ਕਨੇਡਾ ਚ ਘਰ ਢਾਹੁਣ ਆਏ ਅਧਿਕਾਰੀ, ਬੰਦਾ ਮਕਾਨ ਨੂੰ ਕਿਸ਼ਤੀ ਚ ਲੈ ਕੇ ਭੱਜ ਗਿਆ, ਦੇਖੋ ਤਸਵੀਰਾਂ

ਅੱਜ ਤੁਹਾਨੂੰ ਅਸੀਂ ਇਕ ਅਜਿਹੀ ਘਟਨਾ ਦੀ ਜਾਣਕਾਰੀ ਦੇ ਰਹੇ ਹਾਂ, ਜਿਸ ਬਾਰੇ ਸੁਣ ਕੇ ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਪਰ ਇਹ ਘਟਨਾ ਸੱਚੀ ਹੈ। ਕੈਨੇਡਾ ਵਿੱਚ ਡੈਨੀਅਲ ਪੈਨੀ ਨਾਮ ਦੀ ਔਰਤ ਅਤੇ ਉਸ ਦਾ ਮਰਦ ਦੋਸਤ ਕਿਰਕਲਵਲ ਆਪਣਾ ਮਕਾਨ ਹੀ ਕਿਸ਼ਤੀਆਂ ਰਾਹੀਂ ਇਕ ਥਾਂ ਤੋਂ ਦੂਸਰੀ ਥਾਂ ਉੱਤੇ ਲੈ ਗਏ। ਸੁਣਨ ਵਿੱਚ ਹੀ ਗੱਲ ਸੱਚੀ ਨਹੀਂ ਜਾਪਦੀ ਪਰ ਗੱਲ ਸੱਚੀ ਹੈ। ਮਾਮਲਾ ਕੈਨੇਡਾ ਦੇ ਸੂਬੇ ਨਿਊਫਾਊਂਡਲੈਂਡ ਦੇ ਮੈਕੇਵਰਜ਼ ਇਲਾਕੇ ਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਇੱਥੇ ਪ੍ਰਸ਼ਾਸਨ ਵੱਲੋਂ ਡੇਨੀਅਲ ਪੈਨੀ ਨੂੰ ਕਿਹਾ ਗਿਆ ਕਿ ਉਨ੍ਹਾਂ ਦਾ ਮਕਾਨ ਸਰਕਾਰੀ ਜਗ੍ਹਾ ਉੱਤੇ ਬਣਿਆ ਹੋਇਆ ਹੈ। ਇਸ ਲਈ ਮਕਾਨ ਨੂੰ ਢਾਹ ਦਿੱਤਾ ਜਾਵੇਗਾ। ਇਸ ਤੋਂ ਬਾਅਦ ਡੈਨੀਅਲ ਪੈਨੀ ਅਤੇ ਕਿਰਕਲਵਲ ਨੇ ਆਪਣੇ ਇਸ ਦੋ ਮੰਜ਼ਿਲਾ ਮਕਾਨ ਨੂੰ ਕਿਸੇ ਹੋਰ ਥਾਂ ਲਿਜਾਣ ਦਾ ਮਨ ਬਣਾ ਲਿਆ। ਮਕਾਨ ਦੀ ਚੌੜਾਈ ਜ਼ਿਆਦਾ ਹੋਣ ਕਾਰਨ ਇਸ ਨੂੰ ਸੜਕੀ ਰਸਤੇ ਨਹੀਂ ਸੀ ਲਿਜਾਇਆ ਜਾ ਸਕਦਾ ਅਤੇ ਇਸ ਦੀ ਉਚਾਈ ਕਾਰਨ ਰਸਤੇ ਵਿੱਚ ਪੁਲ ਅਤੇ ਤਾਰਾਂ ਵੀ ਰੁਕਾਵਟ ਪਾਉਂਦੀਆਂ ਸਨ।

ਮਕਾਨ ਨੂੰ ਲਿਜਾਣ ਲਈ ਝੀਲ ਦਾ ਰਸਤਾ ਚੁਣਿਆ ਗਿਆ। ਪਹਿਲਾਂ ਮਕਾਨ ਨੂੰ ਖਿੱਚ ਕੇ ਝੀਲ ਤਕ ਲਿਜਾਇਆ ਗਿਆ ਅਤੇ ਫੇਰ 6 ਕਿਸ਼ਤੀਆਂ ਤੇ ਰੱਖ ਕੇ ਮੰਜ਼ਿਲ ਤਕ ਪਹੁੰਚਾਇਆ ਗਿਆ। ਇਸ ਕੰਮ ਵਿੱਚ 8 ਘੰਟੇ ਦਾ ਸਮਾਂ ਲੱਗਿਆ ਹੈ। ਮਕਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਇੱਕ ਕਿਸ਼ਤੀ ਜਰੂਰ ਨੁਕਸਾਨੀ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਨੇਡਾ ਵਿੱਚ ਮਕਾਨ ਭਾਰਤ ਵਾਂਗ ਇੱਟਾਂ ਜਾਂ ਕੰਕਰੀਟ ਤੇ ਨਹੀਂ ਬਣੇ ਹੁੰਦੇ।

ਇੱਥੇ ਲੱਕੜ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਇਕ ਲੋਹੇ ਦਾ ਸ਼ਿਕੰਜਾ ਤਿਆਰ ਕੀਤਾ ਜਾਂਦਾ ਹੈ ਜਿਸ ਦੇ ਉੱਤੇ ਸਾਰਾ ਢਾਂਚਾ ਖੜ੍ਹਾ ਕੀਤਾ ਜਾਂਦਾ ਹੈ। ਇਸ ਤਰਾਂ ਉਹ ਆਪਣੇ ਦੋ ਮੰਜ਼ਿਲੇ ਮਕਾਨ ਨੂੰ ਕਿਸ਼ਤੀਆਂ ਤੇ ਰੱਖ ਕੇ ਦੂਸਰੀ ਥਾਂ ਤੇ ਲੈ ਗਏ। ਇਹ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਾਡੇ ਮੁਲਕ ਵਿੱਚ ਮਕਾਨਾਂ ਦੀਆਂ ਛੱਤਾਂ ਤਾਂ ਉੱਚੀਆਂ ਚੁੱਕੀਆਂ ਜਾ ਸਕਦੀਆਂ ਹਨ ਪਰ ਮਕਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਸੰਭਵ ਨਹੀਂ ਹੈ।

Leave a Reply

Your email address will not be published. Required fields are marked *