19 ਸਾਲਾ ਪੁੱਤ ਦੀ ਧਰਤੀ ਚ ਦਫਨਾਈ ਲਾਸ਼, 5 ਦਿਨ ਬਾਅਦ ਪਤਾ ਲੱਗੀ ਸੱਚਾਈ ਤਾਂ ਉੱਡ ਗਏ ਹੋਸ਼

ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਘੁਡਾਣੀ ਕਲਾਂ ਵਿਚ ਇਕ ਨੌਜਵਾਨ ਦੀ ਅਮਲ ਦੀ ਵਰਤੋਂ ਨਾਲ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਉਮਰ 19 ਸਾਲ ਸੀ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ । ਪੁਲਿਸ ਜਾਂਚ ਕਰਨ ਦੀ ਗੱਲ ਆਖ ਰਹੀ ਹੈ। ਮ੍ਰਿਤਕ ਦੇ ਭਰਾ ਮਿਰਾਜ ਆਲਮ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਭਰਾ ਮੱਖੀਆਂ ਵਾਲੇ ਨਾਲ ਗਿਆ ਸੀ। ਕੁਝ ਦੇਰ ਬਾਅਦ ਮੱਖੀਆਂ ਵਾਲਾ ਉਸ ਦੇ ਭਰਾ ਨੂੰ ਅਮਲ ਦਾ ਟੀਕਾ ਲਗਾ ਕੇ ਛੱਡ ਗਿਆ।

ਜਿਸ ਕਰਕੇ ਉਸ ਦਾ ਭਰਾ ਦਮ ਤੋੜ ਗਿਆ ਹੈ। ਮਿਰਾਜ ਆਲਮ ਦੇ ਦੱਸਣ ਮੁਤਾਬਕ ਪਿੰਡ ਵਾਲੇ ਉਸ ਨੂੰ ਕਹਿਣ ਲੱਗੇ ਕਿ ਉਨ੍ਹਾਂ ਤੇ ਮਾਮਲਾ ਦਰਜ ਹੋ ਜਾਵੇਗਾ। ਪੋਸ ਟਮਾ ਰਟ ਮ ਤੇ ਖਰਚ ਆਵੇਗਾ। ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਨੇ ਆਪਣੇ ਭਰਾ ਦੀ ਮ੍ਰਿਤਕ ਦੇਹ ਨੂੰ ਦਫਨਾ ਦਿੱਤਾ। ਮਿਰਾਜ ਆਲਮ ਨੇ ਦੱਸਿਆ ਹੈ ਕਿ ਜੱਲ੍ਹੇ ਪਿੰਡ ਵਿੱਚ ਸ਼ਰ੍ਹੇਆਮ ਅਮਲ ਵਿਕਦਾ ਹੈ। ਹੁਣ ਉਨ੍ਹਾਂ ਨੇ ਪੁਲਿਸ ਨੂੰ ਦਰ ਖਾਸ ਤ ਦਿੱਤੀ ਹੈ। ਉਨ੍ਹਾਂ ਦਾ ਭਰਾ ਤਾਂ ਚਲਾ ਗਿਆ ਹੈ ਪਰ ਉਹ ਚਾਹੁੰਦੇ ਹਨ ਕਿਸੇ ਹੋਰ ਨਾਲ ਅਜਿਹਾ ਨਾ ਵਾਪਰੇ।

ਮਿਰਾਜ ਆਲਮ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਮਾਂ ਅਤੇ ਭੈਣ ਨੇ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਅਮਲ ਵਿਕਦਾ ਤਾਂ ਨਹੀਂ ਪਰ ਪਿੰਡ ਦੇ ਬੰਦੇ ਅਮਲ ਜ਼ਰੂਰ ਕਰਦੇ ਹਨ। ਉਹ ਹੋਰ ਪਿੰਡਾਂ ਤੋਂ ਖਰੀਦ ਕੇ ਲਿਆਉਂਦੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅਮਲ ਦੀ ਵਿਕਰੀ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਇਕ ਸਮਾਜ ਸੇਵਕ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਸਰਕਾਰਾਂ ਤੋਂ ਕੋਈ ਉਮੀਦ ਨਾ ਰੱਖੀ ਜਾਵੇ। ਲੋਕਾਂ ਨੂੰ ਖੁਦ ਹੀ ਜਾਗਰੂਕ ਹੋਣਾ ਪੈਣਾ ਹੈ।

ਇਸ ਲਈ ਲੋਕਾਂ ਨੂੰ ਖੁਦ ਹੀ ਅਮਲ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ। ਉਸ ਨੇ ਦੱਸਿਆ ਕਿ ਅਮਲ ਵੇਚਣ ਵਾਲਿਆਂ ਨੂੰ ਤਾਂ ਪੈਸੇ ਨਾਲ ਮਤਲਬ ਹੈ। ਬੇਸ਼ੱਕ ਕਿਸੇ ਦਾ ਘਰ ਉੱਜੜ ਜਾਵੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘੁਡਾਣੀ ਪਿੰਡ ਵਿਚ ਵਾਪਰੀ ਘਟਨਾ ਬਾਰੇ ਦਰਖਾਸਤ ਮਿਲੀ ਹੈ। ਉਹ ਜੱਲ੍ਹੇ ਪਿੰਡ ਵਿੱਚ ਪਹਿਲਾਂ ਵੀ ਰੇਡ ਕਰ ਚੁੱਕੇ ਹਨ। ਉਸ ਸਮੇਂ ਤਾਂ ਲੋਕ ਕੁਝ ਦੱਸਦੇ ਨਹੀਂ।

ਇਸ ਮਾਮਲੇ ਵਿੱਚ ਗੁਰਦੀਪ ਸਿੰਘ ਨਾਮ ਦੇ ਵਿਅਕਤੀ ਤੇ ਦੋਸ਼ ਲਗਾਏ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਦੇ ਸਬੰਧ ਵਿਚ ਲੋਕ ਸਾਨੂੰ ਹੈਲਪ ਲਾਈਨ ਤੇ ਗੁਪਤ ਜਾਣਕਾਰੀ ਵੀ ਦੇ ਸਕਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *