ਬਸ ਆਹੀ ਦਿਨ ਦੇਖਣੇ ਬਾਕੀ ਸੀ, ਲੱਗਦਾ ਹੁਣ ਤਾਂ ਜੰਗਲਾਂ ਚ ਜਾ ਕੇ ਰਹਿਣਾ ਪਊ

ਲੋਕ ਇੱਕ ਸਰਕਾਰ ਤੋਂ ਨਿਰਾਸ਼ ਹੋ ਕੇ ਦੂਸਰੀ ਪਾਰਟੀ ਦੀ ਸਰਕਾਰ ਬਣਾ ਦਿੰਦੇ ਹਨ ਕਿ ਸ਼ਾਇਦ ਮਹਿੰਗਾਈ ਕੁਝ ਘੱਟ ਹੋ ਜਾਵੇ ਪਰ ਮਹਿੰਗਾਈ ਵਧਦੀ ਹੀ ਜਾ ਰਹੀ ਹੈ। ਜੇਕਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਤਾਂ ਇਸ ਦਾ ਅਸਰ ਹਰ ਇੱਕ ਚੀਜ਼ ਦੀ ਕੀਮਤ ਤੇ ਪੈਂਦਾ ਹੈ। ਸਵੇਰੇ ਉੱਠਦੇ ਹੀ ਭਾਰਤੀ ਲੋਕ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ਵਿਚ ਕੀ ਵਾਧਾ ਹੋਇਆ ਹੈ? ਲਗਪਗ ਹਰ ਰੋਜ਼ ਹੀ ਡੀਜ਼ਲ ਪੈਟਰੋਲ ਦੇ ਰੇਟ ਵਧ ਰਹੇ ਹਨ।

ਜਿਸ ਦੀ ਬਦੌਲਤ ਮਹਿੰਗਾਈ ਅਸਮਾਨ ਛੂਹਣ ਲੱਗੀ ਹੈ। ਗੈਸ ਸਿਲੰਡਰ ਅਤੇ ਤੇਲ ਦੀਆਂ ਕੀਮਤਾਂ ਨੇ ਹਰ ਕਿਸੇ ਨੂੰ ਹਿਲਾਕੇ ਰੱਖ ਦਿੱਤਾ ਹੈ। ਜੇਕਰ ਅਕਤੂਬਰ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਪਗ 2 ਦਰਜਨ ਵਾਰ ਵਾਧਾ ਹੋ ਚੁੱਕਾ ਹੈ। ਇਸ ਮਹੀਨੇ ਵਿੱਚ ਡੀਜ਼ਲ ਦੀ ਕੀਮਤ 5 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ਦੀ ਕੀਮਤ 5.15 ਰੁਪਏ ਪ੍ਰਤੀ ਲੀਟਰ ਵਧ ਚੁੱਕੀ ਹੈ। ਇਸ ਵਾਧੇ ਵਿਚ ਅਜੇ ਵੀ ਕੋਈ ਖੜੋਤ ਨਹੀਂ ਆਈ ਅਤੇ ਇਹ ਲਗਾਤਾਰ ਜਾਰੀ ਹੈ।

ਡੀਜ਼ਲ ਪੈਟਰੋਲ ਅਤੇ ਘਰੇਲੂ ਗੈਸ ਮਨੁੱਖ ਦੀ ਇਕ ਅਹਿਮ ਜ਼ਰੂਰਤ ਬਣ ਚੁੱਕੇ ਹਨ। ਇਸ ਦਾ ਰੇਟ ਭਾਵੇਂ ਕਿੰਨਾ ਵੀ ਵਧਦਾ ਰਹੇ ਇਹ ਖ਼ਰੀਦਣੇ ਹੀ ਪੈਣੇ ਹਨ। ਜਨਤਾ ਜਾਵੇ ਤਾਂ ਕਿੱਧਰ ਜਾਵੇ? ਮੁਲਕ ਦੀ ਰਾਜਧਾਨੀ ਦਿੱਲੀ ਵਿੱਚ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ 107.94 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 96.67 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਜੇਕਰ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ ਪ੍ਰਤੀ ਲਿਟਰ 113.80 ਰੁਪਏ ਅਤੇ ਡੀਜ਼ਲ ਪ੍ਰਤੀ ਲਿਟਰ 104.75 ਰੁਪਏ ਹੋ ਗਿਆ ਹੈ।

ਚੇਨੱਈ ਵਿੱਚ ਪੈਟਰੋਲ 104.83 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 100.92 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਇਸ ਤਰ੍ਹਾਂ ਹੀ ਕੋਲਕਾਤਾ ਵਿੱਚ ਵੀ ਪੈਟਰੋਲ ਪ੍ਰਤੀ ਲਿਟਰ 108.45 ਰੁਪਏ ਅਤੇ ਡੀਜ਼ਲ ਪ੍ਰਤੀ ਲਿਟਰ 99.78 ਰੁਪਏ ਨੂੰ ਹੋ ਗਿਆ ਹੈ। ਡੀਜ਼ਲ ਅਤੇ ਪੈਟਰੋਲ ਦੇ ਰੇਟ ਅਲੱਗ ਅਲੱਗ ਸੂਬਿਆਂ ਵਿਚ ਅਲੱਗ ਅਲੱਗ ਹਨ। ਰਾਜਸਥਾਨ ਦੇ ਗੰਗਾਨਗਰ ਵਿੱਚ ਪੈਟਰੋਲ 120 ਰੁਪਏ ਪ੍ਰਤੀ ਲਿਟਰ ਦੇ ਨੇੜੇ ਤੇੜੇ ਪਹੁੰਚ ਚੁੱਕਾ ਹੈ।

Leave a Reply

Your email address will not be published. Required fields are marked *