ਸਿੰਘੂ ਬਾਰਡਰ ਤੋਂ ਆਈ ਵੱਡੀ ਤਾਜਾ ਖਬਰ, ਹੋ ਗਿਆ ਹੰਗਾਮਾ, ਪੁਲਿਸ ਨੇ ਖੜਕਾਈ ਡਾਂਗ?

ਤਾਜ਼ਾ ਖ਼ਬਰ ਦਿੱਲੀ ਦੇ ਸਿੰਘੂ ਬਾਰਡਰ ਤੋਂ ਆ ਰਹੀ ਹੈ। ਜਿੱਥੇ ਹੰਗਾਮਾ ਹੋ ਗਿਆ ਹੈ। ਅਸਲ ਵਿੱਚ ਪਿਛਲੇ ਦਿਨੀਂ ਨਿਹੰਗ ਸਿੰਘਾਂ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਦੇ ਦੋਸ਼ ਅਧੀਨ ਜਿਸ ਲਖਵੀਰ ਸਿੰਘ ਦੀ ਜਾਨ ਲਈ ਗਈ ਸੀ, ਉਸ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਮੰਗ ਨੂੰ ਲੈ ਕੇ ਹਿੰਦ ਮਜ਼ਦੂਰ ਕਿਸਾਨ ਸਮਿਤੀ ਦੇ ਲੋਕ ਵੱਡੀ ਗਿਣਤੀ ਵਿਚ ਧਰਨਾ ਦੇਣ ਲਈ ਦਿੱਲੀ ਪਹੁੰਚੇ ਹਨ। ਇਸ ਇਕੱਠ ਵਿਚ ਲਖਵੀਰ ਸਿੰਘ ਦਾ ਪਰਿਵਾਰ (ਉਸ ਦੀ ਪਤਨੀ, ਬੇਟੀਆਂ ਅਤੇ ਸਹੁਰਾ) ਵੀ ਸ਼ਾਮਲ ਦੱਸੇ ਜਾ ਰਹੇ ਹਨ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ।

ਇਹ ਲੋਕ ਨਰੇਲਾ ਇੰਡਸਟਰੀ ਏਰੀਏ ਵਿੱਚ ਪਹੁੰਚ ਗਏ ਹਨ ਅਤੇ ਸਿੰਘੂ ਬਾਰਡਰ ਵੱਲ ਵਧਣਾ ਚਾਹੁੰਦੇ ਹਨ। ਇਨ੍ਹਾਂ ਨੂੰ ਇੱਥੇ ਪੁਲਿਸ ਨੇ ਰੋਕ ਲਿਆ। ਜਦੋਂ ਇਨ੍ਹਾਂ ਲੋਕਾਂ ਨੇ ਉਥੇ ਲਗਾਏ ਗਏ ਬੈਰੀਕੇਡ ਹਟਾਉਣੇ ਚਾਹੇ ਤਾਂ ਪੁਲਿਸ ਨਾਲ ਇਨ੍ਹਾਂ ਦੀ ਤੂੰ-ਤੂੰ ਮੈਂ-ਮੈਂ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਥੋੜੀ ਸਖਤੀ ਕਰਕੇ ਸਥਿਤੀ ਨੂੰ ਕਾਬੂ ਕਰ ਲਿਆ। ਇਹ ਲੋਕ ਸਿੰਘੂ ਬਾਰਡਰ ਤੇ ਜਾ ਕੇ ਹਵਨ ਕਰਨਾ ਚਾਹੁੰਦੇ ਹਨ ਅਤੇ ਅਰਦਾਸ ਕਰਨੀ ਚਾਹੁੰਦੇ ਹਨ। ਇਹ ਲੋਕ ਲਖਵੀਰ ਸਿੰਘ ਦੀ ਜਾਨ ਲੈਣ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਉਣਾ ਚਾਹੁੰਦੇ ਹਨ।

ਇਨ੍ਹਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਲਖਵੀਰ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪਰਿਵਾਰ ਨੂੰ 50 ਲੱਖ ਰੁਪਏ ਮਾਲੀ ਮ ਦ ਦ ਮਿਲਣੀ ਚਾਹੀਦੀ ਹੈ। ਇਹ ਲੋਕ ਇਨਸਾਫ ਦੀ ਮੰਗ ਕਰ ਰਹੇ ਹਨ ਅਤੇ ਇਨਸਾਫ਼ ਨਾ ਮਿਲਣ ਤਕ ਇੱਥੇ ਧਰਨਾ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ। ਪੁਲੀਸ ਵੱਲੋਂ ਇਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਅਤੇ ਨਰੇਲਾ ਇੰਡਸਟਰੀਅਲ ਇਲਾਕੇ ਵਿੱਚ ਇਨ੍ਹਾਂ ਨੂੰ ਰੋਕਿਆ ਗਿਆ ਹੈ।

ਇੱਥੇ ਦੱਸਣਾ ਬਣਦਾ ਹੈ ਕਿ 15 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਨੇ ਲਖਵੀਰ ਸਿੰਘ ਨਾਮ ਦੇ ਵਿਅਕਤੀ ਦੀ ਜਾਨ ਲੈ ਲਈ ਸੀ ਅਤੇ ਇਸ ਮਾਮਲੇ ਵਿਚ 4 ਨਿਹੰਗ ਸਿੰਘ ਪੁਲਿਸ ਦੀ ਹਿਰਾਸਤ ਵਿਚ ਹਨ। ਇਹ ਨਿਹੰਗ ਸਿੰਘ ਕਿਸਾਨ ਮੋਰਚੇ ਦੀ ਮਦਦ ਲਈ ਇੱਥੇ ਬੈਠੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲਖਵੀਰ ਸਿੰਘ ਵਾਲੀ ਘਟਨਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਨਿਹੰਗ ਸਿੰਘਾਂ ਦੀ ਇਸ ਕਾਰਵਾਈ ਤੋਂ ਖੁਦ ਨੂੰ ਵੱਖ ਦੱਸਿਆ ਸੀ।

Leave a Reply

Your email address will not be published. Required fields are marked *