ਕਿਸਾਨਾਂ ਨੇ ਚੁੱਕੇ ਹਥੌੜੇ ਅਤੇ ਘਣ, ਤੋੜ ਦਿੱਤਾ ਸੜਕ ਵਿਚਾਲੇ ਬਣਿਆ ਡਿਵਾਈਡਰ

ਭਵਾਨੀਗੜ੍ਹ ਸੁਨਾਮ ਰੋਡ ਤੇ ਉਸ ਸਮੇਂ ਆਵਾਜਾਈ ਰੁਕ ਗਈ ਜਦੋਂ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿਚ ਸੜਕ ਤੇ ਧਰਨਾ ਲਾ ਦਿੱਤਾ ਅਤੇ ਸੜਕ ਤੇ ਬਣਿਆ ਡਿਵਾਈਡਰ ਤੋੜਨਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਕੁਝ ਸਾਲ ਪਹਿਲਾਂ ਇਥੇ ਟੋਲ ਪਲਾਜ਼ਾ ਬਣਨਾ ਸ਼ੁਰੂ ਹੋਇਆ ਸੀ। ਜਿਸ ਕਰ ਕੇ ਇਲਾਕਾ ਵਾਸੀ ਇਕੱਠੇ ਹੋ ਕੇ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਵਿਜੈਇੰਦਰ ਸਿੰਗਲਾ ਨੂੰ ਸੁਨਾਮ ਵਿਖੇ ਮਿਲੇ ਸਨ ।

ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਇੱਥੇ ਟੋਲ ਪਲਾਜ਼ਾ ਨਹੀਂ ਬਣੇਗਾ ਪਰ ਤਦ ਤੱਕ ਸੜਕ ਦੇ ਵਿਚਕਾਰ ਡਿਵਾਈਡਰ ਬਣ ਚੁੱਕਾ ਸੀ। ਟੋਲ ਪਲਾਜ਼ਾ ਤਾਂ ਭਾਵੇਂ ਉਸ ਤੋਂ ਬਾਅਦ ਨਹੀਂ ਬਣਿਆ ਪਰ ਇਹ ਡਿਵਾਈਡਰ ਹਾਦਸਿਆਂ ਦਾ ਕਾਰਨ ਬਣਿਆ ਹੋਇਆ ਸੀ। ਹੁਣ ਤੱਕ ਇੱਥੇ ਅਨੇਕਾਂ ਹੀ ਹਾਦਸੇ ਵਾਪਰ ਚੁੱਕੇ ਹਨ ਅਤੇ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਕਰਕੇ ਕਈ ਦਿਨ ਪਹਿਲਾਂ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਪਾ ਕੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਸੀ

ਕਿ ਇਸ ਡਿਵਾਈਡਰ ਨੂੰ 18 ਅਕਤੂਬਰ ਤਕ ਹਟਾ ਦਿੱਤਾ ਜਾਵੇ। ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਇਲਾਕਾ ਨਿਵਾਸੀ ਖ਼ੁਦ ਆਪਣੇ ਤੌਰ ਤੇ ਇਸ ਡਿਵਾਈਡਰ ਨੂੰ ਹਟਾ ਦੇਣਗੇ। ਜਦੋਂ ਪ੍ਰਸ਼ਾਸਨ ਨੇ ਇਸ ਪਾਸੇ ਕੋਈ ਕਦਮ ਨਹੀਂ ਚੁੱਕਿਆ ਤਾਂ ਲੋਕਾਂ ਨੇ ਇਕੱਠੇ ਹੋ ਕੇ ਇੱਥੇ ਜਾਮ ਲਗਾ ਦਿੱਤਾ ਅਤੇ ਡਿਵਾਈਡਰ ਤੋੜਨਾ ਸ਼ੁਰੂ ਕਰ ਦਿੱਤਾ। ਲੋਕ ਇੱਥੇ ਲੈਂਟਰ ਤੋੜਨ ਵਾਲੀਆਂ ਵੱਡੀਆਂ ਡਰਿੱਲਾਂ ਨਾਲ ਡਿਵਾਈਡਰ ਤੋੜਦੇ ਦੇਖੇ ਗਏ।

ਲੋਕ ਸਮਝਦੇ ਹਨ ਕਿ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਨ੍ਹਾਂ ਨੂੰ ਕਰਨਾ ਪੈ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਜਦੋਂ ਉਹ ਹਰ ਇਕ ਚੀਜ਼ ਤੇ ਟੈਕਸ ਦਿੰਦੇ ਹਨ ਤਾਂ ਸਰਕਾਰ ਕਿਉਂ ਸੜਕਾਂ ਤੇ ਟੋਲ ਪਲਾਜ਼ੇ ਲਗਾ ਕੇ ਲੋਕਾਂ ਦਾ ਆਰਥਕ ਨੁਕਸਾਨ ਕਰਦੀ ਹੈ। ਲੋਕ ਚਾਹੁੰਦੇ ਹਨ ਕਿ ਜਿਸ ਕੰਪਨੀ ਨੇ ਇਹ ਟੋਲ ਪਲਾਜ਼ਾ ਬਣਾਉਣਾ ਸੀ, ਉਸ ਕੰਪਨੀ ਤੇ ਮਾਮਲਾ ਦਰਜ ਕੀਤਾ ਜਾਵੇ ਅਤੇ ਹੁਣ ਤੱਕ ਜਿੰਨੀਆਂ ਵੀ ਜਾਨਾ ਇੱਥੇ ਹਾਦਸਾ ਵਾਪਰਨ ਕਾਰਨ ਗਈਆਂ ਹਨ,

ਉਸ ਲਈ ਇਹ ਕੰਪਨੀ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ। ਲੋਕ ਦੋਸ਼ ਲਾਉਂਦੇ ਹਨ ਕਿ ਸਰਕਾਰਾਂ ਖੁਦ ਤਾਂ ਕੰਪਨੀਆਂ ਤੋਂ ਪੈਸੇ ਲੈ ਲੈਂਦੀਆਂ ਹਨ ਪਰ ਟੋਲ ਟੈਕਸ ਲੋਕਾਂ ਨੂੰ ਭਰਨਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਵੱਲੋਂ ਜੇ.ਸੀ.ਬੀ ਮਸ਼ੀਨਾਂ ਲਗਾ ਕੇ ਇਸ ਡਿਵਾਈਡਰ ਨੂੰ ਤੋਡ਼ ਕੇ ਸਡ਼ਕ ਬਿਲਕੁਲ ਪੱਧਰੀ ਕਰ ਦੇਣਗੇ ਅਤੇ ਜਦੋ ਤਕ ਸੜਕ ਪੱਧਰੀ ਨਹੀਂ ਹੁੰਦੀ, ਉਹ ਆਪਣੇ ਘਰਾਂ ਨੂੰ ਨਹੀਂ ਜਾਣਗੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *