ਇਸ ਬੰਦੇ ਨੇ ਬੇਬੇ ਨਾਲ ਕੀਤਾ ਸ਼ਰਮਨਾਕ ਕਾਰਾ, ਲੋਕਾਂ ਦੇ ਕਾਬੂ ਆ ਜਾਂਦਾ ਤਾਂ ਪੂਰੀ ਛਿੱਤਰਪਰੇਡ ਹੋਣੀ ਸੀ

ਔਰਤਾਂ ਦੀਆਂ ਬਾਲੀਆਂ, ਚੇਨੀਆਂ, ਮੋਬਾਇਲ ਅਤੇ ਪਰਸ ਆਦਿ ਝਪਟਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਈ ਵਿਹਲੜ ਕਿਸਮ ਦੇ ਵਿਅਕਤੀ ਜਾਂ ਅਮਲ ਦੀ ਵਰਤੋਂ ਕਰਨ ਵਾਲੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਲੋਕਾਂ ਕਰ ਕੇ ਔਰਤਾਂ ਆਪਣੇ ਘਰਾਂ ਵਿਚੋਂ ਬਾਹਰ ਨਿਕਲਣ ਲੱਗੇ ਵੀ ਹਿਚਕਚਾਉਂਦੀਆਂ ਹਨ। ਪਤਾ ਨਹੀਂ ਕਦੋਂ ਉਨ੍ਹਾਂ ਨਾਲ ਅਜਿਹਾ ਵਾਪਰ ਜਾਣਾ ਹੈ? ਇਹ ਲੋਕ ਬਜ਼ੁਰਗ ਔਰਤਾਂ ਨੂੰ ਵੀ ਨਹੀਂ ਬਖਸ਼ਦੇ।

ਸੰਗਰੂਰ ਦੇ ਕਸਬਾ ਸੁਨਾਮ ਵਿਚ ਇਕ ਬਜ਼ੁਰਗ ਔਰਤਾਂ ਦੇ ਕੰਨਾਂ ਵਿੱਚੋਂ ਉਸ ਦੀਆਂ ਬਾਲੀਆਂ ਖਿੱਚ ਲਏ ਜਾਣ ਦੀ ਘਟਨਾ ਮੀਡੀਆ ਦੀ ਸੁਰਖ਼ੀ ਬਣੀ ਹੈ। ਸੀ.ਸੀ.ਟੀ.ਵੀ ਦੀ ਫੁਟੇਜ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਬਜ਼ੁਰਗ ਔਰਤ ਗਲੀ ਵਿੱਚ ਤੁਰੀ ਆ ਰਹੀ ਹੈ। ਉਸ ਨੂੰ ਇਕੱਲੀ ਦੇਖ ਕੇ ਇਕ ਮੋਟਰਸਾਈਕਲ ਵਾਲਾ ਨੌਜਵਾਨ ਆਪਣਾ ਮੋਟਰਸਾਈਕਲ ਰੋਕ ਕੇ ਔਰਤ ਦੇ ਪਿੱਛੇ ਜਾਂਦਾ ਹੈ। ਉਸ ਬਜ਼ੁਰਗ ਔਰਤ ਨੂੰ ਫੜ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਖਿੱਚਦਾ ਹੈ ਅਤੇ ਦੌੜ ਕੇ ਆਪਣੇ ਮੋਟਰਸਾਈਕਲ ਤੇ ਬੈਠ ਕੇ ਖਿਸਕ ਜਾਂਦਾ ਹੈ।

ਉਸ ਸਮੇਂ ਗਲੀ ਵਿੱਚ ਹੋਰ ਕੋਈ ਵੀ ਨਹੀਂ ਹੁੰਦਾ। ਇਸ ਬਜ਼ੁਰਗ ਔਰਤ ਦੇ ਪੁੱਤਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਉਨ੍ਹਾਂ ਦੇ ਪੁਰਾਣੇ ਘਰ ਤੋਂ ਨਵੇਂ ਘਰ ਨੂੰ ਆ ਰਹੀ ਸੀ। ਰਸਤੇ ਵਿਚ ਇਕ ਹੱਟਾ ਕੱਟਾ ਮੋਟਰਸਾਈਕਲ ਵਾਲਾ ਨੌਜਵਾਨ ਜਿਸ ਦਾ ਕੱਦ ਲਗਭਗ 6 ਫੁੱਟ ਹੋਵੇਗਾ, ਆਪਣਾ ਮੋਟਰਸਾਈਕਲ ਸਟਾਰਟ ਹੀ ਖੜ੍ਹਾ ਕਰਕੇ ਮਾਤਾ ਦੇ ਪਿੱਛੇ ਆਉਂਦਾ ਹੈ। ਉਹ ਮਾਤਾ ਨੂੰ ਧੱਕਾ ਦੇ ਕੇ ਕੰਧ ਨਾਲ ਲਗਾ ਲੈਂਦਾ ਹੈ ਅਤੇ ਉਸ ਦੇ ਕੰਨਾਂ ਵਿੱਚੋਂ ਬਾਲੀਆਂ ਝਪਟ ਕੇ ਦੌੜ ਕੇ ਆਪਣੇ ਮੋਟਰਸਾਈਕਲ ਤੇ ਬੈਠ ਕੇ ਚਲਾ ਜਾਂਦਾ ਹੈ।

ਮਾਤਾ ਦੇ ਪੁੱਤਰ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ ਦੀ ਫੁਟੇਜ ਦੇਖਣ ਤੋਂ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਵਿਅਕਤੀ ਮਾਤਾ ਨੂੰ ਧੱਕਾ ਦੇ ਕੇ ਕੰਧ ਨਾਲ ਲਗਾਉਂਦਾ ਹੈ ਤਾਂ ਮਾਤਾ ਦੇ ਸਿਰ ਵਿਚ ਸੱਟ ਵੀ ਲੱਗ ਸਕਦੀ ਸੀ। ਉਨ੍ਹਾਂ ਨੇ ਸੀ.ਸੀ.ਟੀ.ਵੀ ਦੀ ਫੁਟੇਜ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮਾਤਾ ਦੇ ਪੁੱਤਰ ਨੇ ਮੰਗ ਕੀਤੀ ਹੈ ਕਿ ਦੋਸ਼ੀ ਵਿਅਕਤੀ ਨੂੰ ਲੱਭ ਕੇ ਜਲਦੀ ਤੋਂ ਜਲਦੀ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *