੱਤਾ ਜਾਂਦਾ ਸੀ ਅੱਜ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹੈ।

Leave a Reply

Your email address will not be published. Required fields are marked *