ਸਿੰਘੂ ਬਾਰਡਰ ਤੇ ਬੰਦਾ ਵੱਢਣ ਦੇ ਮਾਮਲੇ ਚ DGP ਪੰਜਾਬ ਨੇ ਕੀਤੀ ਵੱਡੀ ਕਾਰਵਾਈ

15 ਅਕਤੂਬਰ ਨੂੰ ਸਿੰਘੂ ਬਾਰਡਰ ਤੇ ਲਖਵੀਰ ਸਿੰਘ ਦੀ ਜਾਨ ਲਏ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਤੇ 2 ਗਰੁੱਪ ਨਜ਼ਰ ਆਉਣ ਲੱਗੇ ਸਨ। ਜਿਨ੍ਹਾਂ ਵਿਚੋਂ ਇਕ ਗਰੁੱਪ ਤਾਂ ਨਿਹੰਗਾਂ ਦੁਆਰਾ ਕੀਤੀ ਗਈ ਕਾਰਵਾਈ ਨੂੰ ਉਚਿਤ ਠਹਿਰਾ ਰਿਹਾ ਸੀ। ਇਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਧਾਰਮਿਕ ਬੇ ਅ ਦ ਬੀ ਕਰਨ ਵਾਲੇ ਵਿਅਕਤੀ ਨਾਲ ਇਸ ਤਰ੍ਹਾਂ ਦਾ ਹੀ ਸਲੂਕ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਉਹ ਲੋਕ ਵੀ ਹਨ ਜੋ ਲਖਵੀਰ ਸਿੰਘ ਨੂੰ ਨਿਰਦੋਸ਼ ਦੱਸ ਰਹੇ ਹਨ।

ਉਹ ਲੋਕ ਦਲੀਲ ਦਿੰਦੇ ਹਨ ਕਿ ਲਖਵੀਰ ਸਿੰਘ ਦੁਆਰਾ ਕੀਤੀ ਗਈ ਬੇ ਅ ਦ ਬੀ ਦਾ ਸਬੂਤ ਵੀ ਹੋਣਾ ਚਾਹੀਦਾ ਹੈ। ਲਖਵੀਰ ਸਿੰਘ ਦੇ ਪਿੰਡ ਚੀਮਾ ਕਲਾਂ ਜ਼ਿਲ੍ਹਾ ਤਰਨਤਾਰਨ ਦੇ ਲੋਕ ਕਹਿ ਰਹੇ ਹਨ ਕਿ ਲਖਵੀਰ ਸਿੰਘ ਤਾਂ ਕਦੇ ਅੰਮ੍ਰਿਤਸਰ ਤੱਕ ਨਹੀਂ ਸੀ ਗਿਆ। ਉਸ ਨੂੰ ਸਿੰਘੂ ਬਾਰਡਰ ਤੇ ਕੋਈ ਆਦਮੀ ਲੈ ਕੇ ਗਿਆ ਹੈ। ਇਸ ਵਿਚ ਜਿਸ ਦਾ ਵੀ ਹੱਥ ਹੈ ਉਹ ਸਾਹਮਣੇ ਆਉਣਾ ਚਾਹੀਦਾ ਹੈ। ਹੁਣ ਪੰਜਾਬ ਦੇ ਡੀ.ਜੀ.ਪੀ ਵੱਲੋਂ ਇਸ ਮਾਮਲੇ ਵਿੱਚ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ।

ਇਸ ਟੀਮ ਦੇ ਮੁਖੀ ਏ.ਡੀ.ਜੀ.ਪੀ ਅਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਵਰਿੰਦਰ ਕੁਮਾਰ ਨੂੰ ਲਗਾਇਆ ਗਿਆ ਹੈ। ਇਸ ਟੀਮ ਦੇ ਬਾਕੀ 2 ਮੈਂਬਰ ਫ਼ਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ ਇੰਦਰਬੀਰ ਸਿੰਘ ਅਤੇ ਤਰਨਤਾਰਨ ਦੇ ਐੱਸ.ਐੱਸ.ਪੀ ਹਰਵਿੰਦਰ ਸਿੰਘ ਹੋਣਗੇ। ਇੱਥੇ ਦੱਸਣਾ ਬਣਦਾ ਹੈ ਕਿ ਲਖਵੀਰ ਸਿੰਘ ਦੀ ਭੈਣ ਬੀਤ ਦਲੀਲ ਹੈ ਕਿ ਲਖਵੀਰ ਸਿੰਘ ਖ਼ੁਦ ਇੰਨੀ ਦੂਰ ਤੱਕ ਨਹੀਂ ਜਾ ਸਕਦਾ। ਕੋਈ ਉਸ ਨੂੰ ਵਰਗਲਾ ਕੇ ਲੈ ਗਿਆ ਹੈ। ਇਸ ਲਈ ਲਖਵੀਰ ਸਿੰਘ ਦੀ ਭੈਣ ਮੰਗ ਕਰ ਰਹੀ ਸੀ

ਕਿ ਇਸ ਮਾਮਲੇ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ? ਲਖਵੀਰ ਸਿੰਘ ਸਿੰਘੂ ਬਾਰਡਰ ਤੇ ਕਿਸ ਨਾਲ ਪਹੁੰਚਿਆ ਹੈ? ਇਸ ਤੋਂ ਬਾਅਦ ਡੀ.ਜੀ.ਪੀ ਪੰਜਾਬ ਨੇ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਜੋ ਇਸ ਮਾਮਲੇ ਦੀ ਸੱਚਾਈ ਲੋਕਾਂ ਸਾਹਮਣੇ ਲੈ ਕੇ ਆਵੇਗੀ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *