ਦਾਣਾ ਮੰਡੀ ਬਣ ਗਈ ਦਰਿਆ, ਪਾਣੀ ਚ ਰੁੜ ਗਿਆ ਝੋਨਾ ਹਾਲਤ ਦੇਖ ਉੱਡ ਜਾਣਗੇ ਹੋਸ਼

2 ਦਿਨ ਤੋਂ ਪੰਜਾਬ ਚ ਪੈ ਰਹੀ ਬੇਮੌਸਮੀ ਬਾਰਸ਼ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਜਿੱਥੇ ਇਸ ਮੀਂਹ ਨੇ ਝੋਨੇ ਦੀ ਕਟਾਈ ਰੋਕ ਦਿੱਤੀ ਹੈ। ਉੱਥੇ ਹੀ ਮੰਡੀਆਂ ਵਿੱਚ ਵੀ ਬਹੁਤ ਬੁਰਾ ਅਸਰ ਪਾਇਆ ਹੈ। ਨਾਭਾ ਦੇ ਭਾਦਸੋਂ ਦੀ ਮੰਡੀ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਅਤੇ ਮੰਡੀ ਨੇ ਝੀਲ ਦਾ ਰੂਪ ਧਾਰ ਲਿਆ। ਝੋਨੇ ਦੀਆਂ ਢੇਰੀਆਂ ਵਿੱਚੋਂ ਝੋਨਾ ਪਾਣੀ ਵਿੱਚ ਰੁੜ੍ਹਦਾ ਵੀ ਦੇਖਿਆ ਗਿਆ। ਬਿਨਾਂ ਤਰਪਾਲਾਂ ਤੋਂ ਬਿਨਾਂ ਕਿਸੇ ਸ਼ੈੱਡ ਤੋਂ ਖੁੱਲ੍ਹੇ ਅਸਮਾਨ ਹੇਠ ਝੋਨਾ ਪਿਆ ਹੈ। ਜੋ ਝੋਨਾ ਬੋਰੀਆਂ ਵਿੱਚ ਪਿਆ ਹੈ।

ਉਸ ਦੇ ਥੱਲੇ ਵੀ ਪਾਣੀ ਫਿਰਦਾ ਦੇਖਿਆ ਗਿਆ। ਸਾਡੇ ਮੁਲਕ ਨੂੰ ਆਜ਼ਾਦ ਹੋਏ ਪੌਣੀ ਸਦੀ ਬੀਤਣ ਵਾਲੀ ਹੈ। ਅਜੇ ਵੀ ਮੰਡੀਆਂ ਵਿਚ ਪੁਖਤਾ ਪ੍ਰਬੰਧ ਨਹੀਂ ਹਨ। ਹਰ ਸਰਕਾਰ ਆਪਣੇ ਕਾਰਜਕਾਲ ਦੌਰਾਨ 5 ਸਾਲ ਡੰਗ ਟਪਾਉਂਦੀ ਰਹਿੰਦੀ ਹੈ। ਕਿਹਾ ਜਾਂਦਾ ਹੈ ਕਿ ਸਰਕਾਰ ਨੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ ਪਰ ਜਦੋਂ ਕੁਦਰਤ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਸਾਰੀ ਪੋਲ ਖੁੱਲ੍ਹ ਜਾਂਦੀ ਹੈ। ਭਾਦਸੋਂ ਦੀ ਮੰਡੀ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।

ਕੁਝ ਝੋਨਾ ਬੋਰੀਆਂ ਵਿੱਚ ਪਿਆ ਹੈ ਅਤੇ ਕਿੰਨੀ ਹੀ ਢੇਰੀਆਂ ਲੱਗੀਆਂ ਹੋਈਆਂ ਹਨ। ਕੋਈ ਤਰਪਾਲਾਂ ਦਾ ਪ੍ਰਬੰਧ ਨਹੀਂ। ਸਰਕਾਰ ਕਹਿੰਦੀ ਹੈ ਕਿ 17 ਫ਼ੀਸਦੀ ਤੋਂ ਜ਼ਿਆਦਾ ਨਮੀ ਵਾਲਾ ਝੋਨਾ ਕਿਸਾਨ ਮੰਡੀਆਂ ਵਿਚ ਨਾ ਲਿਆਉਣ ਪਰ ਇੱਥੇ ਤਾਂ ਫ਼ੀਸਦੀ ਵਾਲੀ ਕਹਾਣੀ ਹੀ ਖ਼ਤਮ ਹੋ ਗਈ। ਕਿਉਂਕਿ ਖੁੱਲ੍ਹੀਆਂ ਪਈਆਂ ਢੇਰੀਆਂ ਉਤੇ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਜ਼ਮੀਨ ਉੱਤੇ ਵੀ ਗੋਡੇ ਗੋਡੇ ਪਾਣੀ ਘੁੰਮ ਰਿਹਾ ਹੈ। ਇਸ ਹਾਲਾਤ ਵਿੱਚ ਤਾਂ ਇਹ ਝੋਨਾ ਪੁੰਗਰ ਜਾਵੇਗਾ। ਇਸ ਤਰ੍ਹਾਂ ਭਾਰੀ ਨੁਕਸਾਨ ਹੋਵੇਗਾ।

ਜ਼ਿਆਦਾਤਰ ਮੰਡੀਆਂ ਵਿਚ ਅਜਿਹੇ ਹੀ ਹਾਲਾਤ ਬਣੇ ਹੋਏ ਹਨ। ਅਨਾਜ ਮੰਡੀ ਰੋਪੜ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਦੇਖੀਆਂ ਜਾ ਚੁੱਕੀਆਂ ਹਨ। ਇਕ ਦਿਨ ਪਹਿਲਾਂ ਤਰਨਤਾਰਨ ਵਿੱਚ ਗੜ੍ਹੇ ਪੈਣ ਦੀ ਖ਼ਬਰ ਵੀ ਮਿਲੀ ਸੀ। ਕਈ ਇਲਾਕਿਆਂ ਵਿੱਚ ਤਾਂ ਖੇਤਾਂ ਵਿੱਚ ਖੜ੍ਹੀ ਫ਼ਸਲ ਹੀ ਗੜਿਆਂ ਨੇ ਝਾੜ ਦਿੱਤੀ ਹੈ। ਮੀਂਹ ਕਾਰਨ ਖੇਤਾਂ ਵਿੱਚ ਕਈ ਦਿਨ ਕੰਬਾਈਨ ਵੀ ਨਹੀਂ ਵੜ ਸਕੇਗੀ। ਜਿਸ ਕਰਕੇ ਝੋਨੇ ਦੀ ਕਟਾਈ ਵਿਚ ਹੋਰ ਦੇਰੀ ਹੋਵੇਗੀ। ਹਾਲਾਤ ਦੱਸਦੇ ਹਨ ਕਿ ਹਾਲਾਤ ਕਿਸਾਨ ਲਈ ਚੰਗੇ ਨਹੀਂ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *