ਪਿਓ ਦੀ ਇੱਟਾਂ ਨਾਲ ਭਰੀ ਟਰਾਲੀ ਹੇਠਾਂ ਆਇਆ ਪੁੱਤ, ਜਦ ਦੇਖਿਆ ਤਾਂ ਨਿਕਲੀਆਂ ਧਾਹਾਂ

ਸੜਕਾਂ ਤੇ ਵਾਪਰਨ ਵਾਲੇ ਹਾਦਸੇ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਇੱਕ ਤਾਂ ਉਹ ਹੈ ਜੋ ਇਨਸਾਨ ਦੀ ਖੁਦ ਦੀ ਅਣਗਹਿਲੀ ਕਾਰਨ ਵਾਪਰਦੇ ਹਨ। ਜਿਵੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਪਰ ਕਦੇ ਕਦੇ ਤਾਂ ਇਨਸਾਨ ਨਾਲ ਅਜਿਹੇ ਵੀ ਹਾਦਸੇ ਵਾਪਰ ਜਾਂਦੇ ਹਨ। ਜਿਸ ਵਿਚ ਕਿਸੇ ਦੀ ਕੋਈ ਗਲਤੀ ਨਹੀਂ ਹੁੰਦੀ। ਅਜਿਹਾ ਹੀ ਇੱਕ ਮਾਮਲਾ ਲੱਧੜਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇਕ ਇੱਟਾਂ ਨਾਲ ਭਰੀ ਟਰਾਲੀ ਨੂੰ ਲੈ ਕੇ ਆ ਰਹੇ

ਪਿਓ ਪੁੱਤ ਇਕ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਵਿੱਚ ਪੁੱਤ ਦੀ ਮੌਕੇ ਤੇ ਹੀ ਮੋਤ ਹੋ ਗਈ। ਹਾਦਸਾ ਇੰਨਾ ਕੁ ਦਿਲ ਦ ਹਿ ਲਾ ਉ ਣ ਵਾਲਾ ਸੀ ਕਿ ਦੇਖਣ ਵਾਲੇ ਦੀਆਂ ਅੱਖਾਂ ਵਿੱਚੋ ਇਕ ਵਾਰ ਤਾਂ ਹੰਝੂ ਹੀ ਵਗ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਟੈਲੀਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਲੱਧੜਾਂ ਪੇਪਰ ਮਿੱਲ ਦੇ ਸਾਹਮਣੇ ਇਕ ਹਾਦਸਾ ਵਾਪਰਿਆ ਹੈ। ਹਾਦਸੇ ਦੌਰਾਨ ਇੱਕ ਦੀ ਮੌਤ ਹੋ ਗਈ। ਸੂਚਨਾ ਮਿਲਣ ਉਪਰੰਤ ਹੀ ਉਹ ਘਟਨਾ ਸਥਾਨ ਉੱਤੇ ਪਹੁੰਚ ਗਏ

ਅਤੇ ਉਨ੍ਹਾਂ ਵੱਲੋਂ ਤਫਤੀਸ਼ ਜਾਰੀ ਕਰ ਦਿੱਤੀ ਗਈ। ਪੁਲਿਸ ਅਧਿਕਾਰੀ ਦੁਆਰਾ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਮ੍ਰਿਤਕ ਅਕਸ਼ੈ ਉਮਰ 23 ਸਾਲ ਦੇ ਪਿਤਾ ਕੁਲਦੀਪ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਲੜਕੇ ਅਕਸ਼ੈ ਨਾਲ ਜਲਾਲਾਬਾਦ ਤੋਂ ਇੱਟਾਂ ਦੀ ਟਰਾਲੀ ਭਰ ਕੇ ਲਿਆ ਰਿਹਾ ਸੀ। ਉਹ ਟਰੈਕਟਰ ਚਲਾ ਰਿਹਾ ਸੀ ਅਤੇ ਉਸ ਦਾ ਲੜਕਾ ਟਰੈਕਟਰ ਦੀ ਸੀਟ ਦੇ ਸੱਜੇ ਪਾਸੇ ਬੈਠਾ ਸੀ। ਇਸ ਦੌਰਾਨ ਹੀ ਉਸ ਨੂੰ ਅਚਾਨਕ ਨੀਂਦ ਆ ਗਈ। ਜਿਸ ਕਾਰਨ ਉਹ ਟਰੈਕਟਰ ਦੀ ਸੀਟ ਤੋਂ ਪਿਛੇ ਪਾਸੇ ਡਿੱਗ ਗਿਆ।

ਕੁਲਦੀਪ ਸਿੰਘ ਵੱਲੋਂ ਟਰਾਲੀ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਰੋਕਦਿਆਂ-ਰੋਕਦਿਆਂ ਇਟਾ ਨਾਲ ਭਰੀ ਟਰਾਲੀ ਦਾ ਟਾਇਰ ਉਸ ਦੇ ਲੜਕੇ ਅਕਸ਼ੈ ਦੇ ਉੱਤੋਂ ਦੀ ਲੰਘ ਗਿਆ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਲੜਕੇ ਦੇ ਪਿਤਾ ਕੁਲਦੀਪ ਸਿੰਘ ਦੇ ਬਿਆਨ ਅਨੁਸਾਰ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨਾਂ ਵੱਲੋਂ ਮ੍ਰਿਤਕ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਗਿਆ ਹੈ।  ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *