6 ਮਹੀਨੇ ਪਹਿਲਾਂ ਲਾਲ ਜੋੜੇ ਚ ਲਿਆਂਦੀ ਨੂੰਹ, ਚਿੱਟੇ ਕ-ਫ਼-ਨ ਚ ਕੀਤੀ ਮਾਪਿਆਂ ਨੂੰ ਵਾਪਿਸ

ਕੁਝ ਮਾੜੇ ਅਨਸਰ ਪੈਸਿਆਂ ਲਈ ਕੀ ਕੁਝ ਨਹੀਂ ਕਰਦੇ, ਉਨ੍ਹਾਂ ਦਾ ਕੰਮ ਹੀ ਗਲਤ ਤਰੀਕੇ ਨਾਲ ਪੈਸੇ ਕਮਾਉਣਾ ਹੁੰਦਾ ਹੈ। ਚਾਹੇ ਕੰਮ ਕੋਈ ਵੀ ਹੋਵੇ, ਉਹ ਕਰਨ ਵਿੱਚ ਗੁਰੇਜ ਨਹੀਂ ਕਰਦੇ। ਅਜਿਹੇ ਲੋਕ ਆਪ ਤਾਂ ਗਲਤ ਕੰਮ ਕਰਦੇ ਹੀ ਹਨ ਤੇ ਜਿਆਦਾ ਪੈਸਾ ਕਮਾਉਣ ਦੇ ਲਾਲਚ ਵਿੱਚ ਦੂਜਿਆਂ ਤੋਂ ਵੀ ਜਬ-ਰਦ-ਸਤੀ ਅਜਿਹੇ ਕੰਮ ਕਰਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਸ਼ਹਿਰ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਿਲੀ ਜਾਣਕਾਰੀ ਮੁਤਾਬਿਕ ਸਹੁਰੇ ਪਰਿਵਾਰ ਵੱਲੋਂ ਲੜਕੀ ਨਾਲ ਖਿੱਚ ਧੂਹ ਕੀਤੀ ਜਾਂਦੀ ਸੀ ਅਤੇ ਉਸਨੂੰ ਗਲਤ ਕੰਮ ਕਰਨ ਲਈ ਵੀ ਮਜਬੂਰ ਕੀਤਾ ਜਾਂਦਾ ਸੀ।

ਜਦੋਂ ਲੜਕੀ ਨੇ ਅਜਿਹਾ ਕਰਨ ਲਈ ਇਨਕਾਰ ਕਰ ਦਿੱਤਾ ਤਾਂ ਸਹੁਰੇ ਪਰਿਵਾਰ ਨੇ ਉਸ ਦੀ ਜਾਨ ਹੀ ਲੈ ਲਈ। ਲੜਕੀ ਦੇ ਪੇਕੇ ਪਰਿਵਾਰ ਵੱਲੋਂ ਇਹ ਸਾਰਾ ਮਾਮਲਾ ਪੁਲਿਸ ਦੀ ਨਿਗਰਾਨੀ ਵਿੱਚ ਲਿਆ ਦਿੱਤਾ ਗਿਆ। ਮ੍ਰਿਤਕ ਅਮਨਦੀਪ ਕੌਰ ਦੇ ਭਰਾ ਸੰਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਭੈਣ 6 ਮਹੀਨੇ ਪਹਿਲਾ ਸ਼ਮਸ਼ੇਰ ਸਿੰਘ ਵਾਸੀ ਵੇਰਕਾ ਇੰਦਰਾ ਕਲੋਨੀ ਨਾਲ ਵਿਆਹੀ ਗਈ ਸੀ। ਵਿਆਹ ਦੇ ਡੇਢ ਮਹੀਨੇ ਬਾਅਦ ਹੀ ਉਸ ਦੀ ਭੈਣ ਨਾਲ ਸਹੁਰੇ ਪਰਿਵਾਰ ਨੇ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ ਸੀ।

ਬੀਤੇ ਦਿਨ ਉਹ ਆਪਣੀ ਭੈਣ ਨੂੰ ਲੈਣ ਲਈ ਉਸ ਦੇ ਸਹੁਰੇ ਘਰ ਗਏ ਪਰ ਉਨ੍ਹਾਂ ਨੇ ਉਸ ਨੂੰ ਨਹੀਂ ਭੇਜਿਆ। ਦੂਜੇ ਦਿਨ ਉਸ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਅਮਨਦੀਪ ਦੀ ਮੋਤ ਹੋ ਚੁੱਕੀ ਹੈ। ਜਦੋਂ ਉਨ੍ਹਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਲੜਕੀ ਦੇ ਗਲੇ ਵਿਚ ਰੱਸੀ ਦੇ ਨਿਸ਼ਾਨ ਅਤੇ ਮੂੰਹ ਤੇ ਨੀਲ ਦੇ ਨਿਸ਼ਾਨ ਸਨ। ਇਸ ਕਾਰਨ ਉਨ੍ਹਾਂ ਨੂੰ ਸ਼ੱ-ਕ ਹੈ ਕਿ ਸਹੁਰੇ ਪਰਿਵਾਰ ਵੱਲੋਂ ਹੀ ਉਸ ਦੀ ਜਾਨ ਲਈ ਗਈ ਹੈ। ਮ੍ਰਿਤਕਾ ਦੀ ਭੈਣ ਰਜਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਨੂੰ ਉਸ ਨਾਲ ਸਹੁਰੇ ਘਰ ਵਿੱਚ ਹੋ ਰਹੀ ਖਿੱਚ ਧੂਹ ਬਾਰੇ ਦੱਸਿਆ ਸੀ।

ਜਦੋਂ ਉਨ੍ਹਾਂ ਦਾ ਪਰਿਵਾਰ ਅਮਨਦੀਪ ਨੂੰ ਲੈਣ ਗਿਆ ਤਾਂ ਸਹੁਰੇ ਪਰਿਵਾਰ ਵੱਲੋਂ ਗੱਲ ਟਾਲ ਦਿੱਤੀ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਮਨਦੀਪ ਦਾ ਸਹੁਰਾ ਪਰਿਵਾਰ ਗ-ਲ-ਤ ਕੰਮ ਕਰ ਕਰ ਪੈਸਾ ਕਮਾਉਂਦਾ ਹੈ ਤੇ ਉਹ ਅਮਨਦੀਪ ਨੂੰ ਵੀ ਗਲਤ ਕੰਮ ਕਰਨ ਲਈ ਮਜਬੂਰ ਕਰਦੇ ਸੀ ਪਰ ਉਸ ਨੇ ਅਜਿਹਾ ਕਰਨ ਲਈ ਇ ਨ ਕਾ ਰ ਕਰ ਦਿੱਤਾ। ਜਿਸ ਕਾਰਨ ਉਸਦੇ ਸਹੁਰੇ ਪਰਿਵਾਰ ਨੇ ਉਸ ਦੀ ਜਾਨ ਹੀ ਲੈ ਲਈ। ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਵੇਰਕਾ ਇੰਦਰਾ ਕਲੋਨੀ ਵਿਖੇ ਅਮਨਦੀਪ ਕੌਰ ਉਮਰ 23 ਸਾਲ ਜਿਸ ਦੇ ਵਿਆਹ ਨੂੰ 6 ਮਹੀਨੇ ਹੋਏ ਸਨ। ਉਸ ਦੀ ਲਟਕਣ ਕਰਕੇ ਮੋਤ ਹੋ ਗਈ। ਉਨ੍ਹਾਂ ਵੱਲੋਂ ਮੌਕੇ ਤੇ ਘਟਨਾ ਸਥਾਨ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕ-ਬ-ਜ਼ੇ ਵਿਚ ਲੈ ਲਿਆ ਗਿਆ। ਜਿਸ ਤੋਂ ਬਾਅਦ ਪਰਿਵਾਰ ਦੇ ਬਿਆਨ ਲਏ ਜਾਣਗੇ। ਪਰਿਵਾਰ ਦੇ ਬਿਆਨਾਂ ਅਨੁਸਾਰ ਦੋਸ਼ੀਆਂ ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *