ਦਿਨ ਦਿਹਾੜੇ ਵੱਢਿਆ ਬਜ਼ੁਰਗ, ਹਸਪਤਾਲ ਜਾਣ ਤੱਕ ਹੋ ਗਈ ਮੋਤ

ਸੂਬੇ ਵਿੱਚ ਰੋਜਾਨਾ ਠੱਗੀ ਚੋਰੀ ਦੇ ਮਾਮਲੇ ਵਿਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਲੁੱਟ-ਖੋਹ ਅਤੇ ਜਾਨ ਲੈਣ ਦੇ ਮਾਮਲੇ ਬਹੁਤ ਹੀ ਜ਼ਿਆਦਾ ਸਾਹਮਣੇ ਆ ਰਹੇ ਹਨ। ਕੁਝ ਮਾੜੇ ਅਨਸਰ ਕਿਸੇ ਦੀ ਵੀ ਜਾਨ ਲੈਣ ਲੱਗੇ ਇਹ ਵੀ ਨਹੀਂ ਸੋਚਦੇ ਕਿ ਉਹ ਕਿਸ ਦੀ ਜਾਨ ਲੈਣ ਲੱਗੇ ਹਨ। ਪਤਾ ਨਹੀਂ ਇਨ੍ਹਾਂ ਦਾ ਜ਼ਮੀਰ ਕਿਵੇਂ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ

ਜਿੱਥੇ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਬਿਜ਼ਨਸਮੈਨ ਅਜੀਤ ਸਿੰਘ ਨਾਮਕ ਵਿਅਕਤੀ ਦੇ ਸੱਟਾ ਮਾਰ ਦਿੱਤੀਆਂ ਗਈਆਂ। ਹਾਲਤ ਗੰਭੀਰ ਹੋਣ ਤੇ ਪੀੜਤ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਵਿਅਕਤੀ ਦੀ ਰਸਤੇ ਵਿੱਚ ਹੀ ਮੋਤ ਹੋ ਗਈ। ਪਰਿਵਾਰ ਵੱਲੋਂ ਸਾਰਾ ਮਾਮਲਾ ਪੁਲਿਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਗਿਆ ਹੈ। ਅੰਤਰਾਮ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਜੀਤ ਸਿੰਘ ਦੇ ਲੜਕੇ ਨਾਲ ਰੋਟੀ ਖਾਣ ਗਏ ਸੀ।

ਜਦੋਂ ਉਹ ਰੋਟੀ ਖਾ ਕੇ 10-15 ਮਿੰਟ ਬਾਅਦ ਵਾਪਸ ਆਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਵੱਲੋਂ ਅਜੀਤ ਸਿੰਘ ਦੀ ਜਾਨ ਲੈ ਲਈ ਗਈ ਹੈ। ਉਸ ਨੇ ਦੱਸਿਆ ਕਿ ਅਜੀਤ ਸਿੰਘ ਦੀ ਕਿਸੇ ਨਾਲ ਕੋਈ ਵੀ ਲਾ ਗ ਡਾ ਟ ਨਹੀਂ ਸੀ। ਅਜੀਤ ਸਿੰਘ ਲੱਕੜ ਦਾ ਕੰਮ ਕਰਦਾ ਸੀ।ਉਹ ਉਨ੍ਹਾਂ ਕੋਲ ਕਰੀਬ 30-35 ਸਾਲ ਤੋਂ ਕੰਮ ਕਰਦਾ ਆ ਰਿਹਾ ਹੈ। ਉਹ 3 ਜਾਣੇ ਆਰੇ ਤੇ ਕੰਮ ਕਰਦੇ ਹਨ ਉਸ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ।

ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਅਜੀਤ ਸਿੰਘ ਦੀ ਜਾਨ ਲੈ ਲਈ ਗਈ। ਜਦੋਂ ਅਜੀਤ ਸਿੰਘ ਦਾ ਲੜਕਾ ਅਤੇ ਨੌਕਰ ਰੋਟੀ ਖਾਣ ਲਈ ਗਏ ਹੋਏ ਸਨ ਤਾਂ ਪਿੱਛੋਂ ਕਿਸੇ ਵੱਲੋਂ ਉਸ ਨੂੰ ਇਕੱਲਿਆਂ ਦੇਖ ਕੇ ਅਜਿਹਾ ਕੀਤਾ ਗਿਆ। ਵਾਰਦਾਤ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਕਿਸੇ ਵੱਲੋਂ ਲੁੱਟ-ਖੋਹ ਦੇ ਇਰਾਦੇ ਨਾਲ ਉਨ੍ਹਾਂ ਦੀ ਜਾਨ ਲਈ ਗਈ ਹੋਵੇ। ਕਿਉਂਕਿ ਉਹ ਇਕ ਬਿਜਨਸਮੈਨ ਵਿਅਕਤੀ ਸਨ।

ਜੋ ਆਪਣੇ ਕੋਲ ਕੁਝ ਰੁਪਏ ਰੱਖਦੇ ਸਨ। ਉਸ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਹੀ ਘਟਨਾ ਸਥਾਨ ਤੇ ਪਹੁੰਚੇ। ਉਸ ਵਿਅਕਤੀ ਦੇ ਦੱਸਣ ਅਨੁਸਾਰ ਅਜੀਤ ਸਿੰਘ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਅੱਗੇ ਜਲੰਧਰ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਉਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਸਥਾਨ ਉੱਤੋਂ ਕਿਰਚ ਅਤੇ ਬਾਲਾ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀਆਂ ਨੂੰ ਫੜਿਆ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਨਾਲ ਅਜਿਹੀ ਵਾਰਦਾਤ ਨਾ ਹੋਵੇ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੀਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਸੱਤੀ ਤੱਖਰ ਸ਼ੰਕਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਸੱਟਾ ਮਾਰ ਦਿੱਤੀਆਂ ਗਈਆਂ ਹਨ। ਜਿਸ ਨੂੰ ਹਸਪਤਾਲ ਲਿਜਾਂਦੇ ਹੋਏ ਉਸ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਲੜਕੇ ਗੁਰਦੀਪ ਸਿੰਘ ਦੇ ਬਿਆਨ ਅਨੁਸਾਰ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *