ਜੀਜਾ ਨਾ ਕਰ ਸਕਿਆ ਸਾਲੀਆਂ ਦੀ ਡਿਮਾਂਡ ਪੂਰੀ, ਲਾੜੀ ਨੇ ਚਾੜ੍ਹਤਾ ਹੋਰ ਹੀ ਚੰਨ, ਬਰਾਤ ਮੁੜੀ ਵਾਪਿਸ

ਕਈ ਵਾਰ ਆਦਮੀ ਮਾਮੂਲੀ ਗੱਲ ਪਿੱਛੇ ਅੜੀ ਕਰ ਬੈਠਦਾ ਹੈ ਅਤੇ ਇਸ ਅੜੀ ਕਾਰਨ ਹੀ ਨੁਕਸਾਨ ਹੋ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਵਿੱਚ ਵੀ ਕੁਝ ਅਜਿਹਾ ਹੀ ਵਾਪਰਿਆ ਹੈ। ਬੰਡਵਾ ਪਿੰਡ ਦਾ ਵਿਪਨ 14 ਅਕਤੂਬਰ ਨੂੰ ਸਰੀਲਾ ਤਹਿਸੀਲ ਦੇ ਬੌਖਰ ਪਿੰਡ ਵਿਚ ਕ੍ਰਿਸ਼ਮਾ ਨਾਲ ਵਿਆਹ ਕਰਵਾਉਣ ਲਈ ਪਹੁੰਚਿਆ ਸੀ। ਜਿੱਥੇ ਮਾਮੂਲੀ ਗੱਲ ਪਿੱਛੇ ਗੜਬੜ ਹੋ ਗਈ ਅਤੇ ਬਰਾਤ ਨੂੰ ਬਿਨ੍ਹਾਂ ਲਾੜੀ ਤੋਂ ਵਾਪਸ ਮੁੜਨਾ ਪਿਆ। ਹਾਲਾਂਕਿ ਇਹ ਰਿਸ਼ਤਾ 3 ਸਾਲ ਤੋਂ ਜੁੜਿਆ ਹੋਇਆ ਸੀ।

ਮਿਲੀ ਜਾਣਕਾਰੀ ਮੁਤਾਬਕ ਜੈ ਮਾਲਾ ਦੀ ਰਸਮ ਸਮੇਂ ਲਾੜੀ ਦੇ ਪਰਿਵਾਰ ਨੇ 5 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਸ ਤੇ ਮਾਮਲਾ ਵਿਗੜ ਗਿਆ। ਕੁੜੀਆਂ ਕਹਿਣ ਲੱਗੀਆਂ ਕਿ ਉਨ੍ਹਾਂ ਨੇ 5 ਹਜ਼ਾਰ ਰੁਪਏ ਲੈਣੇ ਹਨ ਪਰ ਦੂਜੀ ਧਿਰ ਦੁਆਰਾ ਘੱਟ ਪੈਸੇ ਦਿੱਤੇ ਜਾਣ ਕਾਰਨ ਮਾਮਲਾ ਉਲਝ ਗਿਆ। ਲਾੜੇ ਵਾਲੀ ਧਿਰ ਨੇ ਪੁਲਿਸ ਬੁਲਾ ਲਈ ਪਰ ਮਾਮਲਾ ਨਹੀਂ ਸੁਲਝਿਆ ਅਤੇ ਬਰਾਤ ਨੂੰ ਬਿਨਾਂ ਲਾੜੀ ਤੋਂ ਵਾਪਸ ਮੁੜਨਾ ਪਿਆ। ਲਾੜੇ ਦੇ ਭਰਾ ਦੇ ਦੱਸਣ ਮੁਤਾਬਕ ਵਧੀਆ ਤਰੀਕੇ ਨਾਲ ਹਰ ਕੰਮ ਹੋ ਰਿਹਾ ਸੀ।

ਜੈ ਮਾਲਾ ਦੇ ਸਮੇਂ ਕੁੜੀ ਨੇ ਜੈ ਮਾਲਾ ਸਹੀ ਢੰਗ ਨਾਲ ਨਹੀਂ ਪਾਈ। ਜਿਸ ਤੇ ਗੱਲ ਵਿਗੜ ਗਈ। ਕੁੜੀ ਜੈ ਮਾਲਾ ਵਿਚਾਲੇ ਹੀ ਛੱਡ ਕੇ ਚਲੀ ਗਈ ਅਤੇ ਬਰਾਤ ਨੂੰ ਵਾਪਸ ਭੇਜ ਦਿੱਤਾ ਗਿਆ। ਉਸ ਦੇ ਦੱਸਣ ਮੁਤਾਬਕ ਜੈ ਮਾਲਾ ਤੇ 5 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਲੜਕੇ ਦੇ ਪਿਤਾ ਨੇ ਪਹਿਲਾਂ 551 ਰੁਪਏ ਦਿੱਤੇ ਜੋ ਲਾੜੀ ਨੇ ਸੁੱਟ ਦਿੱਤੇ। ਫੇਰ 1051 ਰੁਪਏ ਦਿੱਤੇ ਗਏ ਪਰ ਲਾੜੀ ਨੇ ਨਹੀਂ ਲਾਏ ।

ਲਾੜਾ ਆਪਣੇ ਪਿਤਾ ਨੂੰ ਕਹਿਣ ਲਗਾ ਕਿ 5000 ਰੁਪਏ ਦੇ ਦਿਓ ਪਰ ਇਸ ਤੋਂ ਬਾਅਦ ਗੱਲ ਵਿਗੜ ਗਈ। ਪੁਲਿਸ ਵੀ ਬੁਲਾਈ ਗਈ ਪਰ ਕਹਾਣੀ ਸਿਰੇ ਨਹੀਂ ਲੱਗੀ। ਨੌਜਵਾਨ ਦੇ ਦੱਸਣ ਮੁਤਾਬਕ ਲਾੜੀ ਵਾਲਿਆਂ ਨੇ ਗਹਿਣੇ ਆਦਿ ਵੀ ਰੱਖ ਲਏ ਹਨ। ਬਰਾਤੀਆਂ ਨਾਲ ਧੱਕਾ ਮੁੱਕੀ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ ਹੈ। ਲਾੜੇ ਤੇ ਦਾਰੂ ਪੀਣ ਦੇ ਵੀ ਦੋਸ਼ ਲਗਾਏ ਜਾ ਰਹੇ ਹਨ।

Leave a Reply

Your email address will not be published. Required fields are marked *