ਸੁਖਬੀਰ ਬਾਦਲ ਨੇ ਕੁਲਚੇ ਵਾਲੇ ਨੂੰ ਫੜਾਇਆ 100 ਦਾ ਨੋਟ, ਦੇਖੋ ਫੇਰ ਕੁਲਚੇ ਵਾਲੇ ਨੇ ਕੀ ਕੀਤਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੋਸ਼ਲ ਮੀਡੀਆ ਪੇਜ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਬਾਜ਼ਾਰ ਵਿਚ ਕੁਲਚੇ ਆਦਿ ਖਾਂਦੇ ਨਜ਼ਰ ਆਉਂਦੇ ਹਨ। ਉਹ ਦੁਕਾਨਦਾਰ ਨੂੰ ਪੈਸੇ ਦਿੰਦੇ ਹਨ ਪਰ ਦੁਕਾਨਦਾਰ ਉਨ੍ਹਾ ਨੂੰ ਪੈਸੇ ਵਾਪਸ ਕਰਦਾ ਹੈ। ਸੁਖਬੀਰ ਸਿੰਘ ਬਾਦਲ ਧੱਕੇ ਨਾਲ ਦੁਕਾਨਦਾਰ ਨੂੰ ਪੈਸੇ ਦੇ ਦਿੰਦੇ ਹਨ। ਇਹ ਵੀਡੀਓ ਗੁਰਦਾਸਪੁਰ ਦੀ ਦੱਸੀ ਜਾਂਦੀ ਹੈ। ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਕੇ ਜਿੱਥੇ ਨਿਊਟਰੀ ਕੁਲਚੇ ਅਤੇ ਸਮੋਸੇ ਦੀ ਪ੍ਰਸੰਸਾ ਕੀਤੀ ਹੈ,

ਉੱਥੇ ਹੀ ਉਨ੍ਹਾਂ ਨੇ ਸ਼ਰਮਾਂ ਸਮੋਸੇ ਵਾਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਵੱਲੋਂ ਹੀ ਦੁਕਾਨਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ। ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਨਾਲ ਪੈਦਲ ਹੀ ਬਾਜ਼ਾਰ ਵਿੱਚ ਚੱਕਰ ਲਾਉਂਦੇ ਹਨ। ਉਹ ਦੁਕਾਨ ਤੇ ਖੜ੍ਹ ਕੇ ਹੀ ਇਨ੍ਹਾਂ ਖਾਣਿਆਂ ਦਾ ਅਨੰਦ ਲੈਂਦੇ ਦੇਖੇ ਗਏ। ਫੇਰ ਉਹ ਦੁਕਾਨਦਾਰ ਦੇ ਰੋਕਣ ਦੇ ਬਾਵਜੂਦ ਵੀ ਉਸ ਨੂੰ ਪੈਸੇ ਦੇ ਦਿੰਦੇ ਹਨ। ਅੱਜ ਕੱਲ੍ਹ ਰਾਜਨੀਤਿਕ ਆਗੂ ਜਨਤਾ ਨਾਲ ਬਹੁਤ ਨੇੜਤਾ ਵਧਾ ਰਹੇ ਹਨ।

ਕਈ ਲੋਕ ਇਸ ਨੂੰ ਨੇੜੇ ਆ ਰਹੀਆਂ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਲੋਕਾਂ ਵੱਲੋਂ ਇਸ ਸਬੰਧ ਵਿਚ ਵੱਖ ਵੱਖ ਕਿਸਮ ਦੇ ਕੁਮੈਂਟ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਚਮਕੌਰ ਸਾਹਿਬ ਨੇੜਲੇ ਕਿਸੇ ਪਿੰਡ ਵਿੱਚ ਕਿਸੇ ਦੇ ਘਰ ਖਾਣਾ ਖਾਂਦੇ ਦੇਖੇ ਗਏ। ਕਦੇ ਉਹ ਅੰਮ੍ਰਿਤਸਰ ਵਿਖੇ ਗਿਆਨੀ ਟੀ ਸਟਾਲ ਤੇ ਚਾਹ ਪੀਂਦੇ ਦੇਖੇ ਜਾਂਦੇ ਹਨ। ਫਾਈਵ ਸਟਾਰ ਹੋਟਲਾਂ ਵਿੱਚ ਖਾਣਾ ਖਾਣ ਵਾਲੇ ਇਹ ਨੇਤਾ ਅੱਜ ਕੱਲ੍ਹ ਆਮ ਬਾਜ਼ਾਰਾਂ ਵਿਚ ਖਾਣੇ ਦਾ ਅਨੰਦ ਲੈਂਦੇ ਨਜ਼ਰ ਆਉਂਦੇ ਹਨ।

Leave a Reply

Your email address will not be published. Required fields are marked *