ਖੇਤਾਂ ਵਿਚ ਖੜ੍ਹਾ ਇਹ ਸਰਦਾਰ ਪੰਜਾਬੀ ਨੀਂ ਬਲ ਕਿ ਗੋਰਾ ਅੰਗਰੇਜ਼ ਹੈ, ਮਾਇਕਲ ਤੋਂ ਬਣਿਆ ਦਰਸ਼ਨ ਸਿੰਘ

ਅੱਜ ਤੁਹਾਨੂੰ ਅਸੀਂ ਇੱਕ ਅਜਿਹੇ ਸਰਦਾਰ ਵਿਅਕਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਨ੍ਹਾਂ ਦਾ ਜਨਮ ਤਾਂ ਇਕ ਈਸਾਈ ਪਰਿਵਾਰ ਵਿੱਚ ਹੋਇਆ ਸੀ ਪਰ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਅੰਮ੍ਰਿਤ ਛਕ ਲਿਆ। ਉਹ ਮਾਈਕਲ ਤੋਂ ਦਰਸ਼ਨ ਸਿੰਘ ਬਣ ਗਏ ਹਨ। ਮੂਲ ਰੂਪ ਵਿੱਚ ਉਹ ਫਰਾਂਸ ਦੇ ਵਾਸੀ ਹਨ ਪਰ ਇਸ ਸਮੇਂ ਨੂਰਪੁਰ ਬੇਦੀ ਦੇ ਪਿੰਡ ਕਾਂਗੜ ਵਿੱਚ ਰਹਿ ਰਹੇ ਹਨ। ਅਨੰਦਪੁਰ ਸਾਹਿਬ ਖ਼ਾਲਸੇ ਦਾ ਜਨਮ ਸਥਾਨ ਹੈ। ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਛਕਾਕੇ ਸਿੰਘ ਬਣਾਇਆ ਸੀ।

1991 ਵਿਚ ਮਾਈਕਲ ਨੇ ਇੱਥੇ ਹੀ ਅੰਮ੍ਰਿਤ ਛਕਿਆ ਅਤੇ ਖ਼ਾਲਸੇ ਦੇ ਜਨਮ ਸਥਾਨ ਨੂੰ ਆਪਣਾ ਜਨਮ ਸਥਾਨ ਮੰਨਦੇ ਹੋਏ ਇਸੇ ਇਲਾਕੇ ਵਿੱਚ ਰਹਿਣਾ ਪਸੰਦ ਕੀਤਾ। ਪਿੰਡ ਕਾਂਗੜ ਆਨੰਦਪੁਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ। ਦਰਸ਼ਨ ਸਿੰਘ ਦੀ ਉਮਰ ਇਸ ਸਮੇਂ 64 ਸਾਲ ਹੋ ਗਈ ਹੈ ਅਤੇ ਉਹ ਸਾਈਕਲ ਤੇ ਹੀ ਆਨੰਦਪੁਰ ਸਾਹਿਬ ਜਾਂਦੇ ਆਉਂਦੇ ਹਨ। ਉਹ 19 ਸਾਲ ਦੀ ਉਮਰ ਵਿੱਚ ਕਈ ਮੁਲਕਾਂ ਤੋਂ ਹੁੰਦੇ ਹੋਏ ਭਾਰਤ ਪਹੁੰਚੇ ਸਨ।

ਸ਼ੁਰੂ ਵਿੱਚ ਤਾਂ ਉਨ੍ਹਾਂ ਦੇ ਮਾਤਾ ਪਿਤਾ ਵੀ ਉਨ੍ਹਾਂ ਦੇ ਸਿੱਖੀ ਗ੍ਰਹਿਣ ਕਰਨ ਤੋਂ ਨਾ-ਰਾ-ਜ਼ ਸਨ ਪਰ ਬਾਅਦ ਵਿੱਚ ਸਹਿਮਤ ਹੋ ਗਏ। ਦਰਸ਼ਨ ਸਿੰਘ 10 ਕਿੱਲੇ ਜ਼ਮੀਨ ਵਿੱਚ ਆਰਗੈਨਿਕ ਖੇਤੀ ਕਰਦੇ ਹਨ। ਉਨ੍ਹਾਂ ਨੇ 2 ਪੰਜਾਬੀ ਮਜ਼ਦੂਰ ਵੀ ਰੱਖੇ ਹੋਏ ਹਨ। ਦਰਸ਼ਨ ਸਿੰਘ ਕੁਦਰਤੀ ਖੇਤੀ ਦੁਆਰਾ ਤਿਆਰ ਕੀਤੇ ਗਏ ਫਲ, ਸਬਜ਼ੀਆਂ, ਗੁੜ ਅਤੇ ਅਨਾਜ ਵੇਚਦੇ ਹਨ। ਉਨ੍ਹਾਂ ਨੂੰ ਸ਼ਿ-ਕ-ਵਾ ਹੈ ਕਿ ਪੰਜਾਬੀ ਲੋਕ ਵਿਦੇਸ਼ ਜਾ ਕੇ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ।

ਡਬਲ ਸ਼ਿਫਟ ਲਗਾਉਂਦੇ ਹਨ। ਇੱਥੋਂ ਤੱਕ ਕਿ ਭਾਂਡੇ ਧੋਣ ਅਤੇ ਫ-ਲੱ-ਸ਼ਾਂ ਸਾਫ ਕਰਨ ਤੱਕ ਦਾ ਕੰਮ ਕਰਦੇ ਹਨ। ਜੇਕਰ ਇਹ ਨੌਜਵਾਨ ਇਥੇ ਹੀ ਇੰਨਾ ਕੰਮ ਕਰਨ ਤਾਂ ਵਿਦੇਸ਼ ਜਾਣ ਦੀ ਜ਼ਰੂਰਤ ਨਾ ਪਵੇ। ਉਹ ਕੁਦਰਤੀ ਖੇਤੀ ਕਰਨ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੀ ਖੇਤੀ ਨੂੰ ਉੱਤਮ ਦੱਸਿਆ ਸੀ। ਸਿੱਖੀ ਸਰੂਪ ਵਿੱਚ ਆਉਣ ਤੋਂ ਬਾਅਦ ਇੱਕ ਵਾਰ ਦਰਸ਼ਨ ਸਿੰਘ ਨੇ ਆਪਣੇ ਮੁਲਕ ਫਰਾਂਸ ਜਾਣ ਲਈ ਅਪਲਾਈ ਕੀਤਾ। ਜਦੋਂ ਉਨ੍ਹਾਂ ਨੂੰ ਕੇਸ ਕਟਵਾਉਣ ਲਈ ਕਿਹਾ ਗਿਆ ਤਾਂ ਉਨ੍ਹਾ ਨੇ ਫਰਾਂਸ ਜਾਣ ਦਾ ਵਿਚਾਰ ਹੀ ਛੱਡ ਦਿੱਤਾ।

ਉਨ੍ਹਾਂ ਕੋਲ ਬ੍ਰਿਟਿਸ਼ ਨਾਗਰਿਕਤਾ ਹੈ। ਈਸਾਈ ਧਰਮ ਵਿੱਚ ਜਨਮੇ ਦਰਸ਼ਨ ਸਿੰਘ ਨੂੰ ਸਿੱਖੀ ਨਾਲ ਇੰਨਾ ਪਿਆਰ ਹੈ। ਜਦਕਿ ਸਿੱਖ ਲੋਕ ਕੇਸ ਕਟਵਾ ਰਹੇ ਹਨ। ਦਰਸ਼ਨ ਸਿੰਘ ਨੇ ਲਿਖ ਕੇ ਲਗਾਇਆ ਹੋਇਆ ਹੈ ਕਿ ਇੱਥੇ ਕੋਈ ਵੀ ਅਮਲ ਕਰਨ ਵਾਲਾ ਬੰਦਾ ਨਾ ਆਵੇ। ਮਜ਼ਾਕ ਵਿੱਚ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਨਾਮ ਦਰਸ਼ਨ ਸਿੰਘ ਗਰੇਵਾਲ ਹੈ। ਉਹ ਸਫੈਦ ਵਾਲ਼ਾਂ ਨੂੰ ਗ੍ਰੇਅ ਰੰਗ ਦੇ ਵਾਲ਼ ਦੱਸਕੇ ਖ਼ੁਦ ਨੂੰ ਦਰਸ਼ਨ ਸਿੰਘ “ਗ੍ਰੇਅਵਾਲ” ਦੱਸਕੇ ਹੱਸਦੇ ਹਨ। ਪੰਜਾਬੀ ਸਿੱਖਾਂ ਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *