ਭੋਗ ਤੋਂ ਵਾਪਿਸ ਆ ਰਹੇ ਪਰਿਵਾਰ ਨਾਲ ਜੱਗੋ ਤੇਰਵੀ, ਸਕਿੰਟਾਂ ਚ ਖਤਮ ਹੋ ਗਿਆ ਸਾਰਾ ਟੱਬਰ

ਨਾਭਾ ਭਾਦਸੋਂ ਰੋਡ ਤੇ ਵਾਪਰੇ ਸੜਕ ਹਾਦਸੇ ਨੇ ਦੇਖਣ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਇੱਥੇ ਆਹਮੋ ਸਾਹਮਣੇ ਤੋਂ ਆ ਰਹੀਆਂ 2 ਕਾਰਾਂ ਆਪਸ ਵਿੱਚ ਟਕਰਾ ਗਈਆਂ, ਜਿਸ ਦੀ ਵਜ੍ਹਾ ਨਾਲ 3 ਜਾਨਾਂ ਚਲੀਆਂ ਗਈਆਂ ਅਤੇ 3 ਜੀਆਂ ਨੂੰ ਪਟਿਆਲਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਹਾਦਸੇ ਸਮੇਂ ਬਾਰਸ਼ ਹੋ ਰਹੀ ਸੀ। ਇਕ ਵਿਅਕਤੀ ਨੇ ਦੱਸਿਆ ਹੈ ਕਿ 12 ਤਰੀਕ ਨੂੰ ਉਨ੍ਹਾਂ ਦੇ ਪੁੱਤਰ ਦਾ ਦੇਹਾਂਤ ਹੋ ਗਿਆ ਸੀ।

ਉਸ ਦੇ ਭੋਗ ਤੋਂ ਬਾਅਦ ਉਹ ਵਾਪਸ ਮਕਾਣ ਜਾ ਰਹੇ ਸਨ। ਨਾਭਾ ਨੇੜੇ ਉਨ੍ਹਾਂ ਦੀ ਕਾਰ ਨਾਲ ਇੱਕ ਹੋਰ ਕਾਰ ਸਾਹਮਣੇ ਤੋਂ ਟਕਰਾ ਗਈ ਜਿਸ ਕਰਕੇ ਉਨ੍ਹਾਂ ਦੀ ਮਾਤਾ ਨੇ ਥਾਂ ਤੇ ਹੀ ਅੱਖਾਂ ਮੀਟ ਲਈਆਂ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਕਾਰ ਵਿੱਚ ਉਨ੍ਹਾਂ ਦਾ ਪੁੱਤਰ, ਬੇਟਾ ਅਤੇ ਪਤਨੀ ਵੀ ਸਵਾਰ ਸਨ। ਇਨ੍ਹਾਂ ਦੇ ਸੱਟਾਂ ਲੱਗਣ ਕਾਰਨ ਇਨ੍ਹਾਂ ਨੂੰ ਪਟਿਆਲਾ ਦੇ ਹਸਪਤਾਲ ਵਿਚ ਭੇਜ ਦਿੱਤਾ ਗਿਆ ਪਰ ਇੱਕ ਜੀਅ ਨੂੰ ਪਟਿਆਲਾ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਆਪਣੀ ਸਾਈਡ ਤੇ ਜਾ ਰਹੇ ਸਨ। ਦੂਜੀ ਗੱਡੀ ਗਲਤ ਸਾਈਡ ਆ ਕੇ ਉਨ੍ਹਾਂ ਦੀ ਗੱਡੀ ਵਿੱਚ ਵੱਜੀ ਹੈ। ਜਿਸ ਨਾਲ ਇਹ ਭਾਣਾ ਵਾਪਰ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਮੀਂਹ ਪੈ ਰਿਹਾ ਸੀ। ਉਨ੍ਹਾਂ ਨੂੰ ਚੌਕੀ ਵਿੱਚ ਇਤਲਾਹ ਮਿਲੀ ਕਿ ਮਲਕੀਤ ਕੰਬਾਈਨ ਦੇ ਸਾਹਮਣੇ 2 ਗੱਡੀਆਂ ਆਪਸ ਵਿਚ ਟਕਰਾ ਗਈਆਂ ਹਨ। ਜਿਸ ਕਰਕੇ ਉਹ ਤੁਰੰਤ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ 3 ਵਿਅਕਤੀਆਂ ਦੀ ਜਾਨ ਜਾ ਚੁੱਕੀ ਸੀ ਅਤੇ 3 ਵਿਅਕਤੀਆਂ ਦੇ ਸੱਟਾਂ ਲੱਗੀਆਂ ਸਨ।

ਉਨ੍ਹਾਂ ਨੇ ਮਿ੍ਤਕਾਂ ਨੂੰ ਕੱਢਕੇ ਸਿਵਲ ਹਸਪਤਾਲ ਨਾਭਾ ਭੇਜ ਦਿੱਤਾ ਅਤੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਸਨ ਉਨ੍ਹਾਂ ਨੂੰ ਪਟਿਆਲਾ ਦੇ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਘੰਟਾ ਤਾਂ ਪਹਿਲਾਂ ਐਂਬੂਲੈਂਸ ਹੀ ਨਹੀਂ ਆਈ। ਜਦੋਂ ਆਈ ਤਾਂ ਉਹ ਕਹਿਣ ਲੱਗੇ ਕਿ ਉਹ ਮ੍ਰਿਤਕ ਦੇਹਾਂ ਨਹੀਂ ਚੁੱਕਦੇ। ਉਹ ਤਾਂ ਉਨ੍ਹਾਂ ਵਿਅਕਤੀਆਂ ਨੂੰ ਹੀ ਹਸਪਤਾਲ ਪੁਚਾਉਂਦੇ ਹਨ ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ।ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *