ਖੂਹ ਚੋਂ ਆ ਰਹੀਆਂ ਸੀ ਅਵਾਜ਼ਾਂ, ਵਿੱਚ ਝਾਕ ਕੇ ਦੇਖਿਆ ਤਾਂ ਪੈਰਾਂ ਹੇਠੋ ਨਿਕਲੀ ਜਮੀਨ

ਸਾਨੂੰ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਜਾਨ ਲੈਣ ਵਾਲੇ ਨਾਲੋਂ ਜਾਨ ਬਚਾਉਣ ਵਾਲਾ ਬਲਵਾਨ ਹੁੰਦਾ ਹੈ। ਜਦੋਂ ਸਾਰੇ ਹੀਲੇ ਜਵਾਬ ਦੇ ਦੇਣ ਤਾਂ ਆਦਮੀ ਰੱਬ ਤੇ ਡੋਰੀ ਛੱਡ ਦਿੰਦਾ ਹੈ। ਫੇਰ ਜਦੋਂ ਬਚਾਅ ਹੋ ਜਾਂਦਾ ਹੈ ਤਾਂ ਇਹ ਕਹਾਵਤ ਵਰਤੀ ਜਾਂਦੀ ਹੈ। ਮਹਿੰਦਰਗੜ੍ਹ ਵਿਚ ਇਕ ਲੜਕੀ ਨੂੰ ਤੀਸਰੇ ਦਿਨ ਖੂਹ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਲੜਕੀ ਦੀ ਉਮਰ 25 ਸਾਲ ਦੱਸੀ ਜਾਂਦੀ ਹੈ। ਡਾਕਟਰੀ ਸਹਾਇਤਾ ਲਈ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਜਾਣਕਾਰੀ ਮਿਲੀ ਹੈ ਕਿ 21 ਤਰੀਕ ਨੂੰ ਇਹ ਲੜਕੀ ਲਾਪਤਾ ਹੋ ਗਈ ਸੀ। ਪਰਿਵਾਰ ਨੇ ਸ਼ਾਮ ਨੂੰ 6 ਵਜੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਦੁਆਰਾ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ। 23 ਤਾਰੀਖ ਨੂੰ ਇਕ ਵਿਅਕਤੀ ਨੂੰ ਖੂਹ ਵਿਚੋਂ ਲੜਕੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਸ ਦੀ ਜਾਣਕਾਰੀ ਉਸ ਨੇ ਪੁਲਿਸ ਅਤੇ ਪਿੰਡ ਵਾਸੀਆਂ ਨੂੰ ਦਿੱਤੀ।

ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਲੜਕੀ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਹੈ। ਇੱਕ ਵਿਅਕਤੀ ਮੰਦਰ ਵਿੱਚ ਸਫ਼ਾਈ ਕਰਕੇ ਜਦੋਂ ਕੂੜਾ ਸੁੱਟਣ ਗਿਆ ਤਾਂ ਉਸ ਨੂੰ ਖੂਹ ਵਿਚੋਂ ਆਵਾਜ਼ ਸੁਣਾਈ ਦਿੱਤੀ ਕਿ ਉਸ ਨੂੰ ਖੂਹ ਵਿੱਚੋਂ ਬਾਹਰ ਕੱਢੋ। ਇਹ ਖੂਹ ਸਬਜ਼ੀ ਮੰਡੀ ਦੇ ਨੇੜੇ ਹੈ। ਜਦੋਂ ਲੋਕ ਅਤੇ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਉਹੀ ਲੜਕੀ ਖੂਹ ਵਿਚ ਡਿੱਗੀ ਸੀ। ਜਿਸ ਦੇ ਲਾਪਤਾ ਹੋਣ ਦੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ।

ਪੁਲਿਸ ਅਤੇ ਸਥਾਨਕ ਲੋਕਾਂ ਨੇ ਲੜਕੀ ਨੂੰ ਖੂਹ ਵਿੱਚੋਂ ਬਾਹਰ ਕੱਢਿਆ ਅਤੇ ਡਾਕਟਰੀ ਸਹਾਇਤਾ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਲੜਕੀ ਦੇ ਠੀਕ ਹੋਣ ਉਪਰੰਤ ਉਸ ਦੇ ਬਿਆਨ ਦਰਜ ਕਰ ਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸੇ ਲਈ ਤਾਂ ਕਹਿੰਦੇ ਹਨ ਕਿ ਜੇਕਰ ਵਧੀ ਹੋਵੇ ਤਾਂ ਕੋਈ ਨਾ ਕੋਈ ਹੀਲਾ ਬਣ ਹੀ ਜਾਂਦਾ ਹੈ। ਮੰਦਰ ਦੀ ਸਫ਼ਾਈ ਕਰਨ ਵਾਲਾ ਵਿਅਕਤੀ ਜੇਕਰ ਕੂੜਾ ਸੁੱਟਣ ਨਾ ਜਾਂਦਾ ਤਾਂ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਲੱਗਣਾ।

Leave a Reply

Your email address will not be published. Required fields are marked *