ਨਿਹੰਗ ਸਿੰਘ ਦੀ ਭਾਜਪਾ ਲੀਡਰਾਂ ਨਾਲ ਸ਼ਾਹੀ ਭੋਜ ਖਾਂਦੇ ਦੀਆਂ ਤਸਵੀਰਾਂ ਵਾਇਰਲ

ਨਿਹੰਗ ਸਿੰਘ ਬਾਬਾ ਅਮਨ ਦੀਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੁਣ ਇੱਕ ਹੋਰ ਤਸਵੀਰ ਵਾਇਰਲ ਹੋਈ ਹੈ। ਇਸ ਤਸਵੀਰ ਵਿੱਚ ਇੱਕ ਨਿਹੰਗ ਭਾਜਪਾ ਲੀਡਰਾਂ ਅਤੇ ਕੁਝ ਹੋਰਾਂ ਨਾਲ ਖਾਣਾ ਖਾ ਰਹੇ ਹਨ। ਲੋਕਾਂ ਨੇ ਨਿਹੰਗ ਸਿੰਘਾਂ ਬਾਰੇ ਮਨ ਵਿੱਚ ਜੋ ਵਿਚਾਰ ਬਣਾਏ ਹੋਏ ਸਨ, ਹੁਣ ਕਿਤੇ ਨਾ ਕਿਤੇ ਉਨ੍ਹਾਂ ਵਿੱਚ ਤਬਦੀਲੀ ਆਉਣ ਲੱਗੀ ਹੈ। ਪਹਿਲਾਂ ਤਾਂ ਲੋਕ ਲਖਵੀਰ ਸਿੰਘ ਦੀ ਜਾਨ ਲਏ ਜਾਣ ਤੇ ਨਿਹੰਗ ਸਿੰਘਾਂ ਨੂੰ ਸ਼ਾਬਾਸ਼ ਦੇ ਰਹੇ ਸਨ ਕਿ

ਉਨ੍ਹਾਂ ਨੇ ਬੇ ਅ ਦ ਬੀ ਕਰਨ ਵਾਲੇ ਨੂੰ ਸੋਧ ਦਿੱਤਾ ਹੈ ਪਰ ਹੁਣ ਇਹ ਲੋਕ ਸਚਾਈ ਜਾਨਣਾ ਚਾਹੁੰਦੇ ਹਨ। ਕਈ ਲੋਕਾਂ ਦਾ ਵਿਚਾਰ ਹੈ ਕਿ ਜਦੋ ਧਰਨਾ ਹੀ ਕਿਸਾਨੀ ਮੰਗਾਂ ਨੂੰ ਲੈ ਕੇ ਲੱਗਾ ਹੋਇਆ ਹੈ ਤਾਂ ਨਿਹੰਗ ਸਿੰਘ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਿਉਂ ਹੋ ਰਹੀ ਹੈ? ਨਿਹੰਗ ਸਿੰਘ ਨੂੰ ਸਿਰੋਪਾਓ ਕਿਉਂ ਦਿੱਤਾ ਜਾ ਰਿਹਾ ਹੈ? ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਬੈਠਕ ਹੋਈ ਸੀ ਤਾਂ ਕਿਸਾਨ ਆਗੂਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਖਾਣਾ ਨਹੀਂ ਸੀ ਖਾਧਾ।

ਸਗੋਂ ਆਪਣਾ ਖਾਣਾ ਨਾਲ ਲੈ ਕੇ ਗਏ ਸਨ ਪਰ ਇਸ ਤਸਵੀਰ ਵਿੱਚ ਨਰੇਂਦਰ ਸਿੰਘ ਤੋਮਰ ਅਤੇ ਕੁਝ ਹੋਰਾਂ ਦੇ ਨਾਲ ਨਿਹੰਗ ਸਿੰਘ ਬਾਬਾ ਅਮਨ ਖਾਣਾ ਖਾ ਰਹੇ ਹਨ। ਅੱਜ ਇਨ੍ਹਾਂ ਵਾਇਰਲ ਹੋਈਆਂ ਤਸਵੀਰਾਂ ਨੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸੁਆਲ ਪੈਦਾ ਕਰ ਦਿੱਤੇ ਹਨ ਅਤੇ ਲੋਕ ਇਨ੍ਹਾਂ ਸਵਾਲਾਂ ਦੇ ਜਵਾਬ ਚਾਹੁੰਦੇ ਹਨ। ਇਨ੍ਹਾਂ ਤਸਵੀਰਾਂ ਦੀ ਸੱਚਾਈ ਕੀ ਹੈ? ਇਹ ਤਾਂ ਅਸੀਂ ਨਹੀਂ ਜਾਣਦੇ। ਹਾਲਾਂਕਿ ਕੁਝ ਲੋਕ ਇਨ੍ਹਾਂ ਤਸਵੀਰਾਂ ਨੂੰ ਜਾਅਲੀ ਦੱਸ ਰਹੇ ਹਨ।

ਅਸਲ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਜਿੱਥੇ ਕੁਝ ਦਿਨ ਪਹਿਲਾਂ ਲਖਵੀਰ ਸਿੰਘ ਦੀ ਜਾਨ ਲਏ ਜਾਣ ਦੇ ਮਾਮਲੇ ਦੀ ਚਰਚਾ ਹੋ ਰਹੀ ਸੀ। ਉੱਥੇ ਅੱਜ ਨਿਹੰਗ ਸਿੰਘ ਬਾਬਾ ਅਮਨ ਦੀਆਂ ਸੋਸ਼ਲ ਮੀਡੀਆ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਪਿੰਕੀ ਕੈਟ, ਸੁਖਮਿੰਦਰਪਾਲ ਸਿੰਘ ਗਰੇਵਾਲ ਅਤੇ ਕੁਝ ਹੋਰਾਂ ਨਾਲ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *