ਕਨੇਡਾ ਚ ਪੰਜਾਬ ਦੀਆਂ ਧੀਆਂ ਨਾਲ ਭਿਆਨਕ ਹਾਦਸਾ, ਕੁੜੀਆਂ ਦੀ ਕਾਰ ਨੂੰ ਟ੍ਰੇਨ ਦੂਰ ਤੱਕ ਲੈ ਗਈ ਘੜੀਸਦੀ

ਪਿਛਲੇ ਦਿਨੀਂ ਕੈਨੇਡਾ ਵਿੱਚ ਟ੍ਰੇਨ ਅਤੇ ਕਾਰ ਵਿਚਕਾਰ ਹੋਏ ਹਾਦਸੇ ਵਿੱਚ 2 ਪੰਜਾਬੀ ਲੜਕੀਆਂ ਦੀ ਜਾਨ ਚਲੀ ਗਈ ਹੈ। 2 ਲੜਕੀਆਂ ਤੇ ਕਾਰ ਡਰਾਈਵਰ ਹਸਪਤਾਲ ਵਿੱਚ ਭਰਤੀ ਹਨ। ਹਾਦਸਾ ਕਾਰ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ। ਉਸ ਨੇ ਰੇਲਵੇ ਦਾ ਸਿਗਨਲ ਨਹੀਂ ਦੇਖਿਆ। ਜਿਸ ਕਰਕੇ ਕਾਰ ਮਾਲ ਗੱਡੀ ਨਾਲ ਜਾ ਟਕਰਾਈ ਅਤੇ ਮਾਲ ਗੱਡੀ ਕਾਰ ਨੂੰ ਇਕ ਕਿਲੋਮੀਟਰ ਤੱਕ ਖਿੱਚ ਕੇ ਲੈ ਗਈ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੀਆਂ ਕੁੜੀਆਂ ਵਿਚੋਂ ਇਕ ਕੁੜੀ ਜ਼ਿਲ੍ਹਾ ਫ਼ਰੀਦਕੋਟ ਦੀ ਹੈ

ਅਤੇ ਦੂਸਰੀ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਰਾਣੀਵਾਲਾ ਦੀ। ਜ਼ਿਲ੍ਹਾ ਮੁਕਤਸਰ ਸਾਹਿਬ ਦੀ ਕੁੜੀ ਦਾ ਨਾਮ ਜਸ਼ਨਪ੍ਰੀਤ ਕੌਰ ਸੀ। ਕਾਰ ਵਿੱਚ ਸਵਾਰ ਚਾਰੇ ਕੁੜੀਆਂ ਨੂੰ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਕਾਰ ਚਾਲਕ ਕਿਸੇ ਆਟੋਮੋਬਾਇਲ ਸਪੇਅਰ ਪਾਰਟਸ ਕੰਪਨੀ ਵਿੱਚ ਛੱਡਣ ਜਾ ਰਿਹਾ ਸੀ। ਜਿੱਥੇ ਇਹ ਚਾਰੇ ਕੰਮ ਕਰਦੀਆਂ ਸਨ। ਕਾਰ ਚਾਲਕ ਦੇ ਵੀ ਸੱਟਾਂ ਲੱਗੀਆਂ ਹਨ। ਮਿ੍ਤਕਾ ਜਸ਼ਨਪ੍ਰੀਤ ਕੌਰ ਦੇ ਪਿਤਾ ਰਾਜਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਦੀ ਉਮਰ ਲਗਭਗ ਸਾਢੇ 18 ਸਾਲ ਸੀ।

ਉਸ ਨੂੰ ਕੈਨੇਡਾ ਗਈ ਨੂੰ ਇਕ ਮਹੀਨਾ 17 ਦਿਨ ਹੋਏ ਸਨ। ਉਨ੍ਹਾਂ ਦੀ ਇਕਲੌਤੀ ਧੀ ਸੀ। ਉਨ੍ਹਾਂ ਦਾ ਹੋਰ ਕੋਈ ਬੱਚਾ ਨਹੀਂ ਹੈ। ਉਨ੍ਹਾਂ ਦੇ ਭਰਾ ਦੀ ਲੜਕੀ ਵੀ ਕਾਰ ਦੇ ਵਿੱਚ ਹੀ ਸੀ। ਉਸ ਦੀ ਵੀ ਹਾਲਤ ਖਰਾਬ ਹੈ। ਰਾਜਵਿੰਦਰ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਜਲਦੀ ਉਨ੍ਹਾਂ ਤਕ ਪਹੁੰਚਾਈ ਜਾਵੇ। ਉਨ੍ਹਾਂ ਨੂੰ ਹੋਰ ਸੰਸਥਾਵਾਂ ਨੇ ਵੀ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਉਨ੍ਹਾਂ ਤੱਕ ਪਹੁੰਚਾਉਣ ਵਿਚ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੀ ਧੀ ਨੇ ਹਸਪਤਾਲ ਵਿੱਚ ਜਾ ਕੇ ਦਮ ਤੋਡ਼ਿਆ ਹੈ

ਜਦਕਿ ਉਨ੍ਹਾਂ ਦੀ ਭਤੀਜੀ ਹਸਪਤਾਲ ਵਿਚ ਭਰਤੀ ਹੈ। ਮ੍ਰਿਤਕਾ ਜਸ਼ਨਪ੍ਰੀਤ ਕੌਰ ਦੇ ਦਾਦੇ ਨੇ ਵੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਪੋਤੀ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਉਨ੍ਹਾਂ ਤਕ ਪਹੁੰਚਾਈ ਜਾਵੇ ਤਾਂ ਕਿ ਉਹ ਆਪਣੀ ਪੋਤੀ ਦਾ ਆਖਰੀ ਵਾਰ ਮੂੰਹ ਦੇਖ ਸਕਣ ਅਤੇ ਆਪਣੇ ਹੱਥੀਂ ਉਸ ਦਾ ਅੰਤਿਮ ਸੰਸਕਾਰ ਕਰ ਸਕਣ। ਪਰਿਵਾਰ ਨੇ ਤਾਂ ਆਪਣੀ ਇਕਲੌਤੀ ਧੀ ਦਾ ਵਧੀਆ ਭਵਿੱਖ ਬਣਾਉਣ ਲਈ ਉਸ ਨੂੰ ਕਨੇਡਾ ਭੇਜਿਆ ਸੀ ਪਰ ਲੜਕੀ ਦੀ ਕਿਸਮਤ ਧੋਖਾ ਦੇ ਗਈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *