ਵਿਆਹ ਵਾਲੇ ਘਰ ਚ ਅਸਮਾਨ ਤੋਂ ਡਿੱਗੀ ਤਬਾਹੀ, 2 ਮਿੰਟਾਂ ਚ ਸਾਰਾ ਦਾਜ ਦਹੇਜ ਹੋ ਗਿਆ ਸੁਆਹ

ਇਨਸਾਨ ਨਾਲ ਅਗਲੇ ਪਲ ਕੀ ਹੋ ਜਾਣਾ ਹੈ, ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕਿਉਕਿ ਹਰ ਇਨਸਾਨ ਆਪਣੇ ਆਉਣ ਵਾਲੇ ਸਮੇਂ ਬਾਰੇ ਚੰਗਾ ਹੀ ਸੋਚਦਾ ਹੈ। ਉਸ ਨਾਲ ਚੰਗਾ ਮਾੜਾ ਜੋ ਵੀ ਹੋਣਾ ਹੈ, ਉਹ ਸਿਰਫ ਰੱਬ ਨੂੰ ਹੀ ਪਤਾ ਹੁੰਦਾ ਹੈ। ਇਸ ਤਰਾਂ ਹੀ ਇਨਸਾਨ ਨਾਲ ਕਦੇ ਕਦੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜੋ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚੇ ਹੁੰਦੇ। ਉਨ੍ਹਾਂ ਹਾਦਸਿਆਂ ਨੂੰ ਭੁਲਾਉਣਾ ਇਨਸਾਨ ਲਈ ਬਹੁਤ ਜ਼ਿਆਦਾ ਮੁ ਸ਼ ਕਿ ਲ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਸ਼ਹਿਰ ਤੋਂ ਸਾਹਮਣੇ ਆਇਆ ਹੈ।

ਜਿੱਥੋਂ ਦੀ ਰਹਿਣ ਵਾਲੀ ਇਕ ਮਾਂ ਨੇ ਸੋਚਿਆ ਸੀ ਕਿ ਉਹ ਆਪਣੀ ਧੀ ਦਾ ਵਿਆਹ ਪੂਰੇ ਚਾਂਵਾ ਨਾਲ ਕਰੇਗੀ। ਇਸ ਦੇ ਲਈ ਉਸ ਨੇ ਕਰਜ਼ਾ ਵੀ ਚੁੱਕਿਆ ਪਰ ਬੀਤੀ ਰਾਤ ਅਸਮਾਨੀ ਬਿਜਲੀ ਡਿੱਗਣ ਕਾਰਨ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿਸ ਕਾਰਨ ਉਸ ਦੇ ਸਾਰੇ ਅਰਮਾਨਾਂ ਉੱਤੇ ਪਾਣੀ ਹੀ ਫਿਰ ਗਿਆ। ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਵਿੱਚ ਹੀ ਵਿਆਹ ਹੈ। ਜਿਸ ਦੇ ਲਈ ਉਨ੍ਹਾਂ ਨੇ ਇਕ ਲੱਖ ਰੁਪਏ ਦਾ ਲੋਨ ਚੁੱਕ ਕੇ ਵਿਆਹ ਲਈ ਸਮਾਨ ਬਣਾਇਆ ਸੀ।

ਬੀਤੀ ਰਾਤ 8:30 ਦੇ ਕਰੀਬ ਉਹ ਆਪਣੇ ਘਰ ਤੋਂ 2 ਮਿੰਟ ਲਈ ਹੀ ਬਾਹਰ ਗਈ ਸੀ, ਤੇ ਉਹਨਾਂ ਦੀ ਛੋਟੀ ਲੜਕੀ ਗੇਟ ਵਿੱਚ ਆਪਣੇ ਚਾਚੇ ਦੇ ਘਰ ਖੜੀ ਸੀ। ਇਸ ਦੌਰਾਨ ਹੀ ਅਸਮਾਨੀ ਬਿਜਲੀ ਡਿੱਗਣ ਕਾਰਨ ਉਨ੍ਹਾਂ ਦੀ ਧੀ ਦਾ ਸਾਰਾ ਸ਼ਗਨਾਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਜਿਸ ਵਿੱਚ ਫਰਿੱਜ, ਕੂਲਰ, ਅਲਮਾਰੀ, ਕੱਪੜੇ ਅਤੇ ਘਰ ਦਾ ਵੀ ਸਾਰਾ ਸਮਾਨ ਸੀ। ਉਨ੍ਹਾਂ ਦੇ ਗੁਆਂਢੀਆਂ ਵੱਲੋਂ ਅੱਗ ਨੂੰ ਬੁਝਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਘਰ ਵਿੱਚ ਉਹ ਅਤੇ ਉਨ੍ਹਾਂ ਦੀਆਂ 2 ਬੇਟੀਆਂ ਰਹਿੰਦੀਆਂ ਹਨ।

ਉਨ੍ਹਾਂ ਦੇ ਪਤੀ ਮਜ਼ਦੂਰੀ ਲਈ ਸ੍ਰੀ-ਨਗਰ ਗਏ ਹੋਏ ਹਨ ਤੇ ਇਕ ਲੜਕਾ ਉਹ ਵੀ ਘਰ ਤੋਂ ਬਾਹਰ ਕੰਮ ਸਿੱਖ ਰਿਹਾ ਹੈ। ਇਸ ਕਾਰਨ ਉਨ੍ਹਾਂ ਦੀ ਪ੍ਰਸ਼ਾਸ਼ਨ ਅਤੇ ਲੋਕਾਂ ਨੂੰ ਫਰਿਆਦ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8:30 ਵਜੇ ਬਹੁਤ ਜ਼ੋਰ ਨਾਲ ਬਿਜਲੀ ਕੜਕੀ। ਜਦੋਂ ਉਨ੍ਹਾ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਇਸ ਘਰ ਵਿਚ ਅੱਗ ਦੀਆਂ 20-20 ਫੁੱਟ ਉੱਚੀਆਂ ਲਾਟਾਂ ਨਿਕਲ ਰਹੀਆਂ ਸਨ। ਜਦੋਂ ਤੱਕ ਲੋਕ ਇਕੱਠੇ ਹੋਏ, ਉਦੋਂ ਤੱਕ ਅੱਗ ਵਿਕਰਾਲ ਰੂਪ ਧਾਰਨ ਕਰ ਚੁੱਕੀ ਸੀ।

ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀ ਦੇ ਵਿਆਹ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਪਰਿਵਾਰ ਦਾ ਲੱਗਭੱਗ 3 ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਉਹਨਾਂ ਵੱਲੋ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਲੜਕੀ ਦਾ ਵਿਆਹ ਸਹੀ ਢੰਗ ਨਾਲ ਕੀਤਾ ਜਾ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *