200 ਦੇ ਨਕਲੀ ਨੋਟ ਨੇ ਬਦਲੀ ਬੇਬੇ ਦੀ ਜਿੰਦਗੀ, ਬਜ਼ੁਰਗ ਮਾਤਾ ਦੇ ਰਹੀ ਦੁਆਵਾਂ, ਖੁਦ ਹੀ ਸੁਣਲੋ

ਪਿਛਲੇ ਦਿਨੀਂ ਅੰਮ੍ਰਿਤਸਰ ਦੀ 80 ਸਾਲਾ ਬਜ਼ੁਰਗ ਔਰਤ ਜੀਤੋ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ। ਇਹ ਬਜ਼ੁਰਗ ਔਰਤ ਇਸ ਉਮਰ ਵਿੱਚ ਵੀ ਸਬਜ਼ੀ ਵੇਚਣ ਦਾ ਕੰਮ ਕਰਦੀ ਹੈ। ਕੋਈ ਵਿਅਕਤੀ ਮਾਤਾ ਨੂੰ 200 ਰੁਪਏ ਦਾ ਨਕਲੀ ਨੋਟ ਦੇ ਕੇ 20 ਰੁਪਏ ਦੀ ਸਬਜ਼ੀ ਖਰੀਦ ਕੇ ਲੈ ਗਿਆ ਸੀ ਅਤੇ ਮਾਤਾ ਤੋਂ 180 ਰੁਪਏ ਵਾਪਸ ਲੈ ਗਿਆ ਸੀ। ਇਸ ਤਰ੍ਹਾਂ ਕੋਈ ਵਿਅਕਤੀ ਇਸ ਮਾਤਾ ਨੂੰ 200 ਰੁਪਏ ਦਾ ਚੂਨਾ ਲਾ ਗਿਆ ਸੀ।

ਇਹ ਮਾਤਾ ਕਿਸੇ ਤੋਂ ਵਿਆਜ ਤੇ ਪੈਸੇ ਲਿਆ ਕੇ ਸਬਜ਼ੀ ਖਰੀਦਦੀ ਸੀ ਅਤੇ ਫੇਰ ਰੇਹੜੀ ਤੇ ਵੇਚਦੀ ਸੀ। ਇਸ ਬਜ਼ੁਰਗ ਔਰਤ ਦੀ ਇਹ ਵੀਡੀਓ ਦੇਖ ਕੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਸ੍ਰੀ ਅੰਮ੍ਰਿਤਸਰ ਦੇ ਮੈਂਬਰਾਂ ਦਲਬੀਰ ਸਿੰਘ ਮਾਹਲ ਅਤੇ ਗੁਰਦੇਵ ਸਿੰਘ ਸੋਹਲ ਨੇ ਮਾਤਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਮਾਤਾ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਉਸ ਨੂੰ ਗੁਰਦੁਆਰਾ ਸਾਹਿਬ ਵਿੱਚੋਂ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲਗਾ ਦਿੱਤੀ ਹੈ। ਇਸ ਤੋਂ ਬਿਨਾਂ ਮਾਤਾ ਨੂੰ ਰਾਸ਼ਨ ਦੀ ਵੀ ਸਹੂਲਤ ਦਿੱਤੀ ਗਈ ਹੈ।

ਇਨ੍ਹਾਂ ਮੈਂਬਰਾਂ ਵੱਲੋਂ ਮਾਤਾ ਨੂੰ ਅਤੇ ਉਸ ਦੇ ਪਤੀ ਨੂੰ ਮੈਡੀਕਲ ਦੀ ਸਹੂਲਤ ਦਾ ਵੀ ਭਰੋਸਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਬਜ਼ੁਰਗ ਔਰਤ ਦੇ ਪਰਿਵਾਰ ਦਾ 52 ਹਜ਼ਾਰ ਰੁਪਏ ਦਾ ਬਿਜਲੀ ਦਾ ਬਿੱਲ ਖਡ਼੍ਹਾ ਸੀ। ਜਿਸ ਕਰਕੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਇਨ੍ਹਾਂ ਮੈਂਬਰਾਂ ਨੇ ਆਪਣੇ ਬੰਦੇ ਭੇਜ ਕੇ ਬਿਜਲੀ ਦਫਤਰ ਵਿੱਚ ਫਾਰਮ ਭਰਵਾ ਕੇ ਮਾਤਾ ਦਾ ਬਿੱਲ ਮੁਆਫ ਕਰਵਾ ਦਿੱਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਬਜ਼ੁਰਗ ਜੋੜੇ ਨੂੰ ਬੁਢਾਪਾ ਪੈਨਸ਼ਨ ਵੀ ਨਹੀਂ ਮਿਲ ਰਹੀ ਪਰ

6 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲੱਗ ਜਾਣ ਕਾਰਨ ਉਨ੍ਹਾਂ ਦਾ ਆਰਥਿਕ ਪੱਖੋਂ ਹੱਥ ਸੌਖਾ ਹੋ ਜਾਵੇਗਾ। ਹੁਣ ਮਾਤਾ ਨੂੰ ਸਬਜ਼ੀ ਵੇਚਣ ਦੀ ਜ਼ਰੂਰਤ ਨਹੀਂ ਰਹੇਗੀ। ਮੌਕੇ ਤੇ ਹਾਜ਼ਰ ਹੋਰ ਵਿਅਕਤੀਆਂ ਨੇ ਵੀ ਆਪਣੇ ਵੱਲੋਂ ਮਾਤਾ ਦੀ ਕੁਝ ਨਾ ਕੁਝ ਆਰਥਿਕ ਮਦਦ ਕੀਤੀ। ਬਜ਼ੁਰਗ ਮਾਤਾ ਨੇ ਇਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। 200 ਰੁਪਏ ਦੇ ਨਕਲੀ ਨੋਟ ਨੇ ਮਾਤਾ ਦੀ ਮਾਲੀ ਮਦਦ ਕਰਵਾ ਦਿੱਤੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *