BJP ਲੀਡਰਾਂ ਨਾਲ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਬਾਬੇ ਅਮਨ ਦੇ ਖੁਲੇ ਨਵੇਂ ਰਾਜ

ਪਿਛਲੇ ਦਿਨੀਂ ਤਸਵੀਰਾਂ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਨਜ਼ਰ ਆਉਣ ਵਾਲੇ ਨਿਹੰਗ ਅਮਨ ਸਿੰਘ ਬਾਰੇ ਇੱਕ ਹੋਰ ਗੱਲ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ 2018 ਤੋਂ ਮਹਿਲ ਕਲਾਂ ਪੁਲਿਸ ਥਾਣੇ ਵਿੱਚ ਦਰਜ 9 ਕੁਇੰਟਲ ਗਾਂਜੇ ਦੀ ਤਸਕਰੀ ਦੇ ਮਾਮਲੇ ਵਿੱਚ ਨਿਹੰਗ ਅਮਨ ਸਿੰਘ ਵੀ ਨਾਮਜ਼ਦ ਹੈ। ਮਿਲੀ ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਨਾਕਾ ਲਗਾ ਕੇ ਵਾਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਸੀ।

ਜਿਸ ਦੌਰਾਨ ਪੁਲਿਸ ਨੇ ਗਾਂਜੇ ਦੀਆਂ 35 ਬੋਰੀਆਂ ਬਰਾਮਦ ਕੀਤੀਆਂ ਸਨ। ਇਨ੍ਹਾਂ ਬੋਰੀਆਂ ਵਿੱਚ ਪ੍ਰਤੀ ਬੋਰੀ 35 ਕਿੱਲੋ ਗਾਂਜਾ ਭਰਿਆ ਹੋਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਜਰਨੈਲ ਸਿੰਘ ਉਰਫ ਭੋਲਾ ਵਾਸੀ ਰੰਗੀਆਂ ਕੋਠੇ ਜ਼ਿਲ੍ਹਾ ਬਰਨਾਲਾ, ਰੇਸ਼ਮ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਗਰਚਾ ਰੋਡ ਬਰਨਾਲਾ, ਕੁਲਵਿੰਦਰ ਸਿੰਘ ਲਾਡੀ ਪੁੱਤਰ ਮਾਨ ਸਿੰਘ ਵਾਸੀ ਬਰਨਾਲਾ, ਹਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਏਕੋਟ ਰੋਡ ਬਰਨਾਲਾ ਅਤੇ ਬਲਕਾਰ ਸਿੰਘ

ਸੰਨੀ ਪੁੱਤਰ ਗੁਰਭੇਜ ਸਿੰਘ ਵਾਸੀ ਅੱਪਰ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰ ਲਿਆ ਸੀ। ਜਦੋਂ ਪੁਲਿਸ ਦੁਆਰਾ ਇਨ੍ਹਾਂ ਵਿਅਕਤੀਆਂ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਅਮਨ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬਬਨਪੁਰ ਜ਼ਿਲ੍ਹਾ ਸੰਗਰੂਰ ਅਤੇ 2 ਹੋਰਾਂ ਦਾ ਵੀ ਨਾਮ ਲਿਆ। ਜਿਸ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਵੀ ਮਾਮਲੇ ਵਿਚ ਨਾਮਜ਼ਦ ਕਰ ਲਿਆ ਪਰ ਪੁਲਿਸ ਦੁਆਰਾ ਫੜੇ ਜਾਣ ਤੋਂ ਬਚਣ ਲਈ ਅਮਨ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਕਰਵਾ ਲਈ।

ਪਤਾ ਲੱਗਾ ਹੈ ਕਿ ਅਮਨ ਸਿੰਘ ਆਪਣੇ ਪਰਿਵਾਰ ਨਾਲੋਂ 6-7 ਸਾਲ ਤੋਂ ਅਲੱਗ ਰਹਿ ਰਿਹਾ ਹੈ। ਉਹ ਆਪਣੇ ਘਰ ਵੀ ਨਹੀਂ ਜਾਂਦਾ ਅਤੇ ਨਾ ਹੀ ਕੋਈ ਫੋਨ ਤੇ ਸੰਪਰਕ ਕਰਦਾ ਹੈ। ਉਸ ਦੇ ਪਿਤਾ ਨੂੰ ਇੱਕ ਸਾਲ ਤੋਂ ਕੈਂਸਰ ਦੱਸਿਆ ਜਾ ਰਿਹਾ ਹੈ। ਅਮਨ ਸਿੰਘ ਦੇ ਬਜ਼ੁਰਗ ਮਾਤਾ ਪਿਤ‍ਾ ਗ਼ਰੀਬੀ ਵਿੱਚ ਸਮਾਂ ਗੁਜ਼ਾਰ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਗਾਂਜੇ ਵਾਲੇ ਮਾਮਲੇ ਵਿਚ ਪੁਲਿਸ ਜਲਦੀ ਹੀ ਚਲਾਨ ਪੇਸ਼ ਕਰਨ ਵਾਲੀ ਹੈ।

Leave a Reply

Your email address will not be published. Required fields are marked *