ਕਨੇਡਾ ਚੋਂ ਕਿੱਥੇ ਗਾਇਬ ਹੋ ਗਿਆ ਪੰਜਾਬੀ ਮੁੰਡਾ, ਪੁਲਿਸ ਛਾਣ ਰਹੀ ਹੈ ਚੱਪਾ ਚੱਪਾ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਮੂਲ ਦਾ ਇੱਕ ਪਰਿਵਾਰ ਆਪਣੇ ਪੁੱਤਰ ਦੇ ਲਾਪਤਾ ਹੋ ਜਾਣ ਕਾਰਨ ਪੁਲੀਸ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਉਨ੍ਹਾਂ ਦਾ 21 ਸਾਲਾ ਜਵਾਨ ਪੁੱਤਰ 24 ਅਕਤੂਬਰ ਤੋਂ ਲਾਪਤਾ ਹੈ। ਲਾਪਤਾ ਹੋਏ ਨੌਜਵਾਨ ਦਾ ਨਾਮ ਅਨਮੋਲ ਜਗਤ ਦੱਸਿਆ ਜਾ ਰਿਹਾ ਹੈ। ਲਾਪਤਾ ਹੋਣ ਸਮੇਂ ਉਸ ਨੇ ਕਾਲੀ ਪੈਂਟ, ਕਾਲੇ ਬੂਟ, ਚਿੱਟੀ ਜੈਕਟ, ਅਤੇ ਹਰੇ ਰੰਗ ਦੀ ਕਮੀਜ਼ ਪਾਈ ਹੋਈ ਸੀ। ਉਸ ਦੇ ਐਨਕ ਵੀ ਲੱਗੀ ਹੋਈ ਸੀ। ਉਸ ਦਾ ਕੱਦ 6 ਫੁੱਟ ਇੱਕ ਇੰਚ ਦੱਸਿਆ ਜਾ ਰਿਹਾ ਹੈ।

ਇਸ ਪਰਿਵਾਰ ਦੀ ਰਿਹਾਇਸ਼ ਬ੍ਰਿਟਿਸ਼ ਕੋਲੰਬੀਆ ਦੇ ਨਾਰਥ ਡੈਲਟਾ ਇਲਾਕੇ ਵਿੱਚ ਸੀ। ਇਸ ਇਲਾਕੇ ਵਿੱਚ ਅਜੇ ਉਹ 3 ਮਹੀਨੇ ਪਹਿਲਾਂ ਹੀ ਆਏ ਸਨ। ਨੌਜਵਾਨ ਦੇ ਲਾਪਤਾ ਹੋ ਜਾਣ ਕਾਰਨ ਪਰਿਵਾਰ ਦੇ ਮੈਂਬਰਾਂ ਦਾ ਮਨ ਬੜਾ ਖ਼ਰਾਬ ਹੈ। ਉਹ ਚਾਹੁੰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਅਨਮੋਲ ਜਗਤ ਛੇਤੀ ਘਰ ਆ ਜਾਵੇ। ਉਹ ਘਰ ਤੋਂ ਸਵੱਖਤੇ ਹੀ ਚਲਾ ਗਿਆ ਸੀ। ਜਦੋਂ ਉਹ ਘਰ ਵਾਪਸ ਨਹੀਂ ਮੁੜਿਆ ਤਾਂ ਪਰਿਵਾਰ ਨੇ ਇਸ ਦੀ ਇਤਲਾਹ ਡੈਲਟਾ ਪੁਲਿਸ ਨੂੰ ਦਿੱਤੀ।

ਪੁਲਿਸ ਨੇ ਵੀ ਉਸ ਦੀ ਖੂਬ ਭਾਲ ਕੀਤੀ ਪਰ ਕੋਈ ਸਫ਼ਲਤਾ ਹੱਥ ਨਹੀਂ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਉਸ ਦਾ ਹੁਲੀਆ ਦੱਸਦੇ ਹੋਏ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਪੁਲਿਸ ਦੀ ਮਦਦ ਕੀਤੀ ਜਾਵੇ। ਡੈਲਟਾ ਪੁਲਿਸ ਨੇ ਫੋਨ ਨੰਬਰ ਵੀ ਜਾਰੀ ਕੀਤੇ ਹਨ। ਜਿਨ੍ਹਾਂ ਤੇ ਕੋਈ ਵਿਅਕਤੀ ਅਨਮੋਲ ਜਗਤ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਸਕਦਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਲਾਪਤਾ ਹੋਏ ਨੌਜਵਾਨ ਨੂੰ ਜੰਗਲੀ ਇਲਾਕਾ ਬਹੁਤ ਪਸੰਦ ਸੀ। ਇਸ ਤੋਂ ਬਿਨਾਂ ਉਸ ਨੂੰ ਇਸ ਇਲਾਕੇ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਸੀ।

Leave a Reply

Your email address will not be published. Required fields are marked *