ਕਨੇਡਾ ਚ ਭਾਂਡੇ ਧੋਣ ਵਾਲਿਆਂ ਨੂੰ 30 ਲੱਖ ਰੁਪਏ, ਭਾਂਡੇ ਧੋਣ ਵਾਲੇ ਕਾਮਿਆਂ ਦੀ ਜਬਰਦਸਤ ਘਾਟ

ਕੋਰੋਨਾ ਕਾਰਨ ਕੈਨੇਡਾ ਵਿੱਚ ਕਾਰੋਬਾਰੀ ਕਿਨ੍ਹਾਂ ਹਾਲਾਤਾਂ ਨਾਲ ਜੂਝ ਰਹੇ ਹਨ। ਉਸ ਦੀ ਮਿਸਾਲ ਇਸ ਖ਼ਬਰ ਤੋਂ ਸਾਹਮਣੇ ਆਉਂਦੀ ਹੈ। ਵੈਨਕੂਵਰ ਦੇ ਇੱਕ ਹੋਟਲ ਵੱਲੋਂ ਭਾਂਡੇ ਧੋਣ ਵਾਲੇ ਕਾਮਿਆਂ ਨੂੰ 50 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜੇਕਰ ਇਸ ਨੂੰ ਭਾਰਤੀ ਕਰੰਸੀ ਦੇ ਰੂਪ ਵਿਚ ਦੇਖਿਆ ਜਾਵੇ ਤਾਂ ਸਾਲਾਨਾ 30 ਲੱਖ ਰੁਪਏ ਦੀ ਰਕਮ ਬਣਦੀ ਹੈ। ਜੇਕਰ ਪ੍ਰਤੀ ਮਹੀਨਾ ਦਾ ਹਿਸਾਬ ਲਗਾਇਆ ਜਾਵੇ ਤਾਂ 4200 ਡਾਲਰ ਬਣਦੇ ਹਨ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਂਡੇ ਮਸ਼ੀਨਾਂ ਦੁਆਰਾ ਧੋਤੇ ਜਾਂਦੇ ਹਨ। ਇਸ ਪੇਸ਼ਕਸ਼ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੈਨੇਡਾ ਦੇ ਹੋਟਲਾਂ ਵਿੱਚ ਭਾਂਡੇ ਧੋਣ ਵਾਲੇ ਵਿਅਕਤੀਆਂ ਦੀ ਕਿੰਨੀ ਸ ਖ ਤ ਜ਼ਰੂਰਤ ਹੈ। ਜਿਸ ਹੋਟਲ ਵੱਲੋਂ ਇਹ ਪੇਸ਼ਕਸ਼ ਕੀਤੀ ਜਾ ਰਹੀ ਹੈ, ਇਹ ਹੋਟਲ ਗਲੋਬਲ ਰੈਸਟੋਰੈਂਟ ਗਰੁੱਪ ਨਾਲ ਸਬੰਧਤ ਹੈ। ਵੈਨਕੂਵਰ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿੱਚ ਇਸ ਗਰੁੱਪ ਦੇ ਲਗਪਗ 10 ਹੋਟਲ ਹਨ।

ਇਸ ਗਰੁੱਪ ਵੱਲੋਂ ਭਾਂਡੇ ਧੋਣ ਵਾਲਿਆਂ ਨੂੰ 17 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਦਿੱਤੇ ਜਾ ਰਹੇ ਹਨ। ਕੈਨੇਡਾ ਦੇ ਹਰ ਹੋਟਲ ਵਿਚ ਕਾਮਿਆਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਕਈ ਵਿਅਕਤੀਆਂ ਦਾ ਮੰਨਣਾ ਹੈ ਕਿ ਇਸ ਕੰਮ ਵਿੱਚ ਨੌਜਵਾਨ ਵਿਅਕਤੀਆਂ ਦੀ ਗਿਣਤੀ ਘਟ ਰਹੀ ਹੈ। ਕਿਉਂਕਿ ਉਹ ਇਸ ਕੰਮ ਨੂੰ ਛੱਡ ਕੇ ਹੋਰ ਕਿੱਤਿਆਂ ਨੂੰ ਤਰਜੀਹ ਦੇ ਰਹੇ ਹਨ। ਇਹ ਵੀ ਅੰਦਾਜੇ ਲਗਾਏ ਜਾ ਰਹੇ ਹਨ ਕਿ ਕੋਰੋਨਾ ਕਾਲ ਦੌਰਾਨ ਵਿਹਲੇ ਰਹਿਣ ਕਾਰਨ

ਇਨ੍ਹਾਂ ਵਿਅਕਤੀਆਂ ਨੇ ਹੋਰ ਰੁਜ਼ਗਾਰ ਲੱਭ ਲਏ ਹਨ ਅਤੇ ਹੁਣ ਉਹ ਦੁਬਾਰਾ ਇਸ ਕੰਮ ਉੱਤੇ ਨਹੀਂ ਆ ਰਹੇ। ਜਿਸ ਦਾ ਖਮਿਆਜ਼ਾ ਰੈਸਟੋਰੈਂਟ ਮਾਲਕ ਭੁਗਤ ਰਹੇ ਹਨ। ਜੇਕਰ ਉਹ ਇੰਨੀਆਂ ਮੋਟੀਆਂ ਤਨਖਾਹਾਂ ਭਾਂਡੇ ਧੋਣ ਵਾਲਿਆਂ ਨੂੰ ਹੀ ਦਿੰਦੇ ਹਨ ਤਾਂ ਹੋਟਲ ਵਿਚ ਹੋਰ ਕੰਮ ਕਰਨ ਵਾਲੇ ਵਿਅਕਤੀ ਵੀ ਵੱਧ ਤਨਖਾਹਾਂ ਦੀ ਮੰਗ ਕਰਨਗੇ ਅਤੇ ਇਸ ਦਾ ਆਰਥਿਕ ਬੋਝ ਰੈਸਟੋਰੈਂਟ ਮਾਲਕਾਂ ਤੇ ਪਵੇਗਾ। ਇਸ ਤਰ੍ਹਾਂ ਉਨ੍ਹਾਂ ਦਾ ਕਾਰੋਬਾਰ ਘਾਟੇ ਵਿੱਚ ਚਲਾ ਜਾਵੇਗਾ।

Leave a Reply

Your email address will not be published. Required fields are marked *