MLA ਸਾਬ ਨੂੰ ਟੱਕਰ ਗਿਆ ਉਹੀ ਬੰਦਾ ਜਿਸ ਤੇ ਕਰਵਾਇਆ ਸੀ ਝੂਠਾ ਪਰਚਾ ਦੇਖੋ ਕੀ ਹੋਇਆ ਅੱਗੇ

ਅੱਜਕੱਲ੍ਹ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੇ ਹਨ। ਹੁਣ ਲੋਕਾਂ ਨੂੰ ਸਮਝ ਆ ਗਈ ਹੈ ਕਿ ਵਿਧਾਇਕਾਂ ਜਾਂ ਪਾਰਲੀਮੈਂਟ ਮੈਂਬਰਾਂ ਨੂੰ ਵੋਟਾਂ ਪਾ ਕੇ ਅੱਗੇ ਲਿਆਉਣ ਵਾਲੇ ਵੀ ਉਹ ਹੀ ਹਨ। ਇਸ ਲਈ ਜੇਕਰ ਉਨ੍ਹਾਂ ਦੁਆਰਾ ਚੁਣੇ ਗਏ ਨੇਤਾ ਕੁਝ ਗ਼ਲਤ ਕਰਦੇ ਹਨ ਤਾਂ ਉਨ੍ਹਾਂ ਨੂੰ ਉਹ ਸੁਆਲ ਪੁੱਛ ਸਕਦੇ ਹਨ। ਭਾਵੇਂ ਇਹ ਨੇਤਾ ਚੋਣਾਂ ਜਿੱਤਣ ਮਗਰੋਂ ਕੁਝ ਵੀ ਕਰਦੇ ਰਹਿਣ ਪਰ ਇਕ ਦਿਨ ਤਾਂ ਇਨ੍ਹਾਂ ਨੂੰ ਵੋਟਾਂ ਲੈਣ ਲਈ ਲੋਕਾਂ ਕੋਲ ਜਾਣਾ ਹੀ ਪੈਂਦਾ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ।

ਜਿਸ ਵਿਚ ਇਕ ਕਿਸਾਨ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਯਾਦ ਦਿਵਾ ਰਿਹਾ ਹੈ ਕਿ ਉਨ੍ਹਾ ਨੇ ਉਸ ਤੇ ਬੀਤੇ ਸਮੇਂ ਦੌਰਾਨ ਝੂਠਾ ਪਰਚਾ ਕਰਵਾਇਆ ਸੀ ਪਰ ਪਰਮਿੰਦਰ ਢੀਂਡਸਾ ਇਸ ਬਾਰੇ ਅਗਿਅਨਤਾ ਪ੍ਰਗਟਾਉਂਦੇ ਹਨ ਅਤੇ ਫਿਰ ਕਿਸਾਨ ਉਨ੍ਹਾਂ ਨੂੰ ਯਾਦ ਕਰਵਾਉਂਦਾ ਹੈ। ਵੀਡੀਓ ਇਕ ਅਨਾਜ ਮੰਡੀ ਦੀ ਹੈ। ਜਿਥੇ ਇੱਕ ਕਿਸਾਨ ਖੜ੍ਹਾ ਹੈ ਅਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਆਪਣੇ ਸਾਥੀਆਂ ਨਾਲ ਆਉਂਦੇ ਹਨ ਅਤੇ ਇਸ ਕਿਸਾਨ ਨਾਲ ਹੱਥ ਮਿਲਾਉਂਦੇ ਹਨ।

ਦੋਵੇਂ ਹੀ ਇਕ ਦੂਸਰੇ ਦਾ ਹਾਲ ਚਾਲ ਪੁੱਛਦੇ ਹਨ। ਇਸ ਸਮੇਂ ਕਿਸਾਨ ਪਰਮਿੰਦਰ ਢੀਂਡਸਾ ਨੂੰ ਪੁੱਛਦਾ ਹੈ ਕੀ ਉਨ੍ਹਾਂ ਨੇ ਝੂਠੇ ਪਰਚੇ ਕਰਵਾਉਣੇ ਬੰਦ ਕਰਵਾ ਦਿੱਤੇ ਹਨ? ਪਰਮਿੰਦਰ ਢੀਂਡਸਾ ਪੁੱਛਦੇ ਹਨ ਕਿਹੜੇ ਪਰਚੇ? ਤਾਂ ਕਿਸਾਨ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਕਿ ਉਹ ਗਿੱਦੜਿਆਣੀ ਪਿੰਡ ਦਾ ਗੁਰਮੀਤ ਸਿੰਘ ਹੈ। ਜਿਸ ਤੇ ਬੀਤੇ ਸਮੇਂ ਦੌਰਾਨ ਝੂਠਾ ਪਰਚਾ ਕਰਵਾਇਆ ਗਿਆ ਸੀ। ਪਰਮਿੰਦਰ ਢੀਂਡਸਾ ਕਹਿੰਦੇ ਹਨ ਕਿ ਉਨ੍ਹਾਂ ਨੇ ਤਾਂ ਕਿਸੇ ਤੇ ਪਰਚਾ ਕਰਵਾਇਆ ਹੀ ਨਹੀਂ। ਕਿਸਾਨ ਕਹਿੰਦਾ ਹੈ ਕਿ ਫਤਹਿਗੜ੍ਹ ਵਾਲੇ ਲਾਲੀ ਨੇ ਕਰਵਾਇਆ ਸੀ।

ਢੀਂਡਸਾ ਕਹਿੰਦੇ ਹਨ ਕਿ ਤੁਸੀਂ ਜਾਣੋ ਜਾਂ ਲਾਲੀ ਜਾਣੇ। ਇਸ ਤੇ ਕਿਸਾਨ ਕਹਿੰਦਾ ਹੈ ਮੈਂ ਤੁਹਾਡੇ ਕੋਲ ਵੀ ਉਸ ਸਮੇਂ ਗਿਆ ਸੀ। ਇਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਆਪਣੇ ਸਾਥੀਆਂ ਸਮੇਤ ਅੱਗੇ ਲੰਘ ਜਾਂਦੇ ਹਨ। ਕੁਝ ਵੀ ਹੋਵੇ ਇਹ ਵੀਡੀਓ ਸੁਨੇਹਾ ਦਿੰਦੀ ਹੈ ਕਿ ਵੋਟਰ ਨੇਤਾਵਾਂ ਦਾ ਹਿਸਾਬ ਕਿਤਾਬ ਰੱਖਦੇ ਹਨ ਅਤੇ ਮੌਕਾ ਆਉਣ ਤੇ ਇਸ ਸੰਬੰਧੀ ਸਵਾਲ ਵੀ ਕਰਦੇ ਹਨ। ਸੋਸ਼ਲ ਮੀਡੀਆ ਦਾ ਦੌਰ ਹੋਣ ਕਾਰਨ ਗੱਲ ਜਲਦੀ ਹੀ ਚਾਰੇ ਪਾਸੇ ਫੈਲ ਜਾਂਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *