ਨਿਹੰਗ ਸਿੰਘਾਂ ਦਾ ਵੱਡਾ ਐਲਾਨ- ਜੇ ਬਾਬਾ ਅਮਨ ਦੋਸ਼ੀ ਨਿਕਲਿਆ ਤਾਂ ਕਰਾਂਗੇ ਲਖਵੀਰ ਸਿੰਘ ਵਾਲਾ ਹਾਲ

ਨਿਹੰਗ ਮੁਖੀ ਰਾਜਾ ਰਾਜ ਸਿੰਘ ਨੇ ਸਿੰਘੂ ਬਾਰਡਰ ਵਿਖੇ ਵਾਪਰੀ ਲਖਵੀਰ ਸਿੰਘ ਦੀ ਜਾਨ ਲੈਣ ਦੀ ਘਟਨਾ ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਿਹੰਗ ਸਿੰਘਾਂ ਦੀ ਲਖਵੀਰ ਸਿੰਘ ਨਾਲ ਕੋਈ ਜ਼ਮੀਨ ਸਾਂਝੀ ਨਹੀਂ ਸੀ। ਉਸ ਨਾਲ ਕੋਈ ਪੈਸਿਆਂ ਦਾ ਵੀ ਲੈਣ ਦੇਣ ਨਹੀਂ ਸੀ। ਜੇਕਰ ਲਖਵੀਰ ਸਿੰਘ ਨੇ ਬੇਅਦਬੀ ਕੀਤੀ ਹੈ ਤਾਂ ਹੀ ਸਿੰਘਾਂ ਨੇ ਇਹ ਕਦਮ ਚੁੱਕਿਆ ਹੈ। ਰਾਜਾ ਰਾਜ ਸਿੰਘ ਦੇ ਦੱਸਣ ਮੁਤਾਬਕ ਲਖਵੀਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੁਲੇਖੇ ਸਰਬਲੋਹ ਗ੍ਰੰਥ ਚੁੱਕ ਲਿਆ ਅਤੇ ਅੱਧਾ ਕਿਲੋਮੀਟਰ ਤੱਕ ਆ ਗਿਆ ।

ਇਹ ਘਟਨਾ ਤੜਕੇ ਸਾਢੇ 3 ਵਜੇ ਦੀ ਹੈ। ਰਾਜਾ ਰਾਜ ਸਿੰਘ ਦੇ ਦੱਸਣ ਮੁਤਾਬਕ ਉਸ ਸਮੇਂ ਲਖਵੀਰ ਸਿੰਘ ਨੇ ਨੀਲਾ ਬਾਣਾ ਪਾਇਆ ਸੀ ਅਤੇ ਪੀਲਾ ਪਰਨਾ ਬੰਨ੍ਹਿਆ ਹੋਇਆ ਸੀ। ਉਸ ਨੇ ਸੁੱਤੇ ਹੋਏ ਇੱਕ ਬਜ਼ੁਰਗ ਨਿਹੰਗ ਸਿੰਘ ਤੋਂ ਪੁੱਛਿਆ ਕਿ ਇਹ ਕੀ ਹੈ? ਬਜ਼ੁਰਗ ਨਿਹੰਗ ਸਿੰਘ ਨੇ ਲਖਬੀਰ ਸਿੰਘ ਨੂੰ ਵੀ ਨਿਹੰਗ ਸਿੰਘ ਹੀ ਸਮਝਿਆ ਅਤੇ ਦੱਸਿਆ ਕਿ ਇਹ ਸਰਬਲੋਹ ਗ੍ਰੰਥ ਹੈ। ਜਿਸ ਤੋਂ ਬਾਅਦ ਲਖਵੀਰ ਸਿੰਘ ਵਾਪਸ ਮੁੜ ਗਿਆ ਅਤੇ ਉਸ ਨੇ ਅੱਗੇ ਜਾ ਕੇ ਇਸ ਗ੍ਰੰਥ ਨੂੰ ਰੱਖ ਦਿੱਤਾ।

ਲਖਵੀਰ ਸਿੰਘ ਉੱਥੇ ਨੂੰ ਹੀ ਤੁਰ ਪਿਆ ਜਿੱਥੋਂ ਸਰਬਲੋਹ ਗ੍ਰੰਥ ਲਿਆਇਆ ਸੀ। ਇੰਨੇ ਵਿੱਚ ਇਸ਼ਨਾਨ ਕਰਨ ਗਏ ਸਿੰਘ ਨੇ ਆ ਕੇ ਦੇਖਿਆ ਕਿ ਪਾਲਕੀ ਸਾਹਿਬ ਵਿੱਚ ਰੁਮਾਲਿਆ ਨਾਲ ਛੇੜ ਛਾੜ ਕੀਤੀ ਹੋਈ ਹੈ ਅਤੇ ਸਰਬਲੋਹ ਗ੍ਰੰਥ ਵੀ ਨਹੀਂ ਹੈ। ਜਿਹੜਾ ਲਖਵੀਰ ਸਿੰਘ ਉੱਥੇ ਹਾਜ਼ਰ ਸੀ ਉਹ ਵੀ ਦਿਖਾਈ ਨਹੀਂ ਦਿੰਦਾ। ਜਿਸ ਕਰਕੇ ਇਸ ਨਿਹੰਗ ਸਿੰਘ ਨੇ ਸੁੱਤੇ ਪਏ ਸਿੰਘਾਂ ਨੂੰ ਜਗਾਇਆ ਅਤੇ ਲਖਵੀਰ ਸਿੰਘ ਨੂੰ ਲੱਭਣ ਤੁਰ ਪਏ। ਦੂਜੇ ਪਾਸੇ ਲਖਵੀਰ ਸਿੰਘ ਵਾਪਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਕਣ ਆ ਰਿਹਾ ਸੀ।

ਇਨ੍ਹਾਂ ਦਾ ਆਪਸ ਵਿੱਚ ਮੇਲ ਹੋ ਗਿਆ।ਸਖਤੀ ਨਾਲ ਪੁੱਛੇ ਜਾਣ ਤੇ ਲਖਵੀਰ ਸਿੰਘ ਨੇ ਦੱਸ ਦਿੱਤਾ ਕਿ ਉਸ ਨੇ ਸਰਬ ਲੋਹ ਗ੍ਰੰਥ ਕਿੱਥੇ ਰੱਖਿਆ ਹੈ? ਨਿਹੰਗ ਮੁਖੀ ਰਾਜਾ ਰਾਜ ਸਿੰਘ ਦਾ ਕਹਿਣਾ ਹੈ ਕਿ ਨਿਹੰਗ ਸਿੰਘ ਗੁਰਦੀਪ ਸਿੰਘ ਨੇ ਸਿੰਘਾਂ ਨੂੰ ਕਿਹਾ ਕਿ ਲਖਵੀਰ ਸਿੰਘ ਨੂੰ ਫੜ ਕੇ ਬਾਬਾ ਜੀ ਕੋਲ ਲੈ ਜਾਓ। ਗੁਰਦੀਪ ਸਿੰਘ ਦਾ ਇਸ਼ਾਰਾ ਰਾਜਾ ਰਾਜ ਸਿੰਘ ਵੱਲ ਸੀ ਪਰ ਸਿੰਘ ਲਖਵੀਰ ਸਿੰਘ ਨੂੰ ਫੜਕੇ ਬਾਬਾ ਅਮਨਦੀਪ ਸਿੰਘ ਕੋਲ ਲੈ ਗਏ।

ਉੱਥੇ ਪੁੱਛ ਗਿੱਛ ਕਰਨ ਤੋਂ ਬਾਅਦ ਨਿਹੰਗ ਸਿੰਘ ਭਾਊ ਨੇ ਲਖਵੀਰ ਸਿੰਘ ਦਾ ਹੱਥ ਕੱਟ ਦਿੱਤਾ। ਰਾਜਾ ਰਾਜ ਸਿੰਘ ਨੇ ਦੱਸਿਆ ਹੈ ਕਿ ਜਦੋਂ ਉਹ ਲਟਕਦੇ ਹੋਏ ਲਖਵੀਰ ਸਿੰਘ ਕੋਲ ਪਹੁੰਚੇ ਤਾਂ ਉਥੇ 2-3 ਬੰਦੇ ਹੀ ਸਨ। ਲਖਵੀਰ ਸਿੰਘ ਨੇ ਉਨ੍ਹਾਂ ਕੋਲ ਮੰਨਿਆ ਕਿ ਉਸ ਤੋਂ ਬੇਅਦਬੀ ਕਰਵਾਈ ਗਈ ਹੈ। ਉਹ ਇਸ ਦੀ ਰਿਕਾਰਡਿੰਗ ਕਰਨ ਲਈ ਮੋਬਾਇਲ ਦਾ ਪ੍ਰਬੰਧ ਕਰਨ ਲੱਗੇ ਜਿਸ ਵਿਚ ਉਨ੍ਹਾਂ ਨੂੰ 10-12 ਮਿੰਟ ਲੱਗ ਗਏ ਅਤੇ ਇੰਨੇ ਵਿਚ ਲਖਬੀਰ ਸਿੰਘ ਬੇ ਹੋ ਸ਼ ਹੋ ਗਿਆ।

ਉਸ ਨੂੰ ਬੇਅਦਬੀ ਵਾਲੇ ਸਥਾਨ ਤੇ ਲਿਆਂਦਾ ਗਿਆ ਅਤੇ ਉਥੇ ਨਿਹੰਗ ਸਿੰਘ ਅਮਨਦੀਪ ਸਿੰਘ ਵੀ ਆ ਗਿਆ। ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਸਾਰੇ ਸਬੂਤ ਇਕੱਠੇ ਕਰ ਲਏ ਹਨ। ਇੰਨੇ ਵਿਚ ਲਖਵੀਰ ਸਿੰਘ ਨੂੰ ਹੋਸ਼ ਆ ਗਈ ਅਤੇ ਕਹਿਣ ਲੱਗਾ ਕਿ ਉਸ ਦੀ ਜਾਨ ਲੈ ਲਈ ਜਾਵੇ। ਉਸ ਸਮੇਂ ਪੁਲਿਸ ਆ ਗਈ ਅਤੇ ਦਮ ਤੋੜ ਚੁੱਕੇ ਲਖਵੀਰ ਦੀ ਮਿ੍ਤਕ ਦੇਹ ਲੈ ਗਈ। ਨਿਹੰਗ ਮੁਖੀ ਰਾਜਾ ਰਾਜ ਸਿੰਘ ਦੀਆਂ ਨਜ਼ਰਾਂ ਵਿਚ ਨਿਹੰਗ ਸਿੰਘਾਂ ਨੇ ਜੋ ਕੀਤਾ ਠੀਕ ਕੀਤਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *