ਤੇਲ ਦਾ ਰੇਟ ਵਧਣ ਤੋਂ ਬਾਅਦ ਪਵੇਗਾ ਇਕ ਹੋਰ ਪੰਗਾ, ਬੱਚਿਆਂ ਨੂੰ ਮੋਟਰਸਾਇਕਲ ਤੇ ਲਿਜਾਣਾ ਪਵੇਗਾ ਮਹਿੰਗਾ

ਇਕ ਤਾਂ ਤੇਲ ਦੇ ਵਧ ਰਹੇ ਰੇਟਾਂ ਕਾਰਨ ਸਫ਼ਰ ਕਰਨਾ ਮਹਿੰਗਾ ਪੈ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੇ ਸੜਕੀ ਟਰਾਂਸਪੋਰਟ ਵਿਭਾਗ ਵੱਲੋਂ ਨਵੇਂ ਨਿਯਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਨਿਯਮ ਜਨਵਰੀ 2023 ਤੋਂ ਲਾਗੂ ਹੋ ਜਾਣਗੇ। ਇਸ ਨਿਯਮ ਅਧੀਨ ਕੋਈ ਵੀ ਵਿਅਕਤੀ 4 ਸਾਲ ਤੱਕ ਦੀ ਉਮਰ ਦੇ ਬੱਚੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਸਪੀਡ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਨਹੀਂ ਰੱਖ ਸਕੇਗਾ।

ਇਸ ਦੇ ਨਾਲ ਹੀ ਬੱਚੇ ਦੇ ਸਿਰ ਉੱਤੇ ਹੈਲਮਟ ਹੋਣਾ ਜ਼ਰੂਰੀ ਹੈ ਜੋ ਉਸ ਦੇ ਸਿਰ ਤੇ ਚੰਗੀ ਤਰ੍ਹਾਂ ਫਿੱਟ ਆਉਂਦਾ ਹੋਵੇ। ਬੱਚੇ ਨੂੰ ਹਾਰਨੈੱਸ ਦੀ ਮੱਦਦ ਨਾਲ ਬਾਈਕ ਚਾਲਕ ਦੇ ਨਾਲ ਬੰਨ੍ਹਿਆ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਝਟਕਾ ਲੱਗਣ ਤੇ ਬੱਚਾ ਡਿੱਗ ਨਾ ਸਕੇ। ਇੱਥੇ ਦੱਸਣਾ ਬਣਦਾ ਹੈ ਕਿ ਹਾਰਨੈੱਸ ਇੱਕ ਤਰਾਂ ਦੀ ਬਨੈਣ ਹੁੰਦੀ ਹੈ। ਇਸ ਨੂੰ ਪਹਿਨਣ ਤੋਂ ਬਾਅਦ ਬੱਚਾ ਬਾਈਕ ਚਾਲਕ ਦੇ ਨਾਲ ਇੱਕ ਤਰ੍ਹਾਂ ਨਾਲ ਬੰਨ੍ਹਿਆ ਜਾਵੇਗਾ ਅਤੇ ਝਟਕਾ ਵਗੈਰਾ ਲੱਗਣ ਤੇ ਡਿੱਗ ਨਹੀਂ ਸਕੇਗਾ।

ਇਸ ਤੋਂ ਬਿਨਾਂ ਇਕ ਹੋਰ ਨਿਯਮ ਵੀ ਲਾਗੂ ਕੀਤਾ ਜਾਵੇਗਾ। ਜਿਸ ਅਧੀਨ ਜੇਕਰ ਮੋਟਰਸਾਈਕਲ ਤੇ 2 ਵਿਅਕਤੀ ਸਫਰ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਾਲ 4 ਸਾਲ ਦਾ ਇੱਕ ਬੱਚਾ ਹੈ ਤਾਂ ਮੋਟਰਸਾਈਕਲ ਤੇ ਟ੍ਰਿਪਲ ਸਵਾਰੀ ਸਮਝੀ ਜਾਵੇਗੀ ਅਤੇ ਉਨ੍ਹਾਂ ਦਾ ਇੱਕ ਹਜਾਰ ਰੁਪਏ ਦਾ ਚਲਾਨ ਕੀਤਾ ਜਾਵੇਗਾ। ਜਿਸ ਦਾ ਭਾਵ ਹੈ ਕਿ 4 ਸਾਲ ਦੇ ਬੱਚੇ ਨੂੰ ਸਵਾਰੀ ਸਮਝਿਆ ਜਾਵੇਗਾ। ਜੇਕਰ ਕੇਂਦਰੀ ਸਰਕਾਰ ਦੇ ਸਡ਼ਕੀ ਆਵਾਜਾਈ ਅਤੇ ਰਾਜ ਮਾਰਗ ਵਿਭਾਗ ਦੀ ਮੰਨੀਏ

ਤਾਂ ਇਹ ਕਦਮ ਛੋਟੇ ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਜਾ ਰਹੇ ਹਨ। ਇਸ ਸਬੰਧੀ ਕੇਂਦਰੀ ਸੜਕੀ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਪ੍ਰਸਤਾਵ ਭੇਜਿਆ ਗਿਆ ਹੈ। ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਬਾਈਕ ਚਾਲਕ ਨਾਲ ਬੱਚੇ ਨੂੰ ਜੋਡ਼ਨ ਲਈ ਹਾਰਨੈੱਸ ਲਗਾਉਣਾ ਜ਼ਰੂਰੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *