ਕਨੇਡਾ ਬੈਠੇ ਪੁੱਤ ਲਈ ਮਾਂ ਦੇਖਦੀ ਸੀ ਵਿਆਹ ਦੇ ਸੁਪਨੇ, ਜਦ ਸੁਣੀ ਮੋਤ ਦੀ ਖਬਰ ਤਾਂ ਧਾਹਾਂ ਮਾਰ ਮਾਰ ਰੋਈ ਮਾਂ

ਜਦੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਪਡ਼੍ਹ ਲਿਖ ਕੇ ਵੀ ਪੰਜਾਬ ਵਿੱਚ ਨੌਕਰੀ ਨਹੀਂ ਮਿਲਦੀ ਤਾਂ ਉਹ ਵਿਦੇਸ਼ਾਂ ਦਾ ਰੁਖ ਅਖਤਿਆਰ ਕਰਦੇ ਹਨ। ਅੱਜ ਕੱਲ੍ਹ ਹਰ ਇੱਕ ਨੌਜਵਾਨ ਮੁੰਡਾ ਕੁੜੀ ਦਾ ਜ਼ਿੰਦਗੀ ਵਿੱਚ ਇੱਕ ਹੀ ਮਕਸਦ ਹੁੰਦਾ ਹੈ ਕਿ ਉਹ ਬਾਰ੍ਹਵੀਂ ਪਾਸ ਕਰਕੇ ਆਈਲੈੱਟਸ ਕਰੇ ਅਤੇ ਕਨੇਡਾ ਜਾਂ ਆਸਟ੍ਰੇਲੀਆ ਸਟੱਡੀ ਵੀਜ਼ੇ ਉਤੇ ਚਲਾ ਜਾਵੇ। ਉੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀਆਂ ਨੂੰ ਪੀ ਆਰ ਮਿਲ ਹੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ਾਂ ਵਿਚ ਅਜਿਹੀ ਘਟਨਾ ਵਾਪਰ ਜਾਂਦੀ ਹੈ,

ਜੋ ਪਿੱਛੇ ਪੰਜਾਬ ਬੈਠੇ ਵਿਦਿਆਰਥੀ ਦੇ ਪਰਿਵਾਰ ਲਈ ਸਹਿਣਯੋਗ ਨਹੀਂ ਹੁੰਦੀ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦਾ ਬਲਪ੍ਰੀਤ ਸਿੰਘ ਨੌਜਵਾਨ ਕੈਨੇਡਾ ਪੜ੍ਹਾਈ ਕਰਨ ਗਿਆ ਸੀ ਪਰ ਉੱਥੇ ਉਸ ਦੀ ਜਾਨ ਚਲੀ ਗਈ। ਬਲਪ੍ਰੀਤ ਸਿੰਘ ਦੀ ਉਮਰ 20 ਸਾਲ ਸੀ ਅਤੇ ਉਹ ਐਡਮਿੰਟਨ ਵਿਚ ਪੜ੍ਹਾਈ ਕਰਨ ਗਿਆ ਸੀ। ਮ੍ਰਿਤਕ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸ ਦੇ ਪਰਿਵਾਰ ਨੂੰ ਸਦਮੇ ਵਿੱਚ ਦੇਖ ਹਰ ਇਕ ਦਾ ਦਿਲ ਕੰਬ ਉੱਠਦਾ ਹੈ।

ਮ੍ਰਿਤਕ ਦੀ ਮਾਂ ਸਰਕਾਰਾਂ ਨੂੰ ਤਾਅਨਾ ਦਿੰਦੀ ਹੋਈ ਕਹਿੰਦੀ ਹੈ ਕਿ ਜੇ ਸਰਕਾਰਾਂ ਚੰਗੀਆਂ ਹੋਣ ਤਾਂ ਉਹ ਆਪਣੇ ਬੱਚੇ ਬਾਹਰ ਕਿਉਂ ਭੇਜਣ। ਇਹ ਔਰਤ ਰੋਂਦੀ ਹੋਈ ਕਹਿੰਦੀ ਹੈ, ਉਸ ਨੇ ਤਾਂ ਇਥੋਂ ਦਾ ਮਾਹੌਲ ਦੇਖ ਕੇ ਆਪਣੇ ਬੱਚੇ ਨੂੰ ਵਿਦੇਸ਼ ਭੇਜਿਆ ਸੀ। ਘਰ ਵਿੱਚ ਕੋਈ ਕਮੀ ਨਹੀਂ ਸੀ। ਉਹ ਕਹਿੰਦੀ ਹੈ- ਮੇਰੇ ਬੱਚੇ ਦੀ ਆਕਸੀਜਨ ਬੰਦ ਨਾ ਕਰਿਓ। ਆਕਸੀਜਨ ਲੱਗੀ ਰਹਿਣ ਦਿਓ। ਕਦੇ ਉਹ ਸਰਕਾਰਾਂ ਨੂੰ ਤਾਅਨਾ ਦਿੰਦੀ ਹੋਈ ਕਹਿੰਦੀ ਹੈ ਕਿ ਅਮਲ ਦੀ ਵਿਕਰੀ ਬੰਦ ਕੀਤੀ ਜਾਵੇ।

ਉਹ ਆਪਣੇ ਪੁੱਤਰ ਦੀ ਯੋਗਤਾ ਬਾਰੇ ਦੱਸਦੀ ਹੈ ਕਿ ਉਸ ਦੇ 10ਵੀਂ ਜਮਾਤ ਵਿੱਚੋਂ 96 ਫ਼ੀਸਦੀ ਨੰਬਰ ਸਨ। ਸਾਡੇ ਮੁਲਕ ਵਿੱਚ ਯੋਗਤਾ ਹੋਣ ਦੇ ਬਾਵਜੂਦ ਵੀ ਕਿੰਨੇ ਹੀ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਸਰਕਾਰਾਂ ਕਦੋਂ ਇਸ ਪਾਸੇ ਧਿਆਨ ਦੇਣਗੀਆਂ? ਕਦੋਂ ਤਕ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਰੁਜ਼ਗਾਰ ਲੱਭਦੇ ਰਹਿਣਗੇ? ਇਹ ਇਸ ਇਕੱਲੇ ਨੌਜਵਾਨ ਦੀ ਕਹਾਣੀ ਨਹੀਂ ਹੈ। ਉਸ ਵਰਗੇ ਅਨੇਕਾਂ ਹੀ ਨੌਜਵਾਨ ਵਿਦੇਸ਼ਾਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *