ਵੱਡੀ ਖਬਰ- ਤਰਨਤਾਰਨ ਚ ਦਿਨ ਦਿਹਾੜੇ ਹੋਇਆ ਹਨੇਰਾ, ਤੇਜ ਮੀਂਹ ਤੇ ਗੜੇਮਾਰੀ ਨੇ ਮਚਾਈ ਹਾਹਾਕਾਰ

ਮੌਸਮ ਵਿੱਚ ਕਦੋਂ ਤਬਦੀਲੀ ਆ ਜਾਵੇ- ਕੁਝ ਕਿਹਾ ਨਹੀਂ ਜਾ ਸਕਦਾ। ਮੌਸਮ ਦੀ ਤਬਦੀਲੀ ਦੇ ਚੱਲਦੇ ਹੀ ਇਨਸਾਨ ਨੂੰ ਕਈ ਵਾਰ ਆਫ਼ਤਾਂ ਆ ਘੇਰਦੀਆਂ ਹਨ- ਜਿਵੇਂ ਕਿ ਹੜ੍ਹ, ਅਸਮਾਨੀ ਬਿਜਲੀ ਅਤੇ ਗੜ੍ਹੇਮਾਰੀ ਆਦਿ। ਅੱਜ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਤਰਨਤਾਰਨ ਹਲਕੇ ਵਿੱਚ ਕਿਸਾਨਾਂ ਦੇ ਉਸ ਸਮੇਂ ਸਾਹ ਸੂਤੇ ਗਏ, ਜਦੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਤੇਜ਼ ਹਵਾਵਾਂ ਦੇ ਨਾਲ ਹੀ ਗੜੇ ਵੀ ਪੈਣੇ ਸ਼ੁਰੂ ਹੋ ਗਏ। ਅਸੀਂ ਜਾਣਦੇ ਹਾਂ ਕਿ ਇਹ ਝੋਨੇ ਦਾ ਸੀਜ਼ਨ ਹੈ।

ਖੇਤਾਂ ਵਿੱਚ ਫ਼ਸਲ ਪੱਕੀ ਖੜ੍ਹੀ ਹੈ। ਕੁਝ ਕਿਸਾਨਾਂ ਨੇ ਫ਼ਸਲ ਵੱਢ ਲਈ ਹੈ ਅਤੇ ਮੰਡੀ ਵਿੱਚ ਬੈਠੇ ਹਨ। ਇਸ ਤਰ੍ਹਾਂ ਹਰ ਪਾਸੇ ਤੋਂ ਕਿਸਾਨ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਲਗਪਗ 11 ਮਹੀਨੇ ਤੋਂ ਕਿਸਾਨ ਦਿੱਲੀ ਵਿਚ ਧਰਨੇ ਤੇ ਬੈਠੇ ਹਨ। ਉਹ ਗਰਮੀ, ਸਰਦੀ ਅਤੇ ਬਰਸਾਤ ਨੀਲੀ ਛੱਤ ਹੇਠ ਗੁਜ਼ਾਰ ਰਹੇ ਹਨ। ਉਹ ਕੇਂਦਰ ਸਰਕਾਰ ਤੋਂ 3 ਖੇਤੀ ਕਾਨੂੰਨ ਵਾਪਸ ਕਰਨ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਸਰਕਾਰ ਕੋਈ ਹੁੰਗਾਰਾ ਨਹੀਂ ਭਰ ਰਹੀ। ਹੁਣ ਰਹਿੰਦੀ ਕਸਰ ਮੀਂਹ ਅਤੇ ਗੜਿਆਂ ਨੇ ਕੱਢਵਾ ਦਿੱਤੀ ਹੈ।

ਕਿਸਾਨ ਜਾਵੇ ਤਾਂ ਕਿੱਥੇ ਜਾਵੇ? ਕਦੇ ਨਰਮੇ ਨੂੰ ਸੂੰਡੀ ਪੈ ਗਈ। ਕਦੇ ਫਸਲ ਹੜ੍ਹ ਦੀ ਲਪੇਟ ਵਿਚ ਆ ਗਈ ਅਤੇ ਕਦੇ ਸੋਕਾ ਪੈ ਗਿਆ। ਝੋਨੇ ਦੀ ਫਸਲ ਪੱਕੀ ਹੋਈ ਹੈ। ਮੀਂਹ ਪੈ ਜਾਣ ਕਾਰਨ ਜਿੱਥੇ ਮੰਡੀ ਵਿਚ ਪਈ ਫਸਲ ਖ਼ਰਾਬ ਹੋ ਰਹੀ ਹੈ, ਉੱਥੇ ਹੀ ਕਈ ਦਿਨ ਝੋਨੇ ਦੀ ਵਢਾਈ ਵੀ ਲੇਟ ਹੋ ਜਾਵੇਗੀ। ਮੀਂਹ ਪੈ ਜਾਣ ਕਾਰਨ ਖੇਤਾਂ ਵਿੱਚ ਕੰਬਾਈਨ ਨਹੀਂ ਵੜ ਸਕੇਗੀ। ਤਰਨਤਾਰਨ ਵਿੱਚ ਪਏ ਮੀਂਹ ਨੇ ਇੱਕ ਵਾਰ ਤਾਂ ਦਿਨੇ ਹੀ ਹਨੇਰਾ ਕਰ ਦਿੱਤਾ। ਹਰ ਕੋਈ ਚਾਹੁੰਦਾ ਹੈ ਕਿ ਮੀਂਹ ਨਾ ਪਵੇ ਪਰ ਕੁਦਰਤ ਦੇ ਮਿਜ਼ਾਜ ਦਾ ਕੋਈ ਪਤਾ ਨਹੀਂ ਕਦੋਂ ਕੀ ਕਰ ਦੇਵੇ? ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *