ਅਸਮਾਨੀ ਬਿਜਲੀ ਗਿਰਨ ਨਾਲ ਨੁਕਸਾਨੇ ਘਰ ਚ, ਮਸੀਹਾ ਬਣਕੇ ਆਈਆਂ ਕੁੜੀਆਂ ਪਰਿਵਾਰ ਹੋਇਆ ਖੁਸ਼

ਬੀਤੇ ਦਿਨੀਂ ਗੁਰਦਾਸਪੁਰ ਦੇ ਇੱਕ ਪਿੰਡ ਕਲੀਜਪੁਰ ਵਿਖੇ ਇੱਕ ਘਰ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਦੇ ਨਾਲ ਨਾਲ ਲੜਕੀ ਦੇ ਵਿਆਹ ਲਈ ਇਕੱਠਾ ਕੀਤਾ ਗਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਇਸ ਕਾਰਨ ਲੜਕੀ ਦੀ ਮਾਂ ਵੱਲੋਂ ਰੋ-ਰੋ ਕੇ ਮੱਦਦ ਲਈ ਗੁਹਾਰ ਲਗਾਈ ਜਾ ਰਹੀ ਸੀ। ਅੱਜ ਇਸ ਪੀੜਤ ਪਰਿਵਾਰ ਦੀ ਨਰੂਲਾ ਪਰਿਵਾਰ ਵੱਲੋਂ ਮਦਦ ਕੀਤੀ ਗਈ। ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਰੂਲਾ ਪਰਿਵਾਰ ਨੇ ਉਨ੍ਹਾਂ ਦੇ ਘਰ ਆ ਕੇ ਲੜਕੀ ਦੇ ਵਿਆਹ ਦਾ ਸਾਰਾ ਸਮਾਨ ਦੇ ਦਿੱਤਾ।

ਜਿਸ ਵਿੱਚ ਫਰਿੱਜ, ਵਾਸ਼ਿੰਗ ਮਸ਼ੀਨ, ਬੈੱਡ, ਅਲਮਾਰੀ ਅਤੇ 30 ਹਜ਼ਾਰ ਰੁਪਏ ਨਗਦ ਦਿੱਤੇ ਗਏ। ਉਨ੍ਹਾਂ ਵੱਲੋਂ ਨਰੂਲਾ ਪਰਿਵਾਰ ਦਾ ਦਿਲ ਤੋਂ ਧੰਨਵਾਦ ਕੀਤਾ ਜਾ ਰਿਹਾ ਹੈ। ਉਹ ਦੁਆਂਵਾਂ ਦਿੰਦੀ ਕਹਿ ਰਹੀ ਹੈ ਕਿ ਪਰਮਾਤਮਾ ਉਨ੍ਹਾਂ ਨੂੰ ਹੋਰ ਵੀ ਕਾਮਯਾਬੀ ਬਖਸ਼ੇ। ਇਸ ਤੋਂ ਇਲਾਵਾ ਉਹ ਰਿਟਾ ਡਾਕਟਰ ਦਾ ਵੀ ਧੰਨਵਾਦ ਕਰ ਰਹੀ ਹੈ। ਜਿਨ੍ਹਾਂ ਵੱਲੋਂ ਉਹਨਾਂ ਦੇ ਮਕਾਨ ਬਣਵਾਉਣ ਦੀ ਜ਼ਿੰਮੇਵਾਰੀ ਚੁੱਕੀ ਗਈ। ਉਨ੍ਹਾਂ ਦੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ

ਤਾਂ ਜੋ ਉਨ੍ਹਾਂ ਵਰਗੀਆਂ ਹੋਰ ਦੁਖੀ ਔਰਤਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਨੇ ਹਲਕੇ ਦੀ ਅਰੁਣਾ ਚੌਧਰੀ ਨੂੰ ਵੀ ਸੁਨੇਹਾ ਦਿੱਤਾ ਹੈ ਕਿ ਜੇਕਰ ਉਹ ਉਨ੍ਹਾਂ ਦੀ ਆਵਾਜ਼ ਜਾਂ ਕੋਈ ਵੀ ਖ਼ਬਰ ਦੇਖ ਚੁੱਕੇ ਹਨ ਤਾਂ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਉਹ ਪੀੜਤ ਪਰਿਵਾਰ ਦੀ ਸਾਰ ਲਵੇ। ਮੱਦਦਗਾਰ ਨਰੂਲਾ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਦੁਖੀ ਮਾਂ ਦੀ ਵੀਡੀਉ ਦੇਖੀ ਤਾਂ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ। ਉਨ੍ਹਾਂ ਨੇ ਪੀੜਤ ਪਰਿਵਾਰ ਦੀ ਮਦਦ ਲਈ ਆਪਣੇ ਸਾਰੇ ਮਿੱਤਰ ਅਤੇ ਬੱਚਿਆਂ ਨਾਲ ਗੱਲ ਕੀਤੀ।

ਉਨ੍ਹਾਂ ਵੱਲੋਂ ਅਲਮਾਰੀ, ਫਰਿੱਜ, ਵਾਸ਼ਿੰਗ ਮਸ਼ੀਨ, ਗੱਦੇ ਅਤੇ 30 ਹਜ਼ਾਰ ਰੁਪਏ ਦਿੱਤੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਉਨਾਂ ਇਕੱਲਿਆਂ ਨੇ ਇਹ ਮਦਦ ਨਹੀਂ ਕੀਤੀ ਸਗੋਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕੁਝ ਮਿੱਤਰ ਜਲੰਧਰ ਤੋ ਆਰ.ਐਨ.ਐੱਸ ਅਕੈਡਮੀ , ਕੁਝ ਬਾਹਰ ਵਾਲੇ ਮਿੱਤਰ ਅਤੇ ਗੋਲਡੀ ਵਾਸੀ ਬੱਧਣੀ ਇਨ੍ਹਾਂ ਵੱਲੋਂ ਵੀ ਸਹਾਇਤਾ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ। ਪਿੰਡ ਦੇ ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਅਤੇ ਪਰਿਵਾਰ ਵੱਲੋਂ ਇਸ ਚੈਨਲ ਦਾ ਧੰਨਵਾਦ ਕਰਦਾ ਹੈ।

ਜਿਨ੍ਹਾਂ ਨੇ ਇਸ ਖਬਰ ਰਾਹੀਂ ਉਨ੍ਹਾਂ ਦੀ ਆਵਾਜ਼ ਵੱਖ-ਵੱਖ ਲੋਕਾਂ ਤਕ ਪਹੁੰਚਾਈ। ਜਿਸ ਦੇ ਸਦਕਾ ਨਰੂਲਾ ਪਰਿਵਾਰ ਵੱਲੋਂ ਇਸ ਪੀੜਤ ਪਰਿਵਾਰ ਦੀ ਬਾਂਹ ਫੜੀ ਗਈ। ਨਰੂਲਾ ਪਰਿਵਾਰ ਵੱਲੋਂ ਲਗਭਗ ਸਾਰਾ ਸਮਾਨ ਅਤੇ 30 ਹਜਾਰ ਰੁਪਏ ਦਾ ਚੈੱਕ ਵੀ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹੋਰ ਵੀ ਸਮਾਜਿਕ ਸੰਸਥਾਵਾਂ ਦੇ ਫੋਨ ਆ ਰਹੇ ਹਨ। ਜਿਨ੍ਹਾਂ ਵੱਲੋਂ ਪੀੜਤ ਪਰਿਵਾਰ ਦੀ ਸਹਾਇਤਾ ਕਰਨ ਲਈ ਅਕਾਊਂਟ ਨੰਬਰ ਮੰਗੇ ਜਾ ਰਹੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *