ਇਸ ਪੈਟਰੋਲ ਪੰਪ ਤੇ ਹੋ ਗਿਆ ਵੱਡਾ ਕਾਂਡ, ਸਾਰੀ ਪੁਲਿਸ ਦੀ ਉੱਡ ਗਈ ਨੀਂਦ, ਦੇਖੋ ਮੌਕੇ ਦੀ ਵੀਡੀਓ

ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਚ ਇਕ ਪੈਟਰੋਲ ਪੰਪ ਤੇ ਸ਼ਰ੍ਹੇਆਮ ਗੋ-ਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ 50 ਲੱਖ ਦੀ ਫਿਰੌਤੀ ਨਾਲ ਜੁਡ਼ਿਆ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਸੇ ਜਾ ਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪੁਲਿਸ ਨੇ ਪਰਿਵਾਰ ਨੂੰ ਆਰਜ਼ੀ ਸ-ਕਿ-ਉ-ਰਿ-ਟੀ ਮੁਹੱਈਆ ਕਰਵਾ ਦਿੱਤੀ ਹੈ। ਪੈਟਰੋਲ ਪੰਪ ਦੇ ਮਾਲਕ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 3 ਸਤੰਬਰ ਨੂੰ ਪਹਿਲੀ ਵਾਰ ਫੋਨ ਆਇਆ।

ਫੋਨ ਕਰਨ ਵਾਲਾ ਖ਼ੁਦ ਨੂੰ ਹਰੀਕੇ ਦਾ ਲੰਡਾ ਦੱਸ ਰਿਹਾ ਸੀ ਅਤੇ ਉਹ ਕੈਨੇਡਾ ਵਿੱਚੋਂ ਬੋਲ ਰਿਹਾ ਸੀ। ਜਗਜੀਤ ਸਿੰਘ ਦੇ ਦੱਸਣ ਮੁਤਾਬਕ ਫੋਨ ਕਰਨ ਵਾਲੇ ਨੇ ਉਨ੍ਹਾਂ ਤੋਂ 50 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਨੇ ਫੋਨ ਕਰਨ ਵਾਲੇ ਨੂੰ ਕਿਹਾ ਕਿ ਤੁਹਾਨੂੰ ਗ਼-ਲ-ਤੀ ਲੱਗੀ ਹੈ ਪਰ ਫੋਨ ਕਰਨ ਵਾਲਾ ਕਹਿਣ ਲਗਾ ਕੇ ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ। ਜਗਜੀਤ ਸਿੰਘ ਦਾ ਕਹਿਣਾ ਹੈ ਕਿ 2 ਦਿਨ ਮਗਰੋਂ ਉਨ੍ਹਾਂ ਨੂੰ ਨੌ-ਸ਼-ਹਿ-ਰਾ ਦੇ ਸਤਨਾਮ ਦਾ ਫੋਨ ਆਇਆ। ਉਸ ਨੇ ਫੋਨ ਤੇ ਕਿਹਾ ਕਿ ਤੁਹਾਨੂੰ ਇੱਕ ਕੰਮ ਕਿਹਾ ਸੀ।

ਜਦੋਂ ਜਗਜੀਤ ਸਿੰਘ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਵਿੱਚ ਪੈਸੇ ਦੇਣ ਦੀ ਸਮਰੱਥਾ ਨਹੀਂ ਹੈ ਤਾਂ ਸਤਨਾਮ ਸਿੰਘ ਕਹਿਣ ਲੱਗਾ ਕਿ ਤੁਹਾਨੂੰ ਆਉਣਾ ਹੀ ਪਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧ-ਮ-ਕੀ-ਆਂ ਮਿਲਣ ਲੱਗੀਆਂ। ਜਗਜੀਤ ਸਿੰਘ ਨੇ ਦੱਸਿਆ ਹੈ ਕਿ ਜਦੋਂ ਸ਼ਾਮ ਸਮੇਂ ਬਾਰਸ਼ ਹੋ ਰਹੀ ਸੀ ਤਾਂ 8 ਵਜੇ 3 ਵਿਅਕਤੀ ਪਲਸਰ ਮੋਟਰਸਾਈਕਲ ਤੇ ਉਨ੍ਹਾਂ ਦੇ ਪੰਪ ਤੇ ਆਏ। ਇਨ੍ਹਾਂ ਵਿਚੋਂ 2 ਵਿਅਕਤੀਆਂ ਕੋਲ ਰ-ਵਾ-ਲ-ਵ-ਰ ਸਨ, ਜਿਨ੍ਹਾਂ ਨੇ ਖ਼ੂਬ ਨਿ-ਸ਼ਾ-ਨੇ ਲਗਾਏ। ਜੋ ਕੰਧਾਂ ਅਤੇ ਸ਼ੀਸ਼ਿਆਂ ਤੇ ਲੱਗੇ ਦੇਖੇ ਜਾ ਸਕਦੇ ਹਨ।

ਜਗਜੀਤ ਸਿੰਘ ਦੇ ਦੱਸਣ ਮੁਤਾਬਕ ਉਹ ਖੁਦ ਵੀ ਪੈਟਰੋਲ ਪੰਪ ਤੇ ਹਾਜ਼ਰ ਸੀ। ਮੀਂਹ ਪੈਂਦਾ ਹੋਣ ਕਾਰਨ ਸਾਰਾ ਸਟਾਫ਼ ਅਤੇ ਉਹ ਅੰਦਰ ਬੈਠੇ ਸਨ। ਜਿਸ ਕਰਕੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਨੇ ਮਾਮਲਾ ਪਹਿਲਾਂ ਹੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਹੋਇਆ ਸੀ। ਘਟਨਾ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਅਤੇ ਡੀ ਆਈ ਜੀ ਘਟਨਾ ਸਥਾਨ ਤੇ ਪਹੁੰਚੇ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ

ਪੈਟਰੋਲ ਪੰਪ ਮਾਲਕ ਨੇ ਉਨ੍ਹਾਂ ਕੋਲ ਕੈਨੇਡਾ ਤੋਂ ਲਖਵੀਰ ਸਿੰਘ ਲੰਡਾ ਦੁਆਰਾ 50 ਲੱਖ ਰੁਪਏ ਦੀ ਫਿਰੌਤੀ ਮੰਗੇ ਜਾਣ ਦੀ ਦ-ਰ-ਖਾ-ਸ-ਤ ਦਿੱਤੀ ਸੀ। ਇਸ ਤੋਂ ਬਾਅਦ ਪੈਟਰੋਲ ਪੰਪ ਤੇ ਰ-ਵਾ-ਲ-ਵ-ਰ ਲੈ ਕੇ ਖੜਕਾ ਦੜਕਾ ਕੀਤਾ ਗਿਆ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪਰਿਵਾਰ ਨੂੰ ਆਰਜੀ ਸ-ਕਿ-ਓ-ਰਿ-ਟੀ ਦਿੱਤੀ ਗਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *