ਜਦ ਕਿਸਾਨਾਂ ਨੇ ਰੋਕੀ ਰੇਲ ਤਾਂ ਕੁੜੀਆਂ ਨੇ ਬਾਹਰ ਆ ਕੇ ਸ਼ੁਰੂ ਕਰ ਦਿੱਤਾ ਨੱਚਣਾ, ਵੀਡੀਓ ਵਾਇਰਲ

ਕਿਸਾਨਾਂ ਦੁਆਰਾ ਪੂਰੇ ਭਾਰਤ ਵਿੱਚ ਰੇਲਾਂ ਰੋਕੇ ਜਾਣ ਦੇ ਦਿੱਤੇ ਗਏ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ। ਕਈ ਯਾਤਰੀ ਰੇਲਵੇ ਸਟੇਸ਼ਨਾਂ ਤੇ ਬੈਠੇ ਦੇਖੇ ਗਏ। ਕਈ ਤਾਂ ਸਮੇਂ ਤੇ ਨਾ ਪਹੁੰਚਣ ਕਰਕੇ ਨਿਰਾਸ਼ ਵੀ ਸਨ ਪਰ ਕਈਆਂ ਨੇ ਸਮੇਂ ਵੀ ਹੱਸ ਖੇਡ ਕੇ ਆਨੰਦ ਮਾਣਿਆ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਖਾਈ ਵਾਲਾ ਰੇਲਵੇ ਸਟੇਸ਼ਨ ਤੇ ਅਜੀਬ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਰੇਲਾਂ ਰੋਕੀਆਂ ਗਈਆਂ ਸਨ। ਜਦੋਂ ਹਨੂੰਮਾਨਗੜ੍ਹ ਜਾਣ ਵਾਲੀ ਟਰੇਨ ਰੋਕੀ ਗਈ ਤਾਂ ਇਸ ਟਰੇਨ ਵਿਚ ਗੁਜਰਾਤ ਤੋਂ ਜਲੰਧਰ ਜਾਣ ਵਾਲੇ ਯਾਤਰੀ ਸਨ।

ਇਨ੍ਹਾਂ ਯਾਤਰੀਆਂ ਨੇ ਉਦਾਸ ਹੋਣ ਦੀ ਬਜਾਏ ਹੱਸ ਖੇਡਕੇ ਸਮਾਂ ਗੁਜ਼ਾਰਨਾ ਠੀਕ ਸਮਝਿਆ। ਰੇਲਵੇ ਪਲੇਟਫਾਰਮ ਤੇ ਕੁਝ ਗੁਜਰਾਤੀ ਕੁੜੀਆਂ ਗੁਜਰਾਤ ਦਾ ਪ੍ਰਸਿੱਧ ਨਾਚ ਗਰਬਾ ਪੇਸ਼ ਕਰਦੀਆਂ ਨਜ਼ਰ ਆਈਆਂ। ਇਨ੍ਹਾਂ ਨੇ ਇਸ ਬੰਦ ਦੇ ਸਮੇਂ ਦੌਰਾਨ ਖੂਬ ਆਨੰਦ ਮਾਣਿਆ। ਹਾਲਾਂਕਿ ਇਹ ਯਾਤਰੀ ਸਮੇਂ ਸਿਰ ਆਪਣੇ ਟਿਕਾਣੇ ਨਹੀਂ ਪਹੁੰਚ ਸਕੇ ਪਰ ਇਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ।

ਇਕ ਵਿਅਕਤੀ ਦੇ ਦੱਸਣ ਮੁਤਾਬਕ ਉਹ ਗੁਜਰਾਤ ਤੋਂ ਆਇਆ ਹੈ ਅਤੇ ਕਪੂਰਥਲੇ ਜਾਣਾ ਹੈ। ਉਸ ਨੇ ਰਾਧਾ ਸੁਆਮੀ ਸਤਸੰਗ ਵਿਚ ਜਾਣਾ ਸੀ ਪਰ ਉਹ ਸਮੇਂ ਤੇ ਨਹੀਂ ਪਹੁੰਚ ਸਕਿਆ। ਉਹ ਪਹਿਲੀ ਵਾਰ ਹੀ ਆਇਆ ਹੈ। ਉਸ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਦਿਵਿਆ ਨਾਮ ਦੀ ਲੜਕੀ ਦੇ ਦੱਸਣ ਮੁਤਾਬਕ ਉਹ ਗੁਜਰਾਤ ਦੇ ਬੜੌਦਾ ਤੋਂ ਆਈ ਹੈ ਅਤੇ ਜਲੰਧਰ ਜਾਣਾ ਹੈ। ਉਹ ਇੱਕ ਘੰਟੇ ਤੋਂ ਠਹਿਰੇ ਹੋਏ ਹਨ। ਦਿਵਿਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ 3 ਵਜੇ ਪਹੁੰਚਣਾ ਸੀ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਲੱਗਦਾ ਹੈ ਉਹ 10 ਵਜੇ ਤੋਂ ਪਹਿਲਾਂ ਨਹੀਂ ਪਹੁੰਚ ਸਕਦੇ।

ਉਸ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤਾਂ ਯਾਤਰੀਆਂ ਨੂੰ ਵੀ ਰਸਤੇ ਵਿੱਚ ਨਾ ਰੁਕਣਾ ਪਵੇ। ਇੱਥੇ ਦੱਸਣਾ ਬਣਦਾ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੇ ਰੋਸ ਵਜੋਂ ਕਿਸਾਨਾਂ ਨੇ ਰੇਲ ਰੋਕੋ ਪ੍ਰੋਗਰਾਮ ਉਲੀਕਿਆ ਸੀ। ਜਿਸ ਨੂੰ ਪੂਰੇ ਭਾਰਤ ਵਿੱਚ ਭਰਵਾਂ ਹੁੰਗਾਰਾ ਮਿਲਿਆ। ਹੁਣ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੀ ਰੁਖ਼ ਅਪਣਾਉਂਦੀ ਹੈ? ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਿਸਾਨਾਂ ਨੂੰ ਦਿੱਲੀ ਦੇ ਵੱਖ ਵੱਖ ਸਥਾਨਾਂ ਤੇ ਬੈਠੇ ਲਗਪਗ 11 ਮਹੀਨੇ ਹੋ ਚੁੱਕੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *