ਸਿੰਘੂ ਕਾਂਡ ਚ ਸ਼ਿਵ ਸੈਨਾ ਦੀ ਐਂਟਰੀ ? 25 ਲੱਖ ਮਾਲੀ ਮਦਦ, ਮੁਫ਼ਤ ਵਿੱਦਿਆ, ਨੌਕਰੀ ਦੀ ਮੰਗ

ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨਾ ਲਗਾਈ ਬੈਠੇ ਹਨ। ਇਸ ਸਮੇਂ ਦੌਰਾਨ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੋਂ ਅਨੇਕਾਂ ਤਰ੍ਹਾਂ ਦੀਆਂ ਖ਼ਬਰਾਂ ਸੁਣਨ ਅਤੇ ਦੇਖਣ ਨੂੰ ਮਿਲੀਆਂ ਹਨ। ਪਿਛਲੇ ਦਿਨਾਂ ਦੌਰਾਨ ਹੀ ਲਖਵੀਰ ਸਿੰਘ ਨਾਮਕ ਵਿਅਕਤੀ ਦੀ ਨਿਹੰਗ ਸਿੰਘਾਂ ਵੱਲੋਂ ਜਾਨ ਲੈ ਲਈ ਗਈ ਸੀ। ਲਖਵੀਰ ਸਿੰਘ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਕਰਨ ਦੇ ਦੋਸ਼ ਲੱਗੇ, ਜਿਸ ਤਹਿਤ ਨਿਹੰਗ ਸਿੰਘਾਂ ਵੱਲੋਂ ਉਸ ਦੀ ਬੇ-ਰ-ਹਿ-ਮੀ ਨਾਲ ਜਾਨ ਲੈ ਲਈ ਗਈ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕ 2 ਗਰੁੱਪਾਂ ਵਿੱਚ ਵੰਡੇ ਗਏ- ਇਕ ਉਹ ਜੋ ਨਿਹੰਗ ਸਿੰਘਾਂ ਦੀ ਇਸ ਕਾਰਵਾਈ ਨੂੰ ਸਹੀ ਦੱਸ ਰਹੇ ਹਨ ਅਤੇ ਦੂਜੇ ਉਹ ਜੋ ਇਸ ਮਾਮਲੇ ਨੂੰ ਸ਼ੱਕੀ ਦਸਦੇ ਹਨ। ਲਖਵੀਰ ਸਿੰਘ ਦੇ ਪਿੰਡ ਵਾਲਿਆਂ ਨੇ ਵੀ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਉਹ ਭਾਵੇਂ ਅਮਲ ਕਰਨ ਦਾ ਆਦੀ ਸੀ ਪਰ ਕਦੇ ਵੀ ਅਜਿਹਾ ਕੰਮ ਨਹੀਂ ਸੀ ਕਰ ਸਕਦਾ। ਹੁਣ ਤਾਜ਼ਾ ਖ਼ਬਰ ਲਖਵੀਰ ਸਿੰਘ ਦੇ ਸਹੁਰੇ ਪਿੰਡ ਤੋਂ ਆਈ ਹੈ। ਜਿਥੇ ਸ਼ਿਵ ਸੈਨਾ ਦੇ ਆਗੂ ਹਰਵਿੰਦਰ ਸੋਨੀ ਨੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ।

ਉਨ੍ਹਾਂ ਵੱਲੋਂ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਮ੍ਰਿਤਕ ਲਖਵੀਰ ਸਿੰਘ ਦੀਆਂ ਤਿੰਨੋਂ ਧੀਆਂ ਨੂੰ ਮੁਫ਼ਤ ਵਿੱਦਿਆ ਦੇਣ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਅਤੇ 25 ਲੱਖ ਰੁਪਏ ਮਾਲੀ ਮਦਦ ਦੀ ਮੰਗ ਕੀਤੀ। ਹਰਵਿੰਦਰ ਸੋਨੀ ਨੇ ਕਿਹਾ ਕਿ ਉਹ ਇਥੇ ਆ ਕੇ ਪਿੰਡ ਵਾਲਿਆਂ ਨੂੰ ਮਿਲੇ ਹਨ। ਉਨ੍ਹਾਂ ਨੂੰ ਪਿੰਡ ਵਾਲਿਆਂ ਤੋਂ ਪਤਾ ਲੱਗਾ ਕਿ ਲਖਵੀਰ ਸਿੰਘ ਭਾਵੇਂ ਅਮਲ ਕਰਦਾ ਸੀ ਪਰ ਉਹ ਅਜਿਹਾ ਕੰਮ ਨਹੀਂ ਸੀ ਕਰ ਸਕਦਾ।

ਉਹ ਆਪਣੇ ਧਰਮ ਦਾ ਪੂਰੀ ਤਰ੍ਹਾਂ ਅਦਬ ਕਰਦਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਲਖਵੀਰ ਸਿੰਘ ਨੂੰ ਪਿੰਡ ਤੋਂ ਸਿੰਘੂ ਬਾਰਡਰ ਤੇ ਕੌਣ ਲੈ ਕੇ ਗਿਆ ਅਤੇ ਇਸ ਸਭ ਪਿੱਛੇ ਕੀ ਸਾ ਜ਼ਿ ਸ਼ ਹੈ, ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਖਵੀਰ ਸਿੰਘ ਦੇ ਬੱਚਿਆਂ ਨੂੰ ਇਨਸਾਫ਼ ਦਿਵਾਉਣਾ ਸਾਡਾ ਅਤੇ ਸਮਾਜ ਦਾ ਫਰਜ਼ ਬਣਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *