ਨਿਹੰਗ ਸਿੰਘ ਦੀ ਭਾਜਪਾ ਮੰਤਰੀ ਤੋਮਰ ਤੋਂ ਸਿਰੋਪਾ ਪਵਾਉਂਦੇ ਦੀ ਫੋਟੋ ਵਾਇਰਲ, ਇਨ੍ਹਾਂ 3 ਫੋਟੋਆਂ ਨੇ ਹਿਲਾਇਆ ਸ਼ੋਸ਼ਲ ਮੀਡੀਆ

ਅੱਜ ਸੋਸ਼ਲ ਮੀਡੀਆ ਤੇ ਆਈਆਂ 3 ਤਸਵੀਰਾਂ ਨੇ ਮੁਲਕ ਦੇ ਵੱਡੇ ਹਿੱਸੇ ਵਿੱਚ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਤਸਵੀਰਾਂ ਦਾ ਪੰਜਾਬ ਵਿਚ ਜ਼ਿਆਦਾ ਅਸਰ ਦੇਖਿਆ ਜਾ ਰਿਹਾ ਹੈ। ਪਿਛਲੇ ਦਿਨੀਂ ਲਖਵੀਰ ਸਿੰਘ ਦੀ ਸਿੰਘੂ ਬਾਰਡਰ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਵਿਚ ਜਿਸ ਨਿਹੰਗ ਸਿੰਘ ਜਥੇਬੰਦੀ ਨੇ ਜਾਨ ਲਈ ਸੀ, ਅੱਜ ਉਸ ਨਿਹੰਗ ਸਿੰਘ ਜਥੇਬੰਦੀ ਦੇ ਬਾਬਾ ਅਮਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਬਾਬਾ ਅਮਨ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ, ਪਿੰਕੀ ਕੈਟ, ਸੁਖਮਿੰਦਰਪਾਲ ਸਿੰਘ ਗਰੇਵਾਲ ਅਤੇ ਇਕ ਦੋ ਹੋਰ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੇ ਤਰਥੱਲੀ ਮਚਾ ਦਿੱਤੀ ਹੈ। ਜਿਹੜੇ ਲੋਕ ਹੁਣ ਤਕ ਨਿਹੰਗ ਸਿੰਘਾਂ ਨੂੰ ਸਹੀ ਦਰਸਾ ਰਹੇ ਸਨ, ਹੁਣ ਉਹ ਵੀ ਦੁਚਿੱਤੀ ਵਿੱਚ ਹਨ। ਕੁਝ ਲੋਕ ਅਜੇ ਵੀ ਨਿਹੰਗ ਸਿੰਘਾਂ ਦੇ ਨਾਲ ਖੜ੍ਹੇ ਹਨ ਅਤੇ ਕੁਝ ਨਿਹੰਗ ਸਿੰਘਾਂ ਤੇ ਦੋਸ਼ ਲਗਾਉਣ ਲੱਗੇ ਹਨ। ਜਿੰਨੇ ਮੂੰਹ ਓਨੀਆਂ ਗੱਲਾਂ ਵਾਲੀ ਗੱਲ ਹੋ ਗਈ ਹੈ।

ਕੋਈ ਤਾਂ ਤਸਵੀਰਾਂ ਨੂੰ ਜਾਅਲੀ ਦੱਸ ਰਿਹਾ ਹੈ। ਕੁਝ ਦਾ ਵਿਚਾਰ ਹੈ ਕਿ ਇਹ ਕਿਸਾਨੀ ਧਰਨੇ ਨੂੰ ਕਮਜ਼ੋਰ ਕਰਨ ਲਈ ਸਾ ਜ਼ਿ ਸ਼ ਘੜੀ ਗਈ ਹੈ। ਜਦਕਿ ਕੁਝ ਲੋਕ ਇਨ੍ਹਾ ਤਸਵੀਰਾਂ ਨੂੰ ਸੱਚੀਆਂ ਦੱਸਕੇ ਨਿਹੰਗ ਸਿੰਘਾਂ ਤੇ ਉਂਗਲਾਂ ਚੁੱਕ ਰਹੇ ਹਨ। ਇਕ ਤਸਵੀਰ ਵਿਚ ਨਰੇਂਦਰ ਸਿੰਘ ਤੋਮਰ ਦੁਆਰਾ ਬਾਬਾ ਅਮਨ ਨੂੰ ਸਰੋਪਾ ਦਿੱਤਾ ਜਾ ਰਿਹਾ ਹੈ। ਇਸ ਦੇ ਬਾਕੀ ਲੋਕ ਨਾਲ ਖੜ੍ਹੇ ਹਨ। ਦੂਸਰੀ ਤਸਵੀਰ ਵਿਚ ਟੇਬਲ ਤੇ ਬੈਠ ਕੇ ਗੱਲਬਾਤ ਹੋ ਰਹੀ ਹੈ।

ਤੀਸਰੀ ਤਸਵੀਰ ਵਿੱਚ ਇਹ ਸਾਰੇ ਵਿਅਕਤੀ ਖੜ੍ਹੇ ਨਜ਼ਰ ਆ ਰਹੇ ਹਨ। ਹੁਣ ਇਨ੍ਹਾਂ ਤਸਵੀਰਾਂ ਦੀ ਸੱਚਾਈ ਕੀ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਨ੍ਹਾਂ ਤਸਵੀਰਾਂ ਨੇ ਨਵੀਂ ਬ ਹਿ ਸ ਛੇੜ ਦਿੱਤੀ ਹੈ। ਕੁਝ ਲੋਕ ਤਸਵੀਰਾਂ ਨੂੰ ਸੱਚੀਆਂ ਮੰਨ ਰਹੇ ਹਨ ਅਤੇ ਕੁਝ ਜਾਅਲੀ ਦੱਸ ਰਹੇ ਹਨ। ਜਦਕਿ ਅਜੇ ਤਕ ਨਾ ਤਾਂ ਸਰਕਾਰੀ ਧਿਰ ਵੱਲੋਂ ਹੀ ਕੋਈ ਬਿਆਨ ਆਇਆ ਹੈ ਅਤੇ ਨਾ ਹੀ ਨਿਹੰਗ ਸਿੰਘ ਜਥੇਬੰਦੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ। ਇਨ੍ਹਾਂ ਤਸਵੀਰਾਂ ਬਾਰੇ ਤੁਹਾਡੀ ਕੀ ਰਾਏ ਹੈ। ਵਿਚਾਰ ਜਰੂਰ ਦਵੋ।

Leave a Reply

Your email address will not be published. Required fields are marked *