ਜਨਮਦਿਨ ਮਨਾਉਣ ਅਮਰੀਕਾ ਤੋਂ ਮਿਕਸੀਕੋ ਗਈ ਅੰਜਲੀ, ਨਹੀਂ ਪਤਾ ਸੀ ਅੱਗੇ ਮੋਤ ਕਰ ਰਹੀ ਉਡੀਕਾਂ

ਅਸੀਂ ਲੋਕਾਂ ਤੋਂ ਆਮ ਹੀ ਸੁਣਦੇ ਹਾਂ ਕਿ ਜਿੱਥੇ ਕਿਸੇ ਦੇ ਜੀਵਨ ਦਾ ਅੰਤ ਰੱਬ ਨੇ ਲਿਖਿਆ ਹੈ, ਆਦਮੀ ਖ਼ੁਦ ਹੀ ਉੱਥੇ ਪਹੁੰਚ ਜਾਂਦਾ ਹੈ। ਕਿਸੇ ਦੇ ਅੰਤ ਅਤੇ ਰੁਜ਼ਗਾਰ ਦੀ ਜਗ੍ਹਾ ਨਿਸ਼ਚਿਤ ਹੁੰਦੀ ਹੈ। ਹਾਲਾਂਕਿ ਬਹੁਤੇ ਲੋਕ ਇਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਪਰ ਇਹ ਗੱਲਾਂ ਸਾਨੂੰ ਸੁਣਨ ਨੂੰ ਜ਼ਰੂਰ ਮਿਲਦੀਆਂ ਹਨ। ਗੱਲ ਅਸੀਂ 25 ਸਾਲਾ ਅੰਜਲੀ ਨਾਮ ਦੀ ਲੜਕੀ ਦੀ ਕਰ ਰਹੇ ਹਾਂ। ਉਹ ਮੂਲ ਰੂਪ ਵਿੱਚ ਤਾਂ ਭਾਰਤੀ ਸੀ ਅਤੇ ਸੋਲਨ ਦੀ ਰਹਿਣ ਵਾਲੀ ਸੀ

ਪਰ ਇਸ ਸਮੇਂ ਅਮਰੀਕਾ ਦੀ ਸਿਟੀਜ਼ਨ ਸੀ। ਉਹ ਇੰਜੀਨੀਅਰ ਹੋਣ ਦੇ ਨਾਲ ਨਾਲ ਟ੍ਰੈਵਲ ਵਲੌਗਰ ਵੀ ਸੀ। ਉਹ ਆਪਣਾ ਜਨਮ ਦਿਨ ਮਨਾਉਣ ਲਈ ਮੈਕਸੀਕੋ ਗਈ ਸੀ ਪਰ ਮੈਕਸੀਕੋ ਦਾ ਦੌਰਾ ਉਸ ਤੇ ਭਾਰੀ ਪੈ ਗਿਆ। ਉਥੇ 2 ਧੜਿਆਂ ਵਿਚਕਾਰ ਹੋਏ ਟਕਰਾਅ ਦੌਰਾਨ ਉਸ ਨੂੰ ਜਾਨ ਗਵਾਉਣੀ ਪੈ ਗਈ। ਉਹ ਕਿਸੇ ਦੀ ਗੰ-ਨ ਦਾ ਸ਼ਿ-ਕਾ-ਰ ਹੋ ਗਈ ਅਤੇ ਸਦਾ ਦੀ ਨੀਂਦ ਸੌਂ ਗਈ। ਉਸ ਨੂੰ ਕੀ ਪਤਾ ਸੀ ਕਿ ਉਸ ਨੇ ਅਮਰੀਕਾ ਦੁਬਾਰਾ ਨਹੀਂ ਆਉਣਾ ਅਤੇ ਉਹ ਇਸ ਤੋਂ ਬਾਅਦ ਆਪਣਾ ਜਨਮ ਦਿਨ ਨਹੀਂ ਮਨਾ ਸਕੇਗੀ।

ਅੰਜਲੀ ਸ਼ਾਦੀਸ਼ੁਦਾ ਸੀ ਅਤੇ ਭਰ ਜਵਾਨੀ ਵਿੱਚ ਸਦੀਵੀ ਵਿਛੋੜਾ ਦੇ ਗਈ। ਅੰਜਲੀ ਵੀ ਹੋਰ ਲੋਕਾਂ ਵਾਂਗ ਚੰਗੇ ਭਵਿੱਖ ਦੀ ਉਮੀਦ ਰੱਖ ਕੇ ਅਮਰੀਕਾ ਗਈ ਹੋਵੇਗੀ। ਉਸ ਦੇ ਪਰਿਵਾਰ ਨੇ ਵੀ ਪਤਾ ਨਹੀਂ ਕਿੰਨੀਆਂ ਕੁ ਖ਼ੁਸ਼ੀਆਂ ਮਨਾਈਆਂ ਹੋਣਗੀਆਂ ਕਿ ਅੰਜਲੀ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਗਈ ਹੈ ਅਤੇ ਇਸ ਜਨਮ ਦਿਨ ਤੇ ਉਸ ਨੂੰ ਮੁਬਾਰਕਾਂ ਵੀ ਮਿਲ ਰਹੀਆਂ ਹੋਣਗੀਆਂ ਪਰ ਉਹ ਉਸ ਟਕਰਾਅ ਦੀ ਭੇਟ ਚੜ੍ਹ ਗਈ, ਜਿਸ ਵਿੱਚ ਉਸ ਦਾ ਕੋਈ ਰੋਲ ਹੀ ਨਹੀਂ ਸੀ।

Leave a Reply

Your email address will not be published. Required fields are marked *