ਮਸ਼ਹੂਰ ਮਾਡਲ ਨਾਲ ਸੀ ਪਤੀ ਦੇ ਸਬੰਧ! ਪਤਨੀ ਨੇ ਪੈਸੇ ਦੇ ਕੇ ਕਰਵਾਤਾ ਐਡਾ ਵੱਡਾ ਕਾਂਡ

ਪਿਆਰ ਸਬੰਧਾਂ ਕਾਰਨ ਕਿਸ ਤਰ੍ਹਾਂ ਘਰ ਉਜੜਦੇ ਹਨ? ਇਸ ਦੀ ਉਦਾਹਰਨ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਦੇਖਣ ਨੂੰ ਮਿਲੀ। ਜਿੱਥੇ ਇਕ ਬਿਲਡਰ ਅਤੇ ਮਾਡਲ ਮੋਨਾ ਰਾਏ ਵਿਚਕਾਰ ਚੱਲ ਰਹੇ ਪ੍ਰੇਮ ਸਬੰਧਾਂ ਕਾਰਨ ਬਿਲਡਰ ਦੀ ਪਤਨੀ ਨੇ ਸੁਪਾਰੀ ਦੇ ਕੇ ਮਾਡਲ ਮੋਨਾ ਰਾਏ ਨੂੰ ਰਸਤੇ ਵਿੱਚੋਂ ਹੀ ਹਟਾ ਦਿੱਤਾ। ਬਿਲਡਰ ਨੇ ਮਾਡਲ ਮੋਨਾ ਰਾਏ ਨੂੰ ਆਪਣਾ ਫਲੈਟ ਅਤੇ ਜ਼ਮੀਨ ਦੇ ਦਿੱਤੀ। ਜਿਸ ਤੋਂ ਉਸ ਦੀ ਪਤਨੀ ਨਾਰਾਜ਼ ਸੀ। ਪਤਨੀ ਵਾਰ ਵਾਰ ਆਪਣੇ ਪਤੀ ਨੂੰ ਰੋਕਦੀ ਸੀ

ਪਰ ਪਤੀ ਨਹੀਂ ਸੀ ਮੰਨਦਾ। ਇਸ ਤੋਂ ਬਾਅਦ ਪਤਨੀ ਨੇ ਆਪਣੇ ਕਿਸੇ ਰਿਸ਼ਤੇਦਾਰ ਰਾਹੀਂ ਕਿਸੇ ਨੂੰ 5 ਲੱਖ ਰੁਪਏ ਸੁਪਾਰੀ ਦੇ ਕੇ ਮੋਨਾ ਨੂੰ ਰਸਤੇ ਵਿੱਚੋਂ ਹਟਾਉਣ ਦਾ ਫ਼ੈਸਲਾ ਕਰ ਲਿਆ। 5 ਲੱਖ ਰੁਪਏ ਲੈਣ ਵਾਲੇ ਨੇ ਅੱਗੇ ਭੀਮ ਯਾਦਵ ਨਾਮ ਦੇ ਬੰਦੇ ਨੂੰ 70 ਹਜ਼ਾਰ ਰੁਪਏ ਦੇ ਕੇ ਇਸ ਕੰਮ ਲਈ ਰਾਜ਼ੀ ਕਰ ਲਿਆ। 12 ਅਕਤੂਬਰ ਨੂੰ ਕਿਸੇ ਨੇ ਗਨ ਨਾਲ ਮੋਨਾ ਤੇ ਨਿਸ਼ਾਨਾ ਲਗਾ ਦਿੱਤਾ। ਬਿਲਡਰ ਵੀ ਉਸ ਦਿਨ ਮੋਨਾ ਨੂੰ ਮਿਲਣ ਲਈ ਗਿਆ ਸੀ। ਜਿਸ ਕਰਕੇ ਜਾਂਚ ਕਰਦੀ ਹੋਈ।

ਪੁਲਿਸ ਬਿਲਡਰ ਦੇ ਘਰ ਪਟਨਾ ਦੇ ਫੁਲਵਾੜੀ ਸ਼ਰੀਫ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ ਪਹੁੰਚ ਗਈ। ਉੱਥੇ ਪੁਲਿਸ ਨੂੰ ਕੁਝ ਦਾਰੂ ਦੀਆਂ ਬੋਤਲਾਂ ਮਿਲ ਗਈਆਂ ਅਤੇ ਦਾਰੂ ਦੇ ਚੱਕਰ ਵਿੱਚ ਪੁਲਿਸ ਨੇ ਬਿਲਡਰ ਨੂੰ ਫੜ ਲਿਆ। ਇੱਥੋਂ ਹੀ ਪੁਲਿਸ ਨੂੰ ਦੋਸ਼ੀ ਭੀਮ ਯਾਦਵ ਦਾ ਨੰਬਰ ਮਿਲ ਗਿਆ। ਪੁਲਿਸ ਨੇ ਲੋਕੇਸ਼ਨ ਸਰਚ ਕਰਕੇ ਭੀਮ ਯਾਦਵ ਨੂੰ ਕਾਬੂ ਕਰ ਲਿਆ ਹੈ। ਇਸ ਤੋਂ ਬਾਅਦ 17 ਅਕਤੂਬਰ ਨੂੰ ਮੋਨਾ ਰਾਏ ਦਮ ਤੋੜ ਗਈ। ਮੋਨਾ ਦੇ ਦਮ ਤੋੜ ਜਾਣ ਤੋਂ ਬਾਅਦ ਜਾਂਚ ਵਿੱਚ ਰੁਕਾਵਟ ਆ ਗਈ ਹੈ।

ਜਿਸ ਵਿਅਕਤੀ ਨੇ ਭੀਮ ਯਾਦਵ ਨੂੰ 70 ਹਜ਼ਾਰ ਰੁਪਏ ਦਿੱਤੇ ਸਨ, ਉਹ ਵੀ ਪੁਲਿਸ ਦੇ ਅਜੇ ਕਾਬੂ ਨਹੀਂ ਆਇਆ ਅਤੇ ਜਿਸ ਨੇ 5 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ ਉਸ ਤੇ ਵੀ ਸ਼ਿਕੰਜਾ ਨਹੀਂ ਕੱਸਿਆ ਗਿਆ। ਪੁਲਿਸ ਦੁਆਰਾ ਕਾਬੂ ਕੀਤੇ ਗਏ ਆਰਾ ਦੇ ਉਦਵੰਤ ਨਗਰ ਦੇ ਭੀਮ ਯਾਦਵ ਨੇ ਇਹ ਖੁਲਾਸਾ ਕੀਤਾ ਹੈ ਕਿ ਇਸ ਘਟਨਾ ਪਿੱਛੇ ਬਿਲਡਰ ਦੀ ਪਤਨੀ ਦੀ ਸਾਜ਼ਿਸ਼ ਸੀ।

Leave a Reply

Your email address will not be published. Required fields are marked *