ਵਿਆਹ ਲਈ ਬਣਿਆ ਨਕਲੀ ਸਬ ਇੰਸਪੈਕਟਰ, ਸੱਚ ਸਾਹਮਣੇ ਆਇਆ ਤਾਂ ਕੁੜੀ ਖਿੱਚਕੇ ਲੈ ਗਈ ਥਾਣੇ

ਕਈ ਨੌਸਰਬਾਜ ਤਾਂ ਵੱਖ ਵੱਖ ਤਰੀਕਿਆਂ ਨਾਲ ਲੋਕਾਂ ਨੂੰ ਚੂਨਾ ਲਾਉਂਦੇ ਹਨ। ਕਈ ਆਪਣੇ ਨਕਲੀ ਉੱਚੇ ਅਹੁਦੇ ਦਾ ਪ੍ਰਭਾਵ ਦਿਖਾ ਕੇ ਲੋਕਾਂ ਤੋਂ ਪੈਸੇ ਹੜੱਪ ਲੈਂਦੇ ਹਨ। ਇੰਦੌਰ ਦੇ ਥਾਣਾ ਵਿਜੈ ਨਗਰ ਦੀ ਪੁਲਿਸ ਨੇ ਸਿਸਰੋਲ ਦੇ ਰਹਿਣ ਵਾਲੇ ਰਾਜਵੀਰ ਸੋਲੰਕੀ ਨੂੰ ਕਾਬੂ ਕਰ ਕੇ ਉਸ ਤੇ ਧੋ ਖਾ ਧ ੜੀ ਅਤੇ ਹੋਰ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਉਸ ਤੇ ਦੋਸ਼ ਹੈ ਕਿ ਉਸ ਨੇ ਆਪਣੇ ਆਪ ਨੂੰ ਸਬ ਇੰਸਪੈਕਟਰ ਦੱਸ ਕੇ ਇਕ ਕੁੜੀ ਨੂੰ 8 ਲੱਖ ਰੁਪਏ ਦਾ ਚੂਨਾ ਲਗਾ ਦਿੱਤਾ।

ਇਸ ਤੋਂ ਬਿਨਾਂ ਉਹ ਇੱਕ ਐਕਟਿਵਾ ਵੀ ਲੈ ਗਿਆ। ਪੁਲੀਸ ਨੂੰ ਉਸ ਕੋਲੋਂ ਨਕਲੀ ਕਾਰਡ ਵੀ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਰਾਜਵੀਰ ਸੋਲੰਕੀ ਨੇ ਲੜਕੀ ਨਾਲ ਦੋਸਤੀ ਕਰ ਲਈ ਅਤੇ ਹੁਣ ਕੁਝ ਮਹੀਨਿਆਂ ਬਾਅਦ ਹੀ ਆਪਣੇ ਆਪ ਨੂੰ ਇਕ ਸਿਪਾਹੀ ਤੋਂ ਸਬ ਇੰਸਪੈਟਰ ਦੱਸਣ ਲੱਗਾ। ਉਸ ਨੇ ਲੜਕੀ ਨੂੰ ਦੱਸਿਆ ਕਿ ਉਹ ਸੈਂਟਰਲ ਸਰਕਾਰ ਦਾ ਅੰਡਰ ਕਵਰ ਪੁਲਿਸ ਅਧਿਕਾਰੀ ਹੈ ਅਤੇ ਉਸ ਦੀ ਡਿਊਟੀ ਇੰਦੌਰ ਦੇ ਥਾਣਾ ਵਿਜੇ ਨਗਰ ਵਿਚ ਹੈ।

ਇਸ ਤਰ੍ਹਾਂ ਉਸ ਨੇ ਦੋਸਤੀ ਤੋਂ ਬਾਅਦ ਲੜਕੀ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਜੋ ਲੜਕੀ ਨੇ ਮਨਜ਼ੂਰ ਕਰ ਲਿਆ ਅਤੇ ਉਨ੍ਹਾਂ ਦਾ ਰਿਸ਼ਤਾ ਹੋ ਗਿਆ। ਇਸ ਤਰ੍ਹਾਂ ਉਹ ਕੁੜੀ ਤੋਂ 8 ਲੱਖ ਰੁਪਏ ਹੜੱਪ ਗਿਆ ਅਤੇ ਇਕ ਐਕਟਿਵਾ ਵੀ ਲੈ ਗਿਆ। ਜਦੋਂ ਕੁੜੀ ਨੂੰ ਉਸ ਤੇ ਸ਼ੱਕ ਹੋਇਆ ਤਾਂ ਕੁੜੀ ਨੇ ਵਿਜੈ ਨਗਰ ਥਾਣੇ ਵਿੱਚ ਦਰਖਾਸਤ ਦੇ ਦਿੱਤੀ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਸਰਕਾਰੀ ਨੌਕਰੀ ਕਰਦਾ ਹੀ ਨਹੀਂ। ਉਹ ਸਿਸਰੋਲ ਦਾ ਰਹਿਣ ਵਾਲਾ ਹੈ।

ਪੁਲਿਸ ਨੂੰ ਉਸ ਕੋਲੋਂ ਕਈ ਨਕਲੀ ਕਾਰਡ ਵੀ ਮਿਲੇ ਹਨ। ਇਹ ਵੀ ਪਤਾ ਲੱਗਾ ਹੈ ਕਿ ਰਾਜਵੀਰ ਸੋਲੰਕੀ ਨੇ ਕਿਸੇ ਹੋਰ ਲੜਕੀ ਨੂੰ ਵੀ 40 ਲੱਖ ਰੁਪਏ ਵਿੱਚ ਰਗੜਿਆ ਹੈ। ਪੁਲਿਸ ਨੇ ਉਸ ਤੇ ਧੋ ਖਾ ਧ ੜੀ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਹੋ ਸਕਦਾ ਹੈ ਜਾਂਚ ਦੌਰਾਨ ਧੋ ਖਾ ਧ ੜੀ ਦਾ ਕੋਈ ਹੋਰ ਮਾਮਲਾ ਵੀ ਸਾਹਮਣੇ ਆ ਜਾਵੇ। ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *