ਜਿਸ ਬੰਦੇ ਦਾ ਲਖਵੀਰ ਸਿੰਘ ਨੇ ਲਿਆ ਸੀ ਨਾਮ, ਉਹ ਵੀ ਆ ਗਿਆ ਕੈਮਰੇ ਸਾਹਮਣੇ, ਦੱਸੀ ਹੈਰਾਨੀਜਨਕ ਗੱਲ

ਸਿੰਘੂ ਬਾਰਡਰ ਤੇ ਜਾਨ ਗਵਾਉਣ ਵਾਲੇ ਲਖਵੀਰ ਸਿੰਘ ਦੇ ਮਾਮਲੇ ਵਿੱਚ ਹਰ ਰੋਜ਼ ਨਵਾਂ ਮੋੜ ਆ ਰਿਹਾ ਹੈ। ਵੀਡੀਓ ਵਿੱਚ ਲਖਬੀਰ ਸਿੰਘ ਜਾਨ ਗਵਾਉਣ ਤੋਂ ਪਹਿਲਾਂ ਜਿਸ ਵਿਅਕਤੀ ਪਰਗਟ ਸਿੰਘ ਦਾ ਨਾਮ ਲੈ ਰਿਹਾ ਹੈ ਅਤੇ ਫੋਨ ਨੰਬਰ ਦੱਸ ਰਿਹਾ ਹੈ, ਹੁਣ ਇਹ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਇਹ ਪਰਿਵਾਰ ਹਵੇਲੀ ਪਿੰਡ ਦਾ ਰਹਿਣ ਵਾਲਾ ਹੈ, ਜਿਹੜਾ ਕਿ ਲਖਵੀਰ ਸਿੰਘ ਦੇ ਪਿੰਡ ਦੇ ਨਾਲ ਦਾ ਹੀ ਪਿੰਡ ਹੈ। ਪਰਗਟ ਸਿੰਘ ਨੇ ਦੱਸਿਆ ਹੈ ਕਿ ਲਖਵੀਰ ਸਿੰਘ 3-4 ਮਹੀਨੇ ਤੋਂ ਉਨ੍ਹਾਂ ਦੇ ਡੰਗਰਾਂ ਨੂੰ ਪੱਠੇ ਪਾਉਂਦਾ ਸੀ।

ਉਹ ਆਪਣੀ ਭੈਣ ਨੂੰ ਪਰਗਟ ਸਿੰਘ ਦੇ ਮੋਬਾਈਲ ਤੋਂ ਫੋਨ ਕਰਦਾ ਹੁੰਦਾ ਸੀ ਅਤੇ ਉਸ ਦੀ ਭੈਣ ਵੀ ਲਖਵੀਰ ਸਿੰਘ ਨੂੰ ਆਪਣੇ ਫੋਨ ਤੋਂ ਇਸ ਨੰਬਰ ਤੇ ਫੋਨ ਕਰਦੀ ਸੀ। ਜਿਸ ਕਰਕੇ ਲਖਵੀਰ ਸਿੰਘ ਨੂੰ ਇਹ ਨੰਬਰ ਜ਼ੁਬਾਨੀ ਯਾਦ ਸੀ। ਪਰਗਟ ਸਿੰਘ ਦੀ ਮੰਗ ਹੈ ਕਿ ਜਿਹੜਾ ਵਿਅਕਤੀ ਉਸ ਨੂੰ ਸਿੰਘੂ ਬਾਰਡਰ ਤੇ ਲੈ ਕੇ ਗਿਆ ਹੈ ਉਸ ਦਾ ਪਤਾ ਲਗਾਉਣਾ ਚਾਹੀਦਾ ਹੈ। ਪਰਗਟ ਸਿੰਘ ਦੀ ਪਤਨੀ ਪ੍ਰਭਜੀਤ ਕੌਰ ਨੇ ਦੱਸਿਆ ਹੈ ਕਿ ਲਖਵੀਰ ਸਿੰਘ ਉਨ੍ਹਾਂ ਦੇ ਨੰਬਰ ਤੋਂ ਆਪਣੀ ਭੈਣ ਨਾਲ ਫੋਨ ਤੇ ਗੱਲਬਾਤ ਕਰਦਾ ਸੀ।

ਉਹ ਤ ਮਾ ਕੂ ਅਤੇ ਦਾ ਰੂ ਦਾ ਆਦੀ ਸੀ। ਪ੍ਰਭਜੀਤ ਕੌਰ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਟੀਵੀ ਵਿੱਚ ਗੁਰਬਾਣੀ ਚੱਲਦੀ ਹੁੰਦੀ ਸੀ ਤਾਂ ਲਖਬੀਰ ਸਿੰਘ ਕਮਰੇ ਤੋਂ ਬਾਹਰ ਆ ਜਾਂਦਾ ਸੀ ਕਿ ਉਸ ਨੇ ਅਮਲ ਕੀਤਾ ਹੋਇਆ ਹੈ। ਉਹ ਗੁਰਬਾਣੀ ਨਹੀਂ ਸੁਣੇਗਾ। ਇਸ ਲਈ ਅਜਿਹਾ ਵਿਅਕਤੀ ਬੇਅਦਬੀ ਕਿਵੇਂ ਕਰ ਸਕਦਾ ਹੈ? ਉਨ੍ਹਾਂ ਨੇ ਲਖਵੀਰ ਸਿੰਘ ਨੂੰ 30 ਹਜ਼ਾਰ ਰੁਪਏ ਦੇਣ ਦੇ ਮਾਮਲੇ ਨੂੰ ਵੀ ਨਿਰਮੂਲ ਦੱਸਿਆ ਹੈ। ਪਰਗਟ ਸਿੰਘ ਦੇ ਪਿਤਾ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਲਖਵੀਰ ਸਿੰਘ 4 ਮਹੀਨੇ ਤੋਂ ਉਨ੍ਹਾਂ ਦੇ ਡੰਗਰਾਂ ਨੂੰ ਪੱਠੇ ਪਾਉਂਦਾ ਰਿਹਾ ਹੈ ਅਤੇ 10 ਦਿਨ ਪਹਿਲਾਂ ਚਲਾ ਗਿਆ ਸੀ।

ਇਸ ਮਾਮਲੇ ਦੀ ਜਾਂਚ ਕਰਕੇ ਅਸਲ ਦੋ ਸ਼ੀ ਨੂੰ ਫੜਿਆ ਜਾਵੇ। ਪਿੰਡ ਦੀ ਇਕ ਔਰਤ ਦੇ ਦੱਸਣ ਮੁਤਾਬਕ ਲਖਵੀਰ ਸਿੰਘ ਜ਼ਿਆਦਾਤਰ ਉਨ੍ਹਾਂ ਦੇ ਪਿੰਡ ਹਵੇਲੀਆਂ ਵਿਚ ਹੀ ਰਹਿੰਦਾ ਸੀ। ਇਸ ਔਰਤ ਨੇ ਤਰਕ ਕੀਤਾ ਹੈ ਕਿ ਲਖਵੀਰ ਸਿੰਘ ਨੂੰ ਬੇ ਅ ਦ ਬੀ ਕਰਵਾਉਣ ਲਈ ਸਿੰਘੂ ਬਾਰਡਰ ਹੀ ਕਿਉਂ ਭੇਜਣਾ ਸੀ? ਕੀ ਪਿੰਡ ਵਿਚ ਗੁਰਦੁਆਰਾ ਨਹੀਂ ਸੀ? ਇਸ ਔਰਤ ਨੇ ਇਹ ਵੀ ਤਰਕ ਕੀਤਾ ਹੈ ਕਿ ਜੇਕਰ ਲਖਵੀਰ ਸਿੰਘ ਜਿਊਂਦਾ ਹੁੰਦਾ ਤਾਂ ਉਹ ਸੱਚਾਈ ਬਿਆਨ ਕਰਦਾ।

ਉਸ ਦੀ ਜਾਨ ਕਿਉਂ ਲਈ ਗਈ? ਹੋ ਸਕਦਾ ਹੈ ਖਿੱਚ ਧੂਹ ਹੋਣ ਕਰਕੇ ਹੀ ਲਖਵੀਰ ਸਿੰਘ ਇਹ ਗੱਲਾਂ ਆਖ ਗਿਆ। ਇਸ ਔਰਤ ਦਾ ਕਹਿਣਾ ਹੈ ਕਿ ਉਹ ਵੀ ਤਾਂ ਧਰਮ ਨੂੰ ਮੰਨਦੇ ਹਨ। ਫਿਰ ਉਹ ਬੇ ਅ ਦ ਬੀ ਕਿਉਂ ਕਰਵਾਉਣਗੇ? ਪਿੰਡ ਦੇ ਸਾਬਕਾ ਸਰਪੰਚ ਨੇ ਵੀ ਕਿਹਾ ਹੈ ਕਿ ਪਰਗਟ ਸਿੰਘ ਵੱਲੋਂ ਲਖਵੀਰ ਸਿੰਘ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਉਹ ਤਾਂ ਮੰਡੀ ਵਿਚ ਕੰਮ ਕਰਨ ਲਈ ਪਰਗਟ ਸਿੰਘ ਦੇ ਘਰ ਤੋਂ 10 ਦਿਨ ਪਹਿਲਾਂ ਚਲਾ ਗਿਆ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *