ਲੁਧਿਆਣਾ ਚ ਵਾਪਰਿਆ ਅੱਤ ਦਾ ਹਾਦਸਾ, ਦੇਖਣ ਵਾਲਿਆਂ ਦੇ ਵੀ ਉੱਡ ਗਏ ਹੋਸ਼

ਲੁਧਿਆਣਾ ਦੇ ਹੈਬੋਵਾਲ ਰੋਡ ਤੇ ਪ੍ਰਸ਼ਾਸਨ ਦੀ ਗਲਤੀ ਕਾਰਨ ਇਕ ਹਾਦਸਾ ਵਾਪਰਨ ਦੀ ਜਾਣਕਾਰੀ ਮਿਲੀ ਹੈ। ਇਸ ਹਾਦਸੇ ਵਿੱਚ ਇੱਕ ਕਾਰ ਜ਼ਮੀਨ ਵਿੱਚ ਹੀ ਧਸ ਗਈ। ਕਾਰ ਵਿੱਚ ਕਈ ਵਿਅਕਤੀ ਸਵਾਰ ਸਨ। ਕਾਰ ਜ਼ਮੀਨ ਵਿੱਚ ਧਸ ਜਾਣ ਕਾਰਨ ਤਾਕੀ ਖੁੱਲ੍ਹਣੀ ਬੰਦ ਹੋ ਗਈ ਅਤੇ ਲੋਕਾਂ ਨੇ ਡਿੱਕੀ ਖੋਲ੍ਹ ਕੇ ਕਾਰ ਸਵਾਰਾਂ ਨੂੰ ਡਿੱਕੀ ਰਾਹੀਂ ਬਾਹਰ ਕੱਢਿਆ। ਬਾਅਦ ਵਿਚ ਕਾਰ ਨੂੰ ਟਰੈਕਟਰ ਰਾਹੀਂ ਬਾਹਰ ਕੱਢਿਆ ਗਿਆ। ਇਹ ਹਾਦਸਾ ਸੀਵਰੇਜ ਦੀ ਤਾਜ਼ਾ ਵਿਛਾਈ ਪਾਈਪ ਲਾਈਨ ਕਾਰਨ ਵਾਪਰਿਆ ਹੈ।

ਠੇਕੇਦਾਰ ਨੇ ਪਾਈਪ ਲਾਈਨ ਵਿਛਾਉਣ ਤੋਂ ਬਾਅਦ ਮਿੱਟੀ ਨੂੰ ਚੰਗੀ ਤਰ੍ਹਾਂ ਨਹੀਂ ਦਬਾਇਆ। ਉੱਤੋਂ ਮੀਂਹ ਪੈਣ ਕਾਰਨ ਪਾਣੀ ਖੜ੍ਹਾ ਹੋ ਗਿਆ। ਜਦੋਂ ਪਾਣੀ ਵਿੱਚੋਂ ਦੀ ਕਾਰ ਨਿਕਲਣ ਲੱਗੀ ਤਾਂ ਮਿੱਟੀ ਵਹਿ ਜਾਣ ਕਾਰਨ ਕਾਰ ਜ਼ਮੀਨ ਦੇ ਵਿੱਚ ਹੀ ਧਸ ਗਈ। ਲੋਕ ਇਸ ਲਈ ਠੇਕੇਦਾਰ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਜਿੱਥੇ ਪਾਈਪ ਲਾਈਨ ਵਿਛਾਈ ਗਈ ਹੈ, ਉੱਥੇ ਬੈਰੀਕੇਡ ਲਗਾਏ ਜਾਂਦੇ। ਇਸ ਨਾਲ ਹਾਦਸਾ ਰੁਕ ਸਕਦਾ ਸੀ।

ਕਾਰ ਵਾਲੇ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪੁੱਤਰ ਨੇ ਸ਼ਿਮਲਾ ਜਾਣਾ ਸੀ। ਉਨ੍ਹਾਂ ਦੀ ਕਾਰ ਇੱਥੇ ਜ਼ਮੀਨ ਅੰਦਰ ਧੱਸ ਗਈ। ਉਨ੍ਹਾਂ ਨੂੰ ਡਿੱਕੀ ਖੋਲ੍ਹ ਕੇ ਬਾਹਰ ਕੱਢਿਆ ਗਿਆ। ਜਦੋਂ ਉਨ੍ਹਾਂ ਨੇ 112 ਨੰਬਰ ਤੇ ਫੋਨ ਕੀਤਾ ਤਾਂ ਉਨ੍ਹਾਂ ਨੂੰ ਟ੍ਰੈਫਿਕ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਕੌਂਸਲਰ ਨੂੰ ਫੋਨ ਕੀਤਾ ਤਾਂ ਫੋਨ ਹੀ ਨਹੀਂ ਮਿਲਿਆ। ਇਸ ਵਿਅਕਤੀ ਦਾ ਕਹਿਣਾ ਹੈ ਕਿ ਨਗਰ ਨਿਗਮ ਤੋਂ ਕਿਸੇ ਨੇ ਟਰੈਕਟਰ ਭੇਜ ਦਿੱਤਾ।

ਜਿਸ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਕਾਰਨ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਸੀ। ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਥੇ ਬੈਰੀਕੇਡ ਲਗਾਏ ਜਾਂਦੇ ਤਾਂ ਕਿ ਆਮ ਲੰਘਣ ਵਾਲਿਆਂ ਨੂੰ ਪਤਾ ਲੱਗ ਸਕੇ ਕਿ ਇੱਧਰੋਂ ਦੀ ਲੰਘਣ ਦੀ ਮਨਾਹੀ ਹੈ। ਲੋਕ ਖੱਡੇ ਵਿੱਚ ਧਸੀ ਕਾਰ ਦੀ ਵੀਡੀਓ ਦੇਖ ਕੇ ਠੇਕੇਦਾਰ ਦੀ ਨਾਕਾਮੀ ਦੀਆਂ ਗੱਲਾਂ ਕਰ ਰਹੇ ਹਨ।

Leave a Reply

Your email address will not be published. Required fields are marked *