ਡਰਾਈਵਰ ਤੇ ਕੰਡਕਟਰ ਦੀ ਕਰਤੂਤ ਤੋਂ ਦੁਖੀ ਹੋਏ ਮੁੰਡੇ ਕੁੜੀਆਂ ਨੇ ਲਾ ਦਿੱਤਾ ਧਰਨਾ

ਪੰਜਾਬ ਵਿੱਚ ਸਰਕਾਰ ਵੱਲੋਂ ਲੜਕੀਆਂ ਲਈ ਸਰਕਾਰੀ ਬੱਸਾਂ ਦਾ ਕਰਾਇਆ ਮੁਫ਼ਤ ਕੀਤਾ ਹੋਇਆ ਹੈ। ਇਸ ਦੇ ਚਲਦਿਆਂ ਹੀ ਕੁਝ ਸਰਕਾਰੀ ਬੱਸ ਡਰਾਈਵਰ ਸਵਾਰੀ ਚੜਾਉਣ ਲਈ ਬੱਸ ਨੂੰ ਰੋਕ ਦੇ ਹੀ ਨਹੀਂ। ਜਿਸ ਕਾਰਨ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਚੜਨ ਲਈ ਬੱਸ ਡਰਾਈਵਰ ਬੱਸਾਂ ਨੂੰ ਰੋਕਦੇ ਹੀ ਨਹੀਂ।

ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁ ਸ਼ ਕਿ ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੀਆਂ ਮੰਗਾਂ ਦੀ ਪੂਰਤੀ ਲਈ ਵਿਦਿਆਰਥੀਆਂ ਵੱਲੋਂ ਰੋਡ ਦੇ ਵਿਚਕਾਰ ਬੱਸਾਂ ਨੂੰ ਰੋਕ ਕੇ ਧਰਨਾ ਲਗਾ ਦਿੱਤਾ ਗਿਆ। ਇਕ ਲੜਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਉਨ੍ਹਾਂ ਨੂੰ ਹਰ ਰੋਜ਼ ਕਾਲਜ਼ ਜਾਣ ਲਈ ਬੱਸ ਵਿੱਚ ਜਾਣਾ ਹੀ ਪੈਂਦਾ ਹੈ ਪਰ ਬੱਸਾਂ ਵਾਲੇ ਬੱਸ ਨੂੰ ਰੋਕਦੇ ਹੀ ਨਹੀਂ। ਲੜਕੀ ਨੇ ਦੱਸਿਆ ਕਿ ਉੱਥੇ 4 ਬੱਸਾਂ ਆਉਂਦੀਆਂ ਹਨ। ਜਿਨ੍ਹਾਂ ਵਿਚੋਂ ਕੋਈ ਵੀ ਬੱਸ ਰੋਕੀ ਨਹੀਂ ਜਾਂਦੀ।

ਜੇਕਰ ਕੋਈ ਬੱਸ ਰੁਕ ਜਾਵੇ ਤਾਂ ਬੱਸ ਡਰਾਈਵਰ ਜਾਂ ਕੰਡਕਟਰ ਵੱਲੋਂ ਬੋਲ ਦਿੱਤਾ ਜਾਂਦਾ ਹੈ ਕਿ ਉਹ ਅਗਲੀ ਬੱਸ ਵਿੱਚ ਆ ਜਾਣ। ਲੜਕੀ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਸਰਕਾਰ ਵੱਲੋਂ ਕਰਾਇਆ ਮੁਫ਼ਤ ਕੀਤਾ ਗਿਆ ਹੈ ਪਰ ਬੱਸਾਂ ਵਾਲੇ ਬੱਸ ਨੂੰ ਰੋਕਦੇ ਨਹੀਂ। ਜਿਸ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁ ਸ਼ ਕਿ ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਤੰਗ ਹੋ ਕੇ ਉਨ੍ਹਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਧਰਨਾ ਲਗਾਉਣ ਦਾ ਕੋਈ ਇਰਾਦਾ ਨਹੀਂ ਸੀ।

ਉਨ੍ਹਾਂ ਦੇ ਮੁਹੱਲੇ ਵਿੱਚ ਅੱਜ ਟਰਾਂਸਪੋਰਟ ਮੰਤਰੀ ਦਾ ਫੇਰਾ ਸੀ। ਜਿਸ ਕਾਰਨ ਉਹ ਆਪਣਾ ਮੰਗ ਪੱਤਰ ਦੇਣ ਆਏ ਸੀ। ਇਸ ਦੌਰਾਨ ਪੀ.ਆਰ.ਟੀ,ਸੀ ਬਠਿੰਡਾ ਡੀਪੂ ਬੱਸ ਮੌੜਾ ਤੋਂ ਆ ਰਹੀ ਸੀ। ਬੱਸ ਵਿਚ ਉਨਾਂ ਦੀ ਪਰਿਵਾਰਿਕ ਲੜਕੀ ਵੀ ਸਵਾਰ ਸੀ। ਬੱਸ ਚਾਲਕ ਲੜਕੀ ਨੂੰ ਪੁੱਠਾ ਸਿੱਧਾ ਬੋਲ ਰਿਹਾ ਸੀ। ਇਹ ਦੇਖਦੇ ਹੋਏ ਉਨ੍ਹਾਂ ਵੱਲੋਂ ਬੱਸ ਨੂੰ ਰੋਕ ਲਿਆ ਗਿਆ। ਇਸ ਦੌਰਾਨ ਵਿਦਿਆਰਥੀ ਵੀ ਉਨ੍ਹਾਂ ਨਾਲ ਖ ਹਿ ਬ ੜ ਨ ਲਗੇ। ਉਨ੍ਹਾਂ ਵਲੋਂ ਬੱਸ ਨੂੰ ਵਿਚ ਰਸਤੇ ਹੀ ਖੜਾ ਦਿੱਤਾ ਗਿਆ ਅਤੇ ਰੋਸ ਵਜੋਂ ਧਰਨਾ ਲਗਾ ਦਿੱਤਾ ਗਿਆ। ਵਿਅਕਤੀ ਵੱਲੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਜਾ ਰਿਹਾ ਹੈ

ਕਿ ਉਨ੍ਹਾਂ ਨੇ ਅਖ਼ਬਾਰਾਂ ਵਿਚ ਵੀ ਕਈ ਵਾਰ ਇਸ ਸਬੰਧੀ ਖ਼ਬਰ ਲਗਾਈ ਹੈ ਕਿ ਇਥੇ ਵਿਦਿਆਰਥੀਆਂ ਲਈ ਬੱਸ ਨਹੀਂ ਰੋਕੀ ਜਾਂਦੀ। ਜਿਸ ਕਾਰਨ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਇਸ ਕਾਰਨ ਉਹ ਵਿਦਿਆਰਥੀ ਜਥੇਬੰਦੀ ਐਸੋਸੀਏਸ਼ਨ ਵਲੋਂ ਮੰਗ ਕਰ ਰਹੇ ਹਨ ਕਿ ਇੱਥੇ ਹਰ ਇੱਕ ਬੱਸ ਰੋਕੀ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਵੀ ਸਖਤ ਹੋ ਸਕਦਾ ਹੈ। ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਉਹ ਅਜੇ ਜਾਂਚ ਦਾ ਵਿਸ਼ਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *