ਇਸ ਮੁਹੱਲੇ ਚ ਘੁੰਮਦਾ ਮੋਤ ਦਾ ਸਾਇਆ, ਸਾਵਧਾਨ ਹੋ ਜਾਓ, ਕਿਸੇ ਦਾ ਵੀ ਹੋ ਸਕਦਾ ਅਗਲਾ ਨੰਬਰ

ਡੇਂਗੂ ਨੂੰ ਲੈ ਕੇ ਸੰਗਰੂਰ ਸ਼ਹਿਰ ਤੋਂ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ, ਜਿੱਥੇ ਡੇਂਗੂ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਇੱਕੋ ਹਫਤੇ ਵਿੱਚ ਮੋਤ ਹੋ ਗਈ। ਡੇਂਗੂ ਦੇ ਵਧਦੇ ਅਸਰ ਨੂੰ ਦੇਖਦੇ ਹੋਏ ਲੋਕਾਂ ਦੇ ਮਨਾਂ ਵਿਚ ਦਹਸ਼ਤ ਦਾ ਮਾਹੌਲ ਬਣ ਗਿਆ ਹੈ। ਇਥੇ ਮੁਹੱਲੇ ਵਿਚ ਹੋਈਆਂ ਮੋਤਾਂ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ। ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਂਗੂ ਕਾਰਨ ਉਨ੍ਹਾਂ ਦੇ ਪਰਿਵਾਰ ਵਿੱਚ ਲਗਾਤਾਰ ਤਿੰਨ ਜੀਆਂ ਦੀ ਮੋਤ ਹੋ ਗਈ।

ਜਿਸ ਵਿਚ ਉਨ੍ਹਾਂ ਦੇ ਪਿਤਾ, ਭਰਾ ਅਤੇ ਪੁੱਤ ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਕਾਰਨ ਹੋ ਰਿਹੇ ਬੁ-ਖਾ-ਰ ਦਾ ਇ-ਲਾ-ਜ ਕਰਵਾਉਣ ਲਈ ਪਹਿਲਾਂ ਤਾਂ ਉਹ ਸੰਗਰੂਰ ਹਸਪਤਾਲ ਵਿੱਚ ਗਏ, ਜਿਸ ਤੋਂ ਬਾਅਦ ਲੁਧਿਆਣੇ ਹਸਪਤਾਲ ਵਿੱਚ ਲੈ ਕੇ ਗਏ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਹੈ ਉਨ੍ਹਾਂ ਦੇ ਮ੍ਰਿਤਕ ਭਰਾ ਦੀਦਾਰ ਸਿੰਘ ਜੋ ਕਿ ਇਕੱਲੇ ਕਮਾਊ ਸਨ, ਉਨ੍ਹਾਂ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ। ਪਿੰਡ ਦੇ ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਉਹਨਾਂ ਨੇ ਪਿਛਲੇ ਸ਼ੁਕਰਵਾਰ ਇਕ ਬਜ਼ੁਰਗ ਦਾ ਸਸਕਾਰ ਕੀਤਾ ਸੀ, ਜਿਨ੍ਹਾਂ ਦੀ ਮੋਤ ਵੀ ਡੇਂਗੂ ਕਰਕੇ ਹੋਈ ਸੀ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਬਜੁਰਗ ਦੇ ਪੋਤੇ ਉਮਰ 23 ਸਾਲ ਅਤੇ ਫਿਰ ਬੀਤੇ ਦਿਨੀਂ ਦੀਦਾਰ ਸਿੰਘ ਦਾ ਸਸਕਾਰ ਕੀਤਾ। ਇਹ ਤਿੰਨੋ ਜੀਅ ਇੱਕੋ ਪਰਿਵਾਰ ਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਬਜ਼ੁਰਗ ਦੀ ਮੋਤ ਹੋਈ ਸੀ ਤਾਂ ਉਨ੍ਹਾਂ ਨੇ ਸਾਰੇ ਪਿੰਡ ਨੂੰ ਡੇਂਗੂ ਪ੍ਰਤੀ ਜਾਗਰੂਕ ਕਰ ਦਿੱਤਾ ਸੀ ਪਰ ਸਿਹਤ ਵਿਭਾਗ ਵੱਲੋਂ ਕੋਈ ਵੀ ਹਰਕਤ ਨਾ ਕੀਤੀ ਗਈ।

ਬੀਤੇ ਦਿਨੀਂ ਉਨ੍ਹਾਂ ਦੇ ਕਹਿਣ ਤੇ ਐਸ ਡੀ ਐਮ ਅਤੇ ਐਸ ਐਮ ਓ ਮੁਹੱਲੇ ਦੀ ਸਾਰ ਲੈਣ ਲਈ ਪਹੁੰਚੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਮ੍ਰਿਤਕ ਦੀਦਾਰ ਸਿੰਘ ਜੋ ਇੱਕਲੇ ਕਮਾਊ ਸਨ, ਉਨ੍ਹਾਂ ਦੇ ਲੜਕੇ ਦਵਿੰਦਰ ਸਿੰਘ ਜੋ 12th ਕਰ ਚੁੱਕਾ ਹੈ, ਉਹ ਨੂੰ ਤ ਰ ਸ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ। ਰਣਜੀਤ ਸਿੰਘ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦੀ ਡੇਂਗੂ ਕਾਰਨ ਹਾਲਤ ਗੰ-ਭੀ-ਰ ਹੈ। ਹਰ ਘਰ ਵਿਚ ਇਕ ਡੇਂਗੂ ਪੀ-ੜ-ਤ ਮਿਲੇਗਾ।

ਡੇਂਗੂ ਨੂੰ ਲੈ ਕੇ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਵੀ ਆਪਣੇ ਆਪ ਤੋਂ ਕੋਈ ਵੀ ਹਰਕਤ ਨਹੀਂ ਕੀਤੀ ਜਾਂਦੀ। ਜਦੋਂ ਕਿਸੇ ਘਰ ਵਿੱਚ ਮੋਤ ਹੁੰਦੀ ਹੈ ਤਾਂ ਹੀ ਉਨ੍ਹਾਂ ਵੱਲੋਂ ਧਿਆਨ ਦਿੱਤਾ ਜਾਂਦਾ ਹੈ। ਹਸਪਤਾਲ ਅਧਿਕਾਰੀ 16-20 ਸੈਂਪਲ ਤੋਂ ਬਾਅਦ ਕਹਿੰਦੇ ਹਨ ਕਿ ਉਨ੍ਹਾਂ ਦੇ ਸੈਂਪਲ ਖ਼ ਤ ਮ ਹੋ ਚੁੱਕੇ ਹਨ। ਇਸ ਕਾਰਨ ਲੋਕਾਂ ਦਾ ਸਰਕਾਰੀ ਹਸਪਤਾਲਾਂ ਤੋਂ ਵਿਸ਼ਵਾਸ ਉਠ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਪੀ-ੜ-ਤ ਇੱਕੋ ਪਰਿਵਾਰ ਦੇ ਤਿੰਨ ਜੀਅ ਦਾਦਾ, ਪੋਤਾ, ਚਾਚਾ ਦੀ ਮੋਤ ਹੋ ਗਈ ਪਰ ਪਿੰਡ ਵਿੱਚ ਸਫਾਈ ਨੂੰ ਲੈ ਕੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ।

ਡਾਕਟਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਡੇਂਗੂ ਬੁ-ਖਾ-ਰ ਦੇ ਟੈਸਟ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ 26 ਸੈਂਪਲ ਇਲਿਸਾ ਲਈ ਭੇਜੇ ਗਏ ਹਨ। ਉਨ੍ਹਾਂ ਵਿੱਚੋਂ 2 ਪਾਜ਼ਿਟਿਵ ਪਾਏ ਗਏ। ਉਨ੍ਹਾਂ ਵੱਲੋਂ ਅੱਜ ਵੀ 90, 91ਡੇਂਗੂ ਸੈਂਪਲ ਭੇਜੇ ਗਏ ਅਤੇ ਕੋ ਵਿ ਡ ਟੈਸਟ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਕਹਿਣਾ ਹੈ ਕਿ ਉਹਨਾਂ ਨੇ ਡੇਂਗੂ ਨੂੰ ਲੈ ਕੇ ਮਿਊਸੀਪਲ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *