ਕਰਵਾਚੌਥ ਵਾਲੇ ਦਿਨ ਹੋਈ ਪਤੀ ਦੀ ਮੋਤ, ਜਿਊਂਦਾ ਕਰਨ ਲਈ ਗੋਹੇ ਚ ਦੱਬੀ ਲਾਸ਼

ਇਹ ਮਾਮਲਾ ਜ਼ਿਲਾ ਸਿਰਸਾ ਦੇ ਮੰਡੀ ਕਾਲਾਂਵਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤਨੀ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਿਆ ਗਿਆ ਸੀ ਪਰ ਇਸ ਔਰਤ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਤੀ ਨਾਲ ਅੱਜ ਕੀ ਵਾਪਰ ਜਾਣਾ ਹੈ। ਔਰਤ ਦੇ ਪੈਰਾਂ ਹੇਠੋਂ ਉਸ ਸਮੇਂ ਜ਼ਮੀਨ ਖਿਸਕ ਗਈ, ਜਦੋਂ ਉਸ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਪਤੀ ਦੀ ਜਾਨ ਜਾਂਦੀ ਵੇਖੀ। ਉਸ ਨੂੰ ਕੀ ਪਤਾ ਸੀ ਕਿ ਅੱਜ ਦੇ ਹੀ ਦਿਨ ਉਸ ਦੇ ਪਤੀ ਨਾਲ ਅਜਿਹਾ ਹਾਦਸਾ ਵਾਪਰ ਜਾਵੇਗਾ।

ਪ੍ਰਾਪਰ ਜਾਣਕਾਰੀ ਮੁਤਾਬਿਕ ਦੇਵੀ ਲਾਲ ਪਾਰਕ ਦੇ ਨੇੜੇ ਰਹਿਣ ਵਾਲਾ 32 ਸਾਲਾ ਨੌਜਵਾਨ ਜਗਜੀਤ ਸਿੰਘ ਜੋ ਕਿ ਦੇਸੂ ਰੋਡ ਤੇ ਸਥਿਤ ਇਕ ਪ੍ਰਾਈਵੇਟ ਲੈਬ ਵਿੱਚ ਕੰਮ ਕਰਦਾ ਸੀ। ਕਰਵਾ ਚੌਥ ਵਾਲੇ ਦਿਨ ਨਹਾਉਣ ਉਪਰੰਤ ਗਿੱਲੇ ਤੌਲੀਏ ਨੂੰ ਸੁਕਾਉਣ ਲਈ ਤਾਰ ਉੱਤੇ ਸੁੱਕਣਾ ਪਾਉਣ ਗਿਆ ਤਾਂ ਇਸ ਦੌਰਾਨ ਹੀ ਉਸ ਨੂੰ ਕਰੰਟ ਲੱਗ ਗਿਆ। ਜਿਸ ਕਾਰਨ ਜਗਜੀਤ ਸਿੰਘ ਦੀ ਹਾਲਤ ਨਾ-ਜ਼ੁ-ਕ ਹੋ ਗਈ ਅਤੇ ਪਰਿਵਾਰ ਵੱਲੋਂ ਉਸ ਨੂੰ ਨਾਲ ਦੀ ਨਾਲ ਹੀ ਡਾਕਟਰ ਕੋਲ ਲਿਜਾਇਆ ਗਿਆ।

ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂ ਪਰਿਵਾਰ ਵਾਲੇ ਮ੍ਰਿਤਕ ਦੇਹ ਨੂੰ ਘਰ ਲੈ ਕੇ ਆਏ ਤਾਂ ਕਿਸੇ ਰਿਸ਼ਤੇਦਾਰ ਨੇ ਦੱਸਿਆ ਕਿ ਕਰੰਟ ਲੱਗਣ ਵਾਲੇ ਵਿਅਕਤੀ ਨੂੰ ਜੇ ਗੋਹੇ ਵਿਚ ਰੱਖਿਆ ਜਾਵੇ ਤਾਂ ਅਜਿਹਾ ਕਰਨ ਨਾਲ ਕਰੰਟ ਦਾ ਅਸਰ ਖਤਮ ਹੋ ਜਾਂਦਾ ਹੈ। ਪਰਿਵਾਰ ਨੇ ਉਸ ਵਿਅਕਤੀ ਦੀ ਗੱਲ ਮੰਨ ਲਈ ਅਤੇ ਮ੍ਰਿਤਕ ਦੇ ਜਿੰਦਾ ਹੋਣ ਦੀ ਆਸ ਵਿਚ ਲਾਸ਼ ਨੂੰ 2 ਘੰਟੇ ਮਿੱਟੀ ਵਿੱਚ ਦੱਬ ਕੇ ਰੱਖਿਆ ਅਤੇ ਦੇਸੀ ਘਿਓ ਦੀ ਮਾਲਿਸ਼ ਵੀ ਕੀਤੀ।

ਜਦੋਂ ਸਰੀਰ ਵਿੱਚ ਹਿਲਜੁਲ ਨਾ ਹੋਈ ਤਾਂ ਕਿਹਾ ਗਿਆ ਕਿ ਮੀਂਹ ਕਾਰਨ ਮਿੱਟੀ ਗਿੱਲੀ ਹੋ ਗਈ ਹੈ। ਜਿਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਗੋਹੇ ਵਿੱਚ ਦੱਬ ਦਿੱਤਾ ਗਿਆ। ਕਈ ਘੰਟੇ ਬਾਅਦ ਸਰੀਰ ਵਿੱਚ ਹਿਲਜੁਲ ਹੋਣ ਦੀ ਗੱਲ ਕਹੀ ਗਈ ਅਤੇ ਜਗਜੀਤ ਸਿੰਘ ਨੂੰ ਮੁੜ ਨਿੱਜੀ ਹਸਪਤਾਲ ਲਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਫਿਰ ਤੋਂ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਬਾਅਦ ਦੁਪਹਿਰ ਕਰੀਬ 3:30 ਵਜੇ ਬਿਨਾਂ ਕਿਸੇ ਪੁਲਿਸ ਕਾਰਵਾਈ ਦੇ ਸੋਗਮਈ ਮਾਹੌਲ ਵਿੱਚ ਦੇਹ ਦਾ ਸਸਕਾਰ ਕਰ ਦਿੱਤਾ ਗਿਆ।

Leave a Reply

Your email address will not be published. Required fields are marked *