ਗਰੀਬ ਬੰਦਾ ਗਿਆ ਹੋਇਆ ਸੀ ਕੰਮ ਤੇ, ਪਿੱਛੇ ਘਰਵਾਲੀ ਤੇ ਬੱਚਿਆਂ ਨਾਲ ਹੋਈ ਵੱਡੀ ਜੱਗੋ ਤੇਰਵੀ

ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਇਕ ਬਹੁਤ ਹੀ ਮੰ ਦ ਭਾ ਗੀ ਘਟਨਾ ਵਾਪਰੀ ਹੈ। ਜਿੱਥੇ ਇਕੋ ਪਰਿਵਾਰ ਦੇ 3 ਜੀਆਂ ਦੀ ਭੇਦ ਭਰੇ ਹਾਲਾਤ ਵਿਚ ਜਾਨ ਚਲੀ ਗਈ। ਪਰਿਵਾਰ ਦਾ ਮੁਖੀ ਬਲਦੇਵ ਸਿੰਘ ਮਜ਼ਦੂਰੀ ਕਰਨ ਲਈ ਗਿਆ ਹੋਇਆ ਸੀ। ਪਿੱਛੋਂ ਉਸ ਦੀ ਪਤਨੀ, 6 ਸਾਲ ਦੀ ਧੀ ਅਤੇ 8 ਸਾਲ ਦਾ ਪੁੱਤਰ ਦਮ ਤੋੜ ਗਏ। ਬਲਦੇਵ ਸਿੰਘ ਦੇ ਦੱਸਣ ਮੁਤਾਬਕ ਉਹ ਤਾਂ ਮਜ਼ਦੂਰੀ ਕਰਨ ਗਿਆ ਹੋਇਆ ਸੀ, ਉਸ ਨੂੰ ਪਤਾ ਨਹੀਂ ਪਿੱਛੋਂ ਇਹ ਘਟਨਾ ਕਿਵੇਂ ਵਾਪਰੀ ਹੈ।

ਉਸ ਦੇ ਦੱਸਣ ਮੁਤਾਬਕ ਪਰਿਵਾਰ ਵਿਚ ਬਹੁਤ ਗ਼ਰੀਬੀ ਹੈ ਅਤੇ ਉਸ ਦੀ ਪਤਨੀ ਦਿਮਾਗੀ ਬੋਝ ਹੇਠ ਰਹਿੰਦੀ ਸੀ। ਗੁਆਂਢੀ ਅਮਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਬਲਦੇਵ ਸਿੰਘ ਦੀ ਵੱਡੀ ਭਰਜਾਈ ਨੇ ਉਨ੍ਹਾਂ ਨੂੰ ਕਿਹਾ ਕਿ ਬੱਚੇ ਡਿੱਗੇ ਪਏ ਹਨ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਬੱਚਿਆਂ ਦੀ ਮਾਂ ਮੰਜੇ ਤੇ ਬੇਹੋਸ਼ ਪਈ ਸੀ ਅਤੇ ਬੱਚੇ ਤੜਫ ਰਹੇ ਸਨ। ਉਨ੍ਹਾਂ ਨੇ ਤੁਰੰਤ ਐਂਮਬੂਲੈਂਸ ਮੰਗਵਾਈ ਅਤੇ ਬੱਚਿਆਂ ਨੂੰ ਧਨੌਲਾ ਦੇ ਹਸਪਤਾਲ ਵਿੱਚ ਲੈ ਗਏ। ਅਮਰ ਸਿੰਘ ਦਾ ਕਹਿਣਾ ਹੈ

ਕਿ ਧਨੌਲਾ ਜਾ ਕੇ ਮਾਂ ਧੀ ਨੇ ਦਮ ਤੋੜ ਦਿੱਤਾ ਅਤੇ ਪੁੱਤਰ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਅੱਖਾਂ ਮੀਟ ਲਈਆਂ। ਮਾਂ ਦੀ ਉਮਰ 35 ਸਾਲ, ਧੀ ਦੀ ਉਮਰ 6 ਸਾਲ ਅਤੇ ਪੁੱਤਰ 8 ਸਾਲਾਂ ਦਾ ਸੀ। ਅਮਰ ਸਿੰਘ ਨੇ ਦੱਸਿਆ ਹੈ ਕਿ ਪਰਿਵਾਰ ਵਿਚ ਬਹੁਤ ਗ਼ਰੀਬੀ ਹੈ। 6 ਮਹੀਨੇ ਪਹਿਲਾਂ ਇਸ ਪਰਿਵਾਰ ਦਾ ਵੱਡਾ ਲੜਕਾ ਜਿਸ ਦੀ ਉਮਰ 10 ਸਾਲ ਸੀ, ਸੂਏ ਵਿੱਚ ਡੁੱਬਣ ਕਾਰਨ ਜਾਨ ਗੁਆ ਗਿਆ ਸੀ। ਜਿਸ ਕਰਕੇ ਬੱਚੇ ਦੀ ਮਾਂ ਦਿਮਾਗੀ ਵਜ਼ਨ ਹੇਠ ਰਹਿੰਦੀ ਸੀ। ਅਮਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਹੈ ਕਿ ਸੂਬੇ ਵਿੱਚ ਗ਼ਰੀਬ ਪਰਿਵਾਰਾਂ ਦੀ ਵੀ ਸਾਰ ਲਈ ਜਾਵੇ।

ਗ਼ਰੀਬ ਪਰਿਵਾਰਾਂ ਵਿੱਚ ਇਸ ਗ਼ਰੀਬੀ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਚਾਇਤ ਮੈਂਬਰ ਜਗਤਾਰ ਸਿੰਘ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋ ਰੋ ਨਾ ਕਾਲ ਦੌਰਾਨ ਕਿੰਨੇ ਗ਼ਰੀਬ ਲੋਕਾਂ ਨੂੰ ਮਜ਼ਦੂਰੀ ਨਹੀਂ ਮਿਲੀ। ਅਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਲਾਭਪਾਤਰੀ ਕਾਰਡ ਹੀ ਨਹੀਂ ਬਣੇ ਹੋਏ। ਸਰਕਾਰ ਨੂੰ ਇਨ੍ਹਾਂ ਲੋਕਾਂ ਦੀ ਹੀ ਮਦਦ ਕਰਨੀ ਚਾਹੀਦੀ ਹੈ। ਜੋ ਬਲਦੇਵ ਸਿੰਘ ਦੇ ਪਰਿਵਾਰ ਨਾਲ ਵਾਪਰਿਆ ਹੈ, ਉਹ ਹੋਰ ਕਿਸੇ ਨਾਲ ਨਾ ਵਾਪਰੇ। ਬਲਦੇਵ ਸਿੰਘ ਪਰਿਵਾਰ ਵਿੱਚ ਇਕੱਲਾ ਮੈਂਬਰੀ ਰਹਿ ਗਿਆ ਹੈ।

Leave a Reply

Your email address will not be published. Required fields are marked *