3 ਦਿਨ ਦੇ ਬੱਚੇ ਨੂੰ ਚੋਰੀ ਕਾਰਨ ਦੇ ਮਾਮਲੇ ਚ ਵੱਡਾ ਖੁਲਾਸਾ, ਪਤਨੀ ਨੇ ਕਰਵਾਇਆ ਸਾਰਾ ਕਾਂਡ, ਹੈਰਾਨੀਜਨਕ ਮਾਮਲਾ

ਬਟਾਲਾ ਦੇ ਗੁਰਦਾਸਪੁਰ ਰੋਡ ਸਥਿਤ ਇਕ ਨਿੱਜੀ ਹਸਪਤਾਲ ਵਿਚੋਂ ਬੱਚਾ ਚੋਰੀ ਹੋਣ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਇੱਥੇ ਪਰਗਟ ਸਿੰਘ ਦੀ ਪਤਨੀ ਗੋਗੀ ਨੇ ਇਕ ਲੜਕੇ ਨੂੰ ਜਨਮ ਦਿੱਤਾ ਸੀ। ਜਿਸ ਨੂੰ ਨਰਸ ਦੇ ਰੂਪ ਵਿੱਚ 2 ਔਰਤਾਂ ਆ ਕੇ ਚੋਰੀ ਕਰਕੇ ਲੈ ਗਈਆਂ ਸਨ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਾਮਲੇ ਦੀ ਇਤਲਾਹ ਮਿਲਣ ਤੋਂ ਬਾਅਦ ਪੁਲਿਸ ਟੀਮ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅਸਲ ਵਿਚ ਪਰਗਟ ਸਿੰਘ ਦੀ ਪਤਨੀ ਸੰਦੀਪ ਕੌਰ ਹੈ

ਅਤੇ ਗੋਗੀ ਪਰਗਟ ਸਿੰਘ ਦੀ ਸਾਲੀ ਹੈ ਜੋ ਪਰਗਟ ਸਿੰਘ ਦੇ ਨਾਲ ਹੀ ਰਹਿ ਰਹੀ ਹੈ। ਸੰਦੀਪ ਕੌਰ ਨਹੀਂ ਸੀ ਚਾਹੁੰਦੀ ਕਿ ਗੋਗੀ ਅਤੇ ਪਰਗਟ ਸਿੰਘ ਦਾ ਪਰਿਵਾਰ ਅੱਗੇ ਵਧੇ। ਇਸ ਲਈ ਉਸ ਨੇ ਚੀਮਾ ਖੁਰਦ ਦੀਆਂ 2 ਔਰਤਾਂ ਰੁਪਿੰਦਰ ਕੌਰ ਅਤੇ ਰਾਜਿੰਦਰ ਕੌਰ ਨੂੰ ਪੈਸੇ ਦਾ ਲਾਲਚ ਦੇ ਕੇ ਬੱਚਾ ਚੋਰੀ ਕਰਨ ਲਈ ਮਨਾ ਲਿਆ। ਇਨ੍ਹਾਂ ਵਿੱਚੋਂ ਇੱਕ ਆਸ਼ਾ ਵਰਕਰ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਰੁਪਿੰਦਰ ਕੌਰ ਨੇ ਇਸ ਸੰਬੰਧ ਵਿਚ ਰੋਜ਼ੀ ਅਤੇ ਪਰਮਜੀਤ ਕੌਰ ਨਾਲ ਗੱਲ ਕੀਤੀ।

ਪਰਮਜੀਤ ਕੌਰ ਅਤੇ ਰੋਜ਼ੀ ਸਕੂਟਰੀ ਲੈ ਕੇ ਹਸਪਤਾਲ ਪਹੁੰਚ ਗਈਆਂ। ਪਰਮਜੀਤ ਕੌਰ ਨੇ ਟੀਕਾ ਲਾਉਣ ਦੇ ਬਹਾਨੇ ਬੱਚੇ ਨੂੰ ਉਸ ਦੀ ਮਾਂ ਗੋਗੀ ਤੋਂ ਲੈ ਲਿਆ ਅਤੇ ਸਕੂਟਰੀ ਤੇ ਉਥੋਂ ਖਿਸਕ ਗਈਆਂ। ਅੱਗੇ ਚੌਕ ਵਿੱਚ ਰੁਪਿੰਦਰ ਕੌਰ ਅਤੇ ਰਾਜਿੰਦਰ ਕੌਰ ਖੜ੍ਹੀਆਂ ਸਨ। ਪਰਮਜੀਤ ਕੌਰ ਅਤੇ ਰੋਜ਼ੀ ਨੇ ਬੱਚਾ ਚੌਕ ਵਿਚ ਇਨ੍ਹਾਂ ਨੂੰ ਸੌਂਪ ਦਿੱਤਾ। ਇੱਥੋਂ ਰੁਪਿੰਦਰ ਕੌਰ ਅਤੇ ਰਜਿੰਦਰ ਕੌਰ ਬੱਚੇ ਨੂੰ ਗਿੱਠਵਾਂ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਦੀ ਆਈ 20 ਗੱਡੀ ਵਿੱਚ ਲੈ ਕੇ ਅੰਮ੍ਰਿਤਸਰ ਪਹੁੰਚ ਗਈਆਂ ਅਤੇ ਦੁਬਾਰਾ ਪਰਮਜੀਤ ਕੌਰ ਨੇ ਉਨ੍ਹਾਂ ਤੋਂ ਉਥੇ ਬੱਚਾ ਲੈ ਲਿਆ।

ਪਰਮਜੀਤ ਕੌਰ ਨੇ ਬੱਚਾ ਅੱਗੇ ਪਿੰਡ ਖਿਆਲਾ ਵਿੱਚ ਕਿਸੇ ਲੜਕੀ ਨੂੰ ਸੰਭਾਲ ਦਿੱਤਾ ਕਿ 5-7 ਦਿਨ ਕੇਅਰ ਟੇਕਰ ਦੇ ਤੌਰ ਤੇ ਬੱਚੇ ਦੀ ਦੇਖਭਾਲ ਕੀਤੀ ਜਾਵੇ। ਇਸ ਤੋਂ ਬਾਅਦ ਸਰਪੰਚ ਗੁਰਜੰਟ ਸਿੰਘ ਇਸ ਬੱਚੇ ਨੂੰ ਕਿਤੇ ਵੇਚ ਦੇਵੇਗਾ। ਇਸ ਲੜਕੀ ਨੂੰ ਵੀ ਪੈਸੇ ਦੇਣ ਦਾ ਲਾਲਚ ਦਿੱਤਾ ਗਿਆ। ਪੁਲਿਸ ਨੇ ਬੱਚਾ ਬਰਾਮਦ ਕਰ ਕੇ ਉਸ ਦੀ ਮਾਂ ਗੋਗੀ ਨੂੰ ਸੌਂਪ ਦਿੱਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਸਰਪੰਚ ਗੁਰਜੰਟ ਸਿੰਘ ਨੇ ਅੱਗੇ ਬੱਚਾ ਜਲੰਧਰ ਦੀ ਕਿਸੇ ਜਸਬੀਰ ਕੌਰ ਨਾਮ ਦੀ ਔਰਤ ਨੂੰ ਵੇਚਣਾ ਸੀ।

ਪੁਲਿਸ ਨੇ 3 ਔਰਤਾਂ ਕਾਬੂ ਕਰ ਲਈਆਂ ਹਨ ਜਦਕਿ ਸਰਪੰਚ ਗੁਰਜੰਟ ਸਿੰਘ, ਸੰਦੀਪ ਕੌਰ, ਰਾਜਿੰਦਰ ਕੌਰ ਅਤੇ ਜਸਬੀਰ ਕੌਰ ਨੂੰ ਫੜਨਾ ਬਾਕੀ ਹੈ। ਘਟਨਾ ਦੌਰਾਨ ਵਰਤੀ ਗਈ ਗੱਡੀ ਅਤੇ ਮੋਬਾਇਲ ਪੁਲਿਸ ਨੇ ਬਰਾਮਦ ਕਰ ਲਏ ਹਨ। ਪੁਲਿਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਕੀ ਬੱਚਾ ਇਨ੍ਹਾਂ ਨੇ ਕਿਸੇ ਗੈਂਗ ਨੂੰ ਵੇਚਣਾ ਸੀ ਜਾਂ ਕਿਸੇ ਬੇ ਔ ਲਾ ਦ ਨੂੰ ਕਿਉਂਕਿ ਕਈ ਗੈਂਗ ਬੱਚਿਆਂ ਤੋਂ ਭੀਖ ਮੰਗਵਾਉਂਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *