3 ਦਿਨ ਦੇ ਬੱਚੇ ਨੂੰ ਚੋਰੀ ਕਰਕੇ ਲੈ ਗਈਆਂ ਔਰਤਾਂ, ਉੱਚੀ ਉੱਚੀ ਰੋਵੇ ਬੱਚੇ ਦੀ ਮਾਂ, ਕਰੋ ਮੇਰਾ ਬੱਚਾ ਵਾਪਿਸ

ਘਰ ਤੋਂ ਬਾਹਰ ਗਏ ਜਾਂ ਗਲੀ ਮੁਹੱਲੇ ਵਿੱਚ ਖੇਡ ਰਹੇ ਬੱਚਿਆਂ ਦੇ ਲਾਪਤਾ ਹੋਣ ਦੀਆਂ ਖਬਰਾਂ ਤਾਂ ਆਮ ਸੁਣਨ ਨੂੰ ਮਿਲਦੀਆਂ ਹਨ ਪਰ ਕਈ ਚੋਰ ਅਜਿਹੇ ਵੀ ਹਨ ਜੋ ਹੱਥਾਂ ਤੇ ਸਰ੍ਹੋਂ ਜਮਾ ਦਿੰਦੇ ਹਨ। ਪਰਿਵਾਰ ਨੂੰ ਚਕਮਾ ਦੇ ਕੇ ਉਨ੍ਹਾਂ ਦੇ ਕੋਲੋਂ ਹੀ ਬੱਚਾ ਲੈ ਜਾਂਦੇ ਹਨ। ਘਟਨਾ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਦੀ ਹੈ। ਜਿੱਥੇ 2 ਔਰਤਾਂ ਹਸਪਤਾਲ ਵਿਚੋਂ ਹੀ ਨਵ ਜਨਮੇ ਬੱਚੇ ਦੀ ਮਾਂ ਕੋਲੋਂ ਉਸ ਦਾ ਬੱਚਾ ਲੈ ਕੇ ਰਫੂਚੱਕਰ ਹੋ ਗਈਆਂ। ਇਹ ਔਰਤਾਂ ਨਰਸ ਦੇ ਰੂਪ ਵਿੱਚ ਬੱਚੇ ਦੀ ਮਾਂ ਕੋਲ ਆਈਆਂ

ਅਤੇ ਘਟਨਾ ਨੂੰ ਅੰਜਾਮ ਦੇ ਦਿੱਤਾ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਬੱਚੇ ਦੀ ਮਾਂ ਨੇ ਦੱਸਿਆ ਹੈ ਕਿ ਉਸ ਕੋਲ 2 ਔਰਤਾਂ ਆਈਆਂ ਅਤੇ ਪੁੱਛਣ ਲੱਗੀਆਂ ਕੀ ਸ਼ਨੀਵਾਰ ਤੁਹਾਡੇ ਹੀ ਬੱਚੇ ਨੇ ਜਨਮ ਲਿਆ ਹੈ? ਉਨ੍ਹਾਂ ਨੇ ਬੱਚੇ ਦੀ ਮਾਂ ਦਾ ਹਾਲ ਵੀ ਪੁੱਛਿਆ ਅਤੇ ਕਹਿਣ ਲੱਗੀਆਂ ਕਿ ਬੱਚੇ ਦੇ ਟੀਕਾ ਲਗਾਉਣਾ ਹੈ। ਬੱਚੇ ਦੀ ਮਾਂ ਦੇ ਦੱਸਣ ਮੁਤਾਬਕ ਉਸ ਦਾ ਪਤੀ ਅਤੇ ਨਣਦੋਈਆ ਵੀ ਕੋਲ ਹੀ ਬੈਠੇ ਸਨ ਜੋ ਉਸ ਦੀ ਦਵਾਈ ਲੈਣ ਚਲੇ ਗਏ।

ਨਰਸ ਬਣੀਆਂ ਔਰਤਾਂ ਨੇ ਉਸ ਤੋਂ ਬੱਚਾ ਫੜ ਲਿਆ। ਫੇਰ ਇਨ੍ਹਾ ਨੇ ਬੱਚੇ ਦੀ ਮਾਂ ਤੋਂ ਟੀਕਾਕਰਨ ਵਾਲੇ ਕਾਰਡ ਦੀ ਮੰਗ ਕੀਤੀ। ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਉਹ ਕਾਰਡ ਲੈਣ ਲਈ ਮੁੜੀ ਤਾਂ ਇੰਨੇ ਵਿੱਚ ਹੀ ਇਹ ਔਰਤਾਂ ਉਸ ਦੇ ਬੱਚੇ ਨੂੰ ਲੈ ਕੇ ਦੌੜ ਗਈਆਂ। ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੁਲਿਸ ਕਾਰਵਾਈ ਕਰ ਰਹੀ ਹੈ। ਇਕ ਹੋਰ ਔਰਤ ਦੇ ਦੱਸਣ ਮੁਤਾਬਕ ਨਰਸ ਦੇ ਰੂਪ ਵਿੱਚ ਆਈਆਂ

2 ਔਰਤਾਂ ਬੱਚੇ ਦੀ ਮਾਂ ਨੂੰ ਚਕਮਾ ਦੇ ਕੇ ਉਸ ਕੋਲੋਂ ਬੱਚਾ ਲੈ ਕੇ ਦੌੜ ਗਈਆਂ ਹਨ। ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੱਚਾ ਬੱਚਾ ਨੂੰ ਛੁੱਟੀ ਕਰ ਦਿੱਤੀ ਸੀ। ਪਰਿਵਾਰ ਗੱਡੀ ਦਾ ਪ੍ਰਬੰਧ ਕਰ ਰਿਹਾ ਸੀ। ਇੱਥੇ ਭਰਤੀ ਔਰਤਾਂ ਦੇ ਪਰਿਵਾਰ ਵਾਲੇ ਜਾਂ ਰਿਸ਼ਤੇਦਾਰ ਸੰਬੰਧੀ ਆਉਂਦੇ ਰਹਿੰਦੇ ਹਨ। ਜਿਸ ਕਰ ਕੇ ਉਨ੍ਹਾਂ ਵੱਲੋਂ ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਇਸ ਔਰਤ ਕੋਲ ਵੀ 2 ਔਰਤਾਂ ਆ ਕੇ ਕਹਿਣ ਲੱਗੀਆਂ ਕਿ ਬੱਚੇ ਦੇ ਟੀਕਾ ਲਗਾਉਣਾ ਹੈ।

ਟੀਕਾ ਲਗਾਉਣ ਦੇ ਬਹਾਨੇ ਇਹ ਔਰਤਾਂ ਨਵ ਜਨਮੇ ਬੱਚੇ ਨੂੰ ਲੈ ਕੇ ਦੌੜ ਗਈਆਂ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਹਸਪਤਾਲ ਦੇ ਸੀ.ਸੀ.ਟੀ.ਵੀ 6 ਮਹੀਨੇ ਤੋਂ ਖਰਾਬ ਹਨ। ਉਨ੍ਹਾਂ ਨੇ ਕੋਈ ਪਹਿਰੇਦਾਰ ਵੀ ਨਹੀਂ ਰੱਖਿਆ ਹੋਇਆ ਪਰ ਨੇੜੇ ਤੇੜੇ ਦੇ ਸੀ.ਸੀ.ਟੀ.ਵੀ ਦੀ ਫੁਟੇਜ ਉਨ੍ਹਾਂ ਨੇ ਪੁਲਿਸ ਨੂੰ ਮੁਹੱਈਆ ਕਰਵਾਈ ਹੈ। ਹਸਪਤਾਲ ਨਾਲ ਸਬੰਧਤ ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ 2 ਔਰਤਾਂ ਧੋਖੇ ਨਾਲ ਬੱਚਾ ਲੈ ਗਈਆਂ ਹਨ। ਪੁਲਿਸ ਜਲਦੀ ਹੀ ਇਨ੍ਹਾ ਬੱਚਾ ਚੋਰ ਜਨਾਨੀਆਂ ਨੂੰ ਫੜ ਲਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *