ਟਰੱਕ ਵਾਲੇ ਨੇ ਹਵਾ ਚ ਉਡਾਕੇ ਮਾਰੇ 3 ਭੈਣ ਭਰਾ, ਭੈਣਾਂ ਦੀਆਂ ਅੱਖਾਂ ਸਾਹਮਣੇ ਹੋਈ ਭਰਾ ਦੀ ਮੋਤ

ਬੁਢਲਾਡਾ ਦੇ ਪਿੰਡ ਭੱਠਲਾਂ ਦੇ ਇੱਕ ਪਰਿਵਾਰ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਸਤਿਗੁਰ ਸਿੰਘ ਲਹਿਰਾ ਵਿਖੇ ਟਰੱਕ ਹਾਦਸੇ ਦਾ ਸ਼ਿਕਾਰ ਹੋ ਕੇ ਦਮ ਤੋੜ ਗਿਆ ਹੈ। ਜਦਕਿ 2 ਧੀਆਂ ਸੋਨੂੰ ਰਾਣੀ ਅਤੇ ਅਮਨ ਕੌਰ ਦੇ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਨੌਜਵਾਨ ਸਤਿਗੁਰ ਸਿੰਘ ਆਪਣੀਆਂ 2 ਭੈਣਾਂ ਅਮਨ ਕੌਰ ਅਤੇ ਸੋਨੂੰ ਰਾਣੀ ਸਮੇਤ ਬਾਈਕ ਤੇ ਸਵਾਰ ਹੋ ਕੇ ਲਹਿਰਾਗਾਗਾ ਨੂੰ ਹੁੰਦਾ

ਹੋਇਆ ਦਿੜ੍ਹਬਾ ਤੋਂ ਦਵਾਈ ਲੈਣ ਜਾ ਰਿਹਾ ਸੀ। ਜਦੋਂ ਇਹ ਲਹਿਰਾ ਦੇ ਰੇਲਵੇ ਓਵਰਬ੍ਰਿਜ ਤੋਂ ਪਾਤੜਾਂ ਵਾਲੀ ਸਾਈਡ ਥੱਲੇ ਉਤਰਨ ਲੱਗੇ ਤਾਂ ਗਲਤ ਸਾਈਡ ਆ ਰਹੇ ਇਕ ਟਰੱਕ ਦੀ ਲਪੇਟ ਵਿੱਚ ਆ ਗਏ। ਇਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਟਰੱਕ ਵਾਲਾ ਮੌਕੇ ਤੋਂ ਦੌੜ ਗਿਆ। ਹਸਪਤਾਲ ਵਿੱਚ ਜਦੋਂ ਡਾਕਟਰਾਂ ਨੇ ਦੇਖਿਆ ਤਾਂ ਸਤਿਗੁਰ ਸਿੰਘ ਅੱਖਾਂ ਮੀਟ ਚੁੱਕਾ ਸੀ। ਕੁੜੀਆਂ ਵਿਚੋਂ ਇਕ ਦੇ ਸੱਟ ਕੁਝ ਜ਼ਿਆਦਾ ਸੀ ਅਤੇ ਦੂਜੀ ਦੀ ਹਾਲਤ ਕੁਝ ਠੀਕ ਸੀ।

ਇਨ੍ਹਾਂ ਦੋਵਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਸਤਿਗੁਰ ਸਿੰਘ ਦੀ ਮਿ੍ਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਜੋ ਬਾਅਦ ਵਿੱਚ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪੁਲਿਸ ਨੇ ਨਾਮਲੂਮ ਟਰੱਕ ਡਰਾਈਵਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਮੀਦ ਹੈ ਉਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਮ੍ਰਿਤਕ ਦਾ ਇਕ ਭਰਾ ਅਤੇ 2 ਭੈਣਾਂ ਹਨ। ਪਿੰਡ ਭੱਠਲਾਂ ਵਿੱਚ ਮ੍ਰਿਤਕ ਦੇ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਟਰੱਕ ਵਾਲੇ ਦੀ ਗਲਤੀ ਨੇ ਮਾਤਾ ਪਿਤਾ ਤੋਂ ਉਨ੍ਹਾਂ ਦਾ ਨੌਜਵਾਨ ਪੁੱਤਰ ਖੋਹ ਲਿਆ ਅਤੇ ਉਨ੍ਹਾਂ ਦੀਆਂ ਧੀਆਂ ਨੂੰ ਵੀ ਹਸਪਤਾਲ ਪਹੁੰਚਾ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਵਾਲੇ ਨੇ ਖੜ੍ਹਨਾ ਵੀ ਮੁਨਾਸਬ ਨਹੀਂ ਸਮਝਿਆ ਸਗੋਂ ਮੌਕੇ ਤੋਂ ਦੌੜ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *